ਮੁੱਢ ਤੋਂ ਏ ਅੜੀਆਂ ਪੁਗਾਉਂਦਾ ਸੁਣੀਦਾ
ਜੱਟ ਬਿੱਲੋ ਅੱਤ ਹੀ ਕਰਾਉਂਦਾ ਸੁਣੀਦਾ
ਕਈਆਂ ਨੂੰ ਤਾ ਲੱਗਦਾ ਏ ਜ਼ਹਿਰ ਵਰਗਾ
ਤੇ ਬੋਹਤਿਆਂ ਦੇ ਦਿਲਾਂ ਨੂੰ ਆ ਭਾਉਂਦਾ ਸੁਣੀਦਾ
ਬੱਲੀਏ ਨਾ ਕਿਸੇ ਗੱਲੋਂ ਡਰੇ ਗੱਭਰੂ
ਗੱਜਦਾ ਨਹੀਂ ਮੀਂਹ ਵਾਂਗੂ ਵਰ੍ਹੇ ਗੱਭਰੂ
ਕੰਨ ਤੇ ਲਫੇੜੇ ਝੱਟ ਧਰੇ ਗੱਭਰੂ
ਨੀ ਚਿੱਲੇ ਜੇਹੜੇ ਕੇਰਾਂ ਉਥੇ ਨਾ ਦੁਆਰੇ ਜੱਟ ਦੇ
ਆਜਾ ਤੈਨੂੰ ਦੱਸਾਂ ਬਿੱਲੋ ਬਾਰੇ ਜੱਟ ਦੇ
ਸੁੱਖ ਨਾਲ ਬੱਲੀਏ ਨਜ਼ਾਰੇ ਜੱਟ ਦੇ
ਸੱਚੀ ਗੱਲ ਦਿਲ ਤੋਂ ਨਾ ਮਾੜਾ ਗੱਭਰੂ
ਨੀ ਬੱਸ ਥੋੜੇ ਬੋਹਤੇ ਸ਼ੌਂਕ ਹੀ ਨੇ ਮਾੜੇ ਜੱਟ ਦੇ
ਆਜਾ ਤੈਨੂੰ ਦੱਸਾਂ ਬਿੱਲੋ ਬਾਰੇ ਜੱਟ ਦੇ
ਸੁੱਖ ਨਾਲ ਬੱਲੀਏ ਨਜ਼ਾਰੇ ਜੱਟ ਦੇ
ਸੱਚੀ ਗੱਲ ਦਿਲ ਤੋਂ ਨਾ ਮਾੜਾ ਗੱਭਰੂ
ਨੀ ਬੱਸ ਥੋੜ੍ਹੇ ਬੋਹਤੇ ਸ਼ੌਂਕ ਹੀ ਨੇ
ਦੱਸ ਬਿੱਲੋ ਕਰਨੇ ਕਿ ਲੱਖਾਂ ਨਾਲ ਨੀ
ਚਾਰ ਕੇ ਬਥੇਰੇ ਜੇਹੜੇ ਰੱਖਾਂ ਨਾਲ ਨੀ
ਕੌਣ ਆਪਣਾ ਤੇ ਕੇਹੜਾ ਗੈਰ ਗੋਰੀਏ
ਨੀ ਪੱਟੂ ਕਰਦੇ ਸਕੈਨ ਦੂਰੋਂ ਅੱਖਾਂ ਨਾਲ ਨੀ
ਗੱਲ ਬਾਤ ਰੱਖਦੇ ਬ੍ਰੀਫ ਗੋਰੀਏ
ਜੱਟ ਬਿੱਲੋ ਵੈਲੀਆਂ ਦੇ ਚੀਫ਼ ਗੋਰੀਏ
ਇੱਕ ਦੋ ਕੇ ਵਿੱਚ ਨੇ ਸ਼ਰੀਫ਼ ਗੋਰੀਏ
ਨੀ ਬਾਕੀ ਯਾਰ ਹਥਿਆਰਾਂ ਆਲੇ ਸਾਰੇ ਜੱਟ ਦੇ
ਆਜਾ ਤੈਨੂੰ ਦੱਸਾਂ ਬਿੱਲੋ ਬਾਰੇ ਜੱਟ ਦੇ
ਸੁੱਖ ਨਾਲ ਬੱਲੀਏ ਨਜ਼ਾਰੇ ਜੱਟ ਦੇ
ਸੱਚੀ ਗੱਲ ਦਿਲ ਤੋਂ ਨਾ ਮਾੜਾ ਗੱਭਰੂ
ਨੀ ਬੱਸ ਥੋੜੇ ਬੋਹਤੇ ਸ਼ੌਂਕ ਹੀ ਨੇ ਮਾੜੇ ਜੱਟ ਦੇ
ਬਿੱਲੋ ਕਾਰੇ ਜੱਟ ਦੇ ਉੱਠ ਪੜ੍ਹੀ ਅਖ਼ਬਾਰਾਂ ਚ
ਜੱਟ ਅੱਜ ਕੱਲ੍ਹ ਆਉਂਦੇ ਨੇ ਫਰਾਰਾ ਚ
ਕਾਰਾਂ ਚ ਚੱਲਦੇ ਨੇ ਗਾਣੇ ਜੱਟ ਦੇ
ਗੱਲ ਜੱਟ ਦੀ ਚੱਲੇ ਸ਼ਹਿਰ ਦੀਆਂ ਨਾਰਾਂ ਚ
ਥੋੜੀ ਜੇਹੀ ਟੇਢੀ ਬਿੱਲੋ ਰੋਡ ਜੱਟ ਦੀ
ਡਿੱਗੀਆਂ ਚ ਰਹੇ ਤਾਹੀਂ ਲੋਡ ਜੱਟ ਦੀ
ਵੈਰੀ ਮੇਰੇ ਡਰਦੇ ਨੇ ਮੂਹਰੇ ਆਉਣ ਤੋਂ
ਅਲ੍ਹੜਾਂ ਨੂੰ ਲੱਗਦੀ ਆ ਤੋੜ ਜੱਟ ਦੀ
ਮੈਂ ਕਿਹਾ ਤੋੜ ਜੱਟ ਦੀ ਲੱਗੇ ਅਲ੍ਹੜਾਂ ਕੁਆਰੀਆਂ ਨੂੰ
ਜੱਟ ਟੌਪ ਉੱਤੇ ਰੱਖਦੇ ਨੇ ਯਾਰੀਆਂ ਨੂੰ
ਯਾਰੀਆਂ ਨਿਭਾਉਂਦੇ ਬਿੱਲੋ ਆਉਂਦੇ ਚੜ ਚੜ ਕੇ
ਬੱਲੀਏ ਨੀ ਖੜ੍ਹ ਜਾਂਦੇ ਥੰਮ੍ਹ ਵਾਂਗੂ ਅੱਡ ਕੇ
ਲੜ ਦੇ ਨਾ ਬਿਨਾ ਕਿਸੇ ਗੱਲ ਤੋਂ ਕੁੜੇ
ਝੋਟਿਆਂ ਜੇਹੇ ਜੱਟ ਮੈਂ ਕਿਹਾ ਬਲ ਤੋਂ ਕੁੜੇ
ਬੱਲੀਏ ਨੀ ਅੱਜ ਚ ਜਿਓਂਦੇ ਜੱਟ ਨੀ
ਦੱਸ ਕਿ ਆ ਲੈਣਾ ਆਪਾਂ ਕੱਲ੍ਹ ਤੋਂ ਕੁੜੇ
ਕੰਮ ਵਿਗੜੇ ਨਾ ਕੇਰਾਂ ਜੋ ਸਵਾਰੇ ਜੱਟ ਦੇ
ਬੋਲ ਸੁਨ ਜੱਟੀਏ ਨੀ ਭਾਰੇ ਜੱਟ ਦੇ
ਦੱਸ ਫੇਰ ਲੈਣਾ ਕਿ ਆ ਬੋਲਕੇ ਕੁੜੇ
ਜਦੋ ਚੱਲ ਪੈਂਦੇ ਮਿੱਠੀਏ ਇਸ਼ਾਰੇ ਜੱਟ ਦੇ
ਆਜਾ ਤੈਨੂੰ ਦੱਸਾਂ ਬਿੱਲੋ ਬਾਰੇ ਜੱਟ ਦੇ
ਸੁੱਖ ਨਾਲ ਬੱਲੀਏ ਨਜ਼ਾਰੇ ਜੱਟ ਦੇ
ਸੱਚੀ ਗੱਲ ਦਿਲ ਤੋਂ ਨਾ ਮਾੜਾ ਗੱਭਰੂ
ਨੀ ਬੱਸ ਥੋੜੇ ਬੋਹਤੇ ਸ਼ੌਂਕ ਹੀ ਨੇ ਮਾੜੇ ਜੱਟ ਦੇ
ਜਰਮਨ ਬੱਲੀਏ ਲੱਗੇ ਜੋ ਡੱਬਾਂ ਚ
ਮਹਿੰਗੀ ਜੁੱਤੀ ਬੱਲੀਏ ਪੱਬਾਂ ਚ
ਯੱਬਾਂ ਚ ਚਲਦੀ ਆ ਲਾਈਫ ਜੱਟ ਦੀ
ਤਾਹੀਂ ਤਾਂ ਜੱਟ ਨਾ ਦਿਸਦੇ ਕਲੱਬਾਂ ਚ
ਜਦੋ ਕੀਤੇ ਚੜ ਜਾਂਦੇ ਪਾਰੇ ਜੱਟ ਦੇ
ਵੈਰੀ ਫੇਰ ਕੱਢ ਦੇ ਨੇ ਹਾੜੇ ਜੱਟ ਦੇ
ਬੱਲੀਏ ਨੀ ਦਿਲਾਂ ਵਿੱਚ ਹੌਲ ਪਾ ਦਿੰਦੇ
ਮੀਲ ਦੂਰੋਂ ਸੁਣੇ ਲਲਕਾਰੇ ਜੱਟ ਦੇ
ਆਜਾ ਤੈਨੂੰ ਦੱਸਾਂ ਬਿੱਲੋ ਬਾਰੇ ਜੱਟ ਦੇ
ਸੁੱਖ ਨਾਲ ਬੱਲੀਏ ਨਜ਼ਾਰੇ ਜੱਟ ਦੇ
ਸੱਚੀ ਗੱਲ ਦਿਲ ਤੋਂ ਨਾ ਮਾੜਾ ਗੱਭਰੂ
ਨੀ ਬੱਸ ਥੋੜੇ ਬੋਹਤੇ ਸ਼ੌਂਕ ਹੀ ਨੇ ਮਾੜੇ ਜੱਟ ਦੇ
ਆਜਾ ਤੈਨੂੰ ਦੱਸਾਂ ਬਿੱਲੋ ਬਾਰੇ ਜੱਟ ਦੇ
ਸੁੱਖ ਨਾਲ ਬੱਲੀਏ ਨਜ਼ਾਰੇ ਜੱਟ ਦੇ
ਸੱਚੀ ਗੱਲ ਦਿਲ ਤੋਂ ਨਾ ਮਾੜਾ ਗੱਭਰੂ
ਨੀ ਬੱਸ ਥੋੜੇ ਬੋਹਤੇ ਸ਼ੌਂਕ ਹੀ ਨੇ ਮਾੜੇ ਜੱਟ ਦੇ