ਖੰਡੇ ਬਰਸ਼ੇ ਤੇ ਢਾਲ ਨੇਜੇ ਨਾਲੇ ਸਾਜਾਂ ਵਾਲੇ ਦੇ
ਜ਼ਾਲਮਾਂ ਦੇ ਵੈਰੀ ਅਸੀ ਲਾਲ ਬਾਜਾਂ ਵਾਲੇ ਦੇ
ਲਾਡਲੀਆਂ ਫੌਜ ਓ ਵੀ ਧੋਖਾ ਨਾ ਤੂੰ ਖਾਈ ਵੇ
ਸਰਹੰਦ ਨੂੰ ਜੇ ਚੱਲਿਆ ਏ ਤੂੰ ਵੇਖ ਕੇ ਤਾ ਆਈਂ ਵੇ
ਖੜ ਗਏ ਸੀ ਲਾਲ ਨੀਹਾਂ ਵਿੱਚ ਚਾਈਂ ਚਾਈਂ ਵੇ
ਸਰਹੰਦ ਨੂੰ ਜੇ ਚੱਲਿਆ ਏ ਤੂੰ ਵੇਖ ਕੇ ਤਾ ਆਈਂ ਵੇ
ਖੜ ਗਏ ਸੀ ਲਾਲ ਨੀਹਾਂ ਵਿੱਚ ਚਾਈਂ ਚਾਈਂ ਵੇ
ਲੈ ਕੇ ਦਸਮ ਪਿਤਾ ਦਾ ਥਾਪੜਾ ਤੇ ਚਿੜੀਆਂ ਬਣ ਗਈਆਂ ਬਾਜ
ਸਵਾ ਲੱਖ ਨਾਲ ਇਕ ਇਕ ਲੜ ਗਏ ਕਿਉਂ ਨਾ ਖਾਲਸਾ ਕਰਦਾ ਏ ਰਾਜ
ਫਤਹਿ ਸਿੰਘ ਦੀ ਫਤਹਿ ਸੁਣ ਕੇ ਸੀ ਇੱਟਾਂ ਕਮਬ ਕਮਬ ਉੱਠੀਆਂ
ਬਾਬਾ ਜ਼ੋਰਾਵਰ ਦੇ ਨੂਰ ਨੇ ਹਕੂਮਤ ਪੁੰਜੇ ਸੁੱਟਿਆ
ਹਾਏ ਦਾਦੀ ਪੋਤਿਆਂ ਦਾ ਇੱਕ ਵਾਰੀ ਮੇਲ ਤਾਂ ਕਰਾਈਂ ਵੇ
ਸਰਹੰਦ ਨੂੰ ਜੇ ਚੱਲਿਆ ਏ ਤੂੰ ਵੇਖ ਕੇ ਤਾ ਆਈਂ ਵੇ
ਖੜ ਗਏ ਸੀ ਲਾਲ ਨੀਹਾਂ ਵਿੱਚ ਚਾਈਂ ਚਾਈਂ ਵੇ
ਸਰਹੰਦ ਨੂੰ ਜੇ ਚੱਲਿਆ ਏ ਤੂੰ ਵੇਖ ਕੇ ਤਾ ਆਈਂ ਵੇ
ਖੜ ਗਏ ਸੀ ਲਾਲ ਨੀਹਾਂ ਵਿੱਚ ਚਾਈਂ ਚਾਈਂ ਵੇ
ਮੌਤ ਆਈ ਸੀ ਚੀਰ ਦੀ ਵਜ਼ੀਰੀ ਖਾ ਵਜ਼ੀਰ ਦੀ
ਅਜੀਤ ਸਿੰਘ ਦੀ ਛਾਤੀ ਅੱਗੇ ਗੱਲ ਕਰਾਂ ਕੀ ਤੀਰ ਦੀ
ਸੀ ਲਾ ਕੇ ਸਿਰ ਤੇ ਕੱਲਗੀਆਂ ਦਸ਼ਮੇਸ਼ ਪਿਤਾ ਨੇ ਤੋਰੇ
ਜੁਝਾਰ ਸਿੰਘ ਜਦ ਗੱਜਿਆ ਨਾ ਖੜਿਆ ਕੋਈ ਵੀ ਮੂਹਰੇ
ਜਾ ਕੇ ਇੱਕ ਵਾਰੀ ਭੋਰਾ ਸੀਸ ਤਾਂ ਝੁਕਾਈਂ ਵੇ
ਸਰਹੰਦ ਨੂੰ ਜੇ ਚੱਲਿਆ ਏ ਤੂੰ ਵੇਖ ਕੇ ਤਾ ਆਈਂ ਵੇ
ਖੜ ਗਏ ਸੀ ਲਾਲ ਨੀਹਾਂ ਵਿੱਚ ਚਾਈਂ ਚਾਈਂ ਵੇ
ਸਰਹੰਦ ਨੂੰ ਜੇ ਚੱਲਿਆ ਏ ਤੂੰ ਵੇਖ ਕੇ ਤਾ ਆਈਂ ਵੇ
ਖੜ ਗਏ ਸੀ ਲਾਲ ਨੀਹਾਂ ਵਿੱਚ ਚਾਈਂ ਚਾਈਂ ਵੇ
ਸਿੰਘ ਸੂਰਮੇ ਸਾਰੇ ਰਹਿੰਦੇ ਚੜ੍ਹਦੀ ਕਲਾ
ਸ਼ੇਰਾਂ ਵਾਂਗੂ ਗੱਜਦੇ ਰਹਿੰਦੇ ਚੜ੍ਹਦੀ ਕਲਾ
ਉੱਚੇ ਝੂਲਦੇ ਨਿਸ਼ਾਨ ਰਹਿੰਦੇ ਚੜ੍ਹਦੀ ਕਲਾ
ਵੇਖ ਲੱਗਦੇ ਆਉਣ ਜੈਕਾਰੇ ਰਹਿੰਦੇ ਚੜ੍ਹਦੀ ਕਲਾ
ਲੱਗਦੇ ਆਉਣ ਜੈਕਾਰੇ, ਲੱਗਦੇ ਆਉਣ ਜੈਕਾਰੇ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ