LyricFind Logo
LyricFind Logo
Profile image icon
Lyric cover art

Jhooth Lofi Mix

Apple Music logo
Deezer logo
Spotify logo
Lyrics
ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾਂ ਚੰਗਾ ਲਗਦਾ
ਤੂੰ ਤੇ ਝੂਠ ਵੀ ਐਦਾਂ ਬੋਲਦਾ ਏ
ਜਿਵੇਂ ਸੱਚੀ ਮੁੱਚੀ ਸੱਚ ਬੋਲਦਾ ਹੋਵੇਂ
ਮੈਂ ਤੇ ਰਾਤ ਨੂੰ ਦਿਨ ਕਹਿ ਦਊਂਗੀ
ਜੇ ਤੂੰ ਰਾਤ ਨੂੰ ਵੀ ਦਿਨ ਬੋਲਦਾ ਹੋਵੇਂ

ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾਂ ਚੰਗਾ ਲਗਦਾ
ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾਂ ਚੰਗਾ ਲੱਗਦਾ

ਸੱਚ ਨਹੀ ਲੁਕਦਾ ਝੂਠ ਦੇ ਪਰਦਿਆਂ ਨਾਲ
ਜ਼ੁਬਾਨ ਸਾਥ ਦਿੰਦੀ ਏ ਅੱਖਾਂ ਸਬ ਦੱਸ ਦਿੰਦਿਆਂ ਨੇ
ਆਪ ਬਣਾਈ ਗੱਲ ਨੂੰ ਆਪੇ ਭੁੱਲ ਜਾਨਾ ਏ
ਹਾਂ ਆਪ ਬਣਾਈਆਂ ਗੱਲਾਂ ਚੇਤੇ ਰੱਖਣੀਆਂ ਪੈਂਦੀਆਂ ਨੇ
ਹੁਣ ਡਰ ਨਹੀ ਲੱਗਦਾ ਝੂਠ ਤੋਂ ਤੇਰੇ
ਡਰ ਲੱਗਦਾ ਏ ਤੇਰੇ ਤੋਂ
ਮੇਰੇ ਹਾਲ ਦਾ ਤੈਨੂੰ ਪਤਾ ਲੱਗੂ
ਜੱਦ ਝੂਠ ਸੁਣੇਗਾ ਮੇਰੇ ਤੋਂ
ਤੇਰਾ ਖੁਸ਼ ਰੱਖਣਾ ਚੰਗਾ ਲੱਗਦਾ
ਝੂਠਾ ਪਿਆਰ ਕਰਨਾ ਚੰਗਾ ਲੱਗਦਾ

ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ
ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ

ਮੇਰੇ ਪਿਛੋਂ ਤੇਰਾ ਹਾਲ ਬੁਰਾ ਹੋਣਾ ਵੇ
ਜੇ ਮੈਂ ਛੱਡ ਤਾ ਤੂੰ ਬਹਿ ਕੇ ਫਿਰ ਰੋਣਾ ਵੇ
ਤੈਨੂੰ ਕਦਰ ਹੀ ਨਹੀ ਮੇਰੇ ਪਿਆਰ ਦੀ
ਤੇਰੀ ਗ਼ਲਤੀਆਂ ਰਹੀ ਵੇ ਮੈਂ ਟਾਲ ਦੀ
ਗੁੱਸਾ ਆਵੇ ਮੈਨੂੰ ਮੇਰੇ ਉੱਤੇ ਵੇ
ਪਿਆਰ ਦੇ ਬਦਲੇ ਸੌਦਾ ਕਿਓਂ ਨਈ ਕਿੱਤਾ ਮੈਂ
ਜੋ ਪੱਲੇ ਸੀ ਸਬ ਕੁਜ ਤੈਨੂੰ ਦੇ ਦਿੱਤਾ
ਮੈਂ ਜਿੰਨਾ ਕਿੱਤਾ ਓਹਨਾ ਨਹੀ ਤੂੰ ਕਿੱਤਾ ਵੇ
ਨਿਰਮਾਣ ਬੇਕਦਰਾਂ ਕਿੰਨੇ ਮੌਕੇ
ਦਿੱਤੇ ਫੇਰ ਵੀ ਤੈਨੂੰ ਮੈਂ
ਏਦਾਂ ਵੀ ਅਸਰ ਨਹੀ ਹੋਣਾ ਹੁਣ ਤੱਕ
ਜੋ ਕਹਿ ਦਿੱਤਾ ਤੈਨੂੰ ਮੈਂ
ਮੇਰੇ ਬਾਰੇ ਸੋਚਣਾ ਚੰਗਾ ਲੱਗਦਾ

ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ
ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ

WRITERS

GOLDBOY, NIRMAAN

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other