ਪਿੱਛੇ ਪਿੱਛੇ ਫਾਲੋ ਕਰੇ ਸਾਰਾ ਸ਼ਹਿਰ ਨੀ
ਜਿਵੇਂ ਜਿਵੇਂ ਬਿੱਲੋ ਤੇਰਾ ਯਾਰ ਚਲਦਾ
ਹੈਨੀ ਕਿਸੇ ਚੀਜ਼ ਦੀ ਵੀ ਥੋੜ੍ਹ ਜੱਟ ਨੂ
ਸੁੱਖ ਨਾਲ ਚੰਗਾ ਕੰਮ ਕਾਰ ਚਲਦਾ
ਪੈਂਦੀ ਹਥਿਆਰਾਂ ਦੀ ਨੀ ਲੋੜ ਜੱਟ ਨੂ
ਸਾਡਾ ਕੁੜੇ ਅੱਖਾਂ ਨਾਲ ਸ਼ਿਕਾਰ ਚਲਦਾ
ਵੈਰ ਕਿੰਨੇ ਚੱਲਦੇ ਨਾ ਯਾਦ ਬੱਲੀਏ
ਤਾਂਵੀਂ-ਤਾਂਵੀਂ ਥਾਂ ਹੀ ਆ ਪਿਆਰ ਚਲਦਾ
ਪੜ੍ਹਿਆ ਕਿਤਾਬਾਂ ਭਾਵੇਂ ਘੱਟ ਹੋਣੀਆਂ
ਅੱਖਾਂ ਨਾਲ ਬੰਦੇ ਝੱਟ ਪੜ੍ਹ'ਦੇ ਕੁੜੇ
ਬੱਲੀਏ ਨੀ ਪੈਰਾਂ ਵਿੱਚ ਰੋਲ ਦਿੰਨੇ ਆ
ਬਿਨਾ ਗੱਲੋਂ ਜੇਹੜੇ ਸਿੱਰ ਛੱਡ ਦੇ ਕੁੜੇ
ਅੱਸੀ ਖੜ੍ਹ ਦੇ ਨਾ ਬਿੱਲੋ ਬਣ ਬਣ ਟੋਲੀਆਂ
ਦੱਬ ਨਾਲ ਤੰਗਾ ਜਿਹੜਾ ਪਾਵੇ ਬੋਲੀਆਂ
ਗਿਣਤੀ ਨਾ ਕਿੰਨਿਆਂ ਮੈਂ ਹਿੱਕਾਂ ਖੋਲ੍ਹੀਆਂ
ਪੈਰਾਂ ਵਿੱਚ ਗੁੱਚੀ ਗੁੱਤਾਂ ਉੱਤੇ ਰੋਲੀਆਂ
ਰੰਗਾਂ ਵਿੱਚ ਫਿਰੇ ਭਾਵੇਂ ਘੁੰਮਦਾ ਕੁੜੇ
ਬੜਿਆਂ ਦੀ ਰੇਂਜ'ਓ ਪਰ ਬਾਹਰ ਚਲਦਾ
ਗੱਡੀ ਸਾਡੀ ਹੌਲੀ ਹੌਲੀ ਚੱਲੇ ਨਖਰੋ
ਦਿਮਾਗ ਬਹੁਤ ਤੇਜ਼ ਰਫ਼ਤਾਰ ਚਲਦਾ
ਜਿਹੜੀ ਗੱਲ ਕਰਾਂ ਹੈੱਡਲਾਈਨ ਬਣਜੇ
ਸਾਡੇ ਸਿਰੋਂ ਕੁੜੇ ਅਖ਼ਬਾਰ ਚਲਦਾ
ਭਾਲ ਸਾਡੀ ਚਲਦੀ ਆ ਬੜੇ ਚਿਰ ਤੋਂ
ਓਹਨਾਂ ਚਿਰ ਦੱਸ ਸਾਨੂੰ ਕਿਵੇ ਥੱਲ ਲੂ ਕੋਈ
ਸਾਡੇ ਰੱਬ ਦਾ ਨੀ ਹੱਥ ਜਿੰਨਾ ਚਿਰ ਉੱਤੇ ਆ
ਜੇਹੜੇ ਕਰਦੇ ਚਲਾਕੀ ਜਾਣਦੇ ਜੱਰੇ ਨਾ ਕੁੜੇ
ਤਾਹੀ 3-4 ਕੰਨਾਂ ਉੱਤੇ ਛੱਡ ਲੈਣੇ ਆ
ਧੱਕਾ ਸਾਡਾ ਚਲਦਾ ਏ ਪੱਕਾ ਨਖਰੋ
ਨਾ ਬੱਲੀਏ ਕੋਈ ਜੱਟ ਦਾ ਸਟਾਰ ਚਲਦਾ
ਪੈਰ ਸਾਡੇ ਧਰਤੀ ਤੇ ਟਿੱਕੇ ਬੱਲੀਏ
ਕੰਮ ਭਾਵੇ ਬੱਦਲਾਂ ਤੋਂ ਪਾਰ ਚਲਦਾ
ਉਧਾਰੇ ਕੱਲੇ ਰੱਬ ਕੋਲੋਂ ਸਾਹ ਲੈਣੇ ਆ
ਨਾ ਸਾਡਾ ਕੀਤੇ ਹੋਰ ਕੋਈ ਉਧਾਰ ਚਲਦਾ
ਲੋਕਾਂ ਦੇ ਤਾਂ 2.5-2.5 ਚੱਲਦੇ ਕੁੜੇ
ਸਾਡਾ ਘੋੜਾ ਸਿੱਧਾ ਹੀ ਆ ਚਾਰ ਚਲਦਾ
ਗੱਲ ਪਾਵੇ ਜੇ ਕੋਈ ਜਾਣ ਦਿੰਦੇ ਸੁੱਕਾ ਨਈ ਕੁੜੇ
ਫੇਰ ਬੱਲੀਏ ਨੀ ਸਾਡਾ ਚਾਹੇ ਵੈਰੀ ਓ ਹੋਵੇ
ਘਰੋਂ ਅੱਜ ਟੱਕ ਤੋਰਿਆ ਮੈਂ ਭੁੱਖਾ ਨੀ ਕੁੜੇ
ਗ੍ਹਰੋ ਤੁਰੇ ਖਾਲੀ ਪਹੁੰਚੇ ਦੇਖ ਪੀਕ ਟੱਕ ਨੀ
ਪਰ ਅੱਜ ਟੱਕ ਮਾਰਿਆ ਕਿਸੇ ਦਾ ਹੱਕ ਨੀ
ਅੱਖਾਂ ਖੁੱਲ੍ਹੀਆਂ ਨਾਲ ਖਾਬ ਐਸੇ ਦੇਖ ਲਏ
ਜਿੰਨਾ ਕਰਕੇ ਨਾ ਰਾਤਾਂ ਨੂੰ ਵੀ ਲੱਗੇ ਅੱਖ ਨੀ
ਅੱਖ ਭਰੀ ਨਿਓ ਕਦੇ ਟਾਈਮ ਮਾੜਾ ਦੇਖ ਕੇ
ਯਾਰੀ ਲਈ ਨਹਿਓ ਅੱਸੀ ਕਦੇ ਕਾਰਾਂ ਦੇਖ ਕੇ
ਦੇਖੀ ਜਿੱਤਣਾ ਮੈਂ ਬੱਸ ਏਹੋ ਚੀਜ਼ ਕਰਕੇ
ਕੇ ਮਨ ਡੋਲਿਆ ਨੂੰ ਮੂਹਰੇ ਕਦੇ ਹਾਰਾਂ ਦੇਖ ਕੇ
ਕਦੇ ਵੀ ਨਾ ਜਿੱਤ ਦਾ ਸਵਾਦ ਚੱਖਦਾ
ਹਿੱਕ ਉੱਤੇ ਜਿਹੜਾ ਨਹਿਓ ਹਾਰ ਝਲਦਾ
ਜੇਹਦੀ ਬੁਨਿਆਦ ਹੀ ਆ ਹੌਲੀ ਮਿੱਠੀਏ
ਨੀ ਓਹ ਫੇਰ ਦੱਸ ਕਿੱਥੋਂ ਭਾਰ ਝੱਲਦਾ
ਬਾਹਰ ਭਾਵੇ ਘਰੋਂ ਆਇਆ ਬੜੇ ਚਿਰ ਦਾ
ਮਾਪਿਆਂ ਦੇ ਕਹਿਣੇ ਤੋਂ ਨਾ ਬਾਹਰ ਚਲਦਾ
ਤਾਹੀ ਸਾਡੀ ਬੱਲੀਏ ਕਹਾਣੀ ਚਲਦੀ
ਤਾਹੀ ਤਾਂ ਏ ਬਿੱਲੋ ਤੇਰਾ ਯਾਰ ਚਲਦਾ