LyricFind Logo
LyricFind Logo
Profile image icon
Lyric cover art

Mehar Khuda Di

Apple Music logo
Deezer logo
Spotify logo
Lyrics
ਜੋ ਚਾਹਤ ਸੀ ਸਭ ਕੁਝ ਉਸ ਤੋਂ ਵੱਧ ਕੇ ਮਿਲਿਆ ਮੈਨੂੰ
ਪਿਆਰ ਮੁਹੱਬਤ ਤੇਰੇ ਕੋਲੋਂ ਰੱਜ ਕੇ ਮਿਲਿਆ ਮੈਨੂੰ
ਨਾ ਜੀ ਸੀ ਹੁਣ ਮੈਂ ਆਪਣਾ ਰੁਤਬਾ ਰੱਖਦੀ ਆਂ
ਇਸ ਕਦਰ ਤੂੰ ਕਮਲੀ ਉੱਤੇ ਛਾਇਆ ਏ
ਤੂੰ ਤੇ ਸੋਹਣਿਆ ਸੱਜਣਾ ਸੋਹਣਾ ਰੱਬ ਦੇ ਨਾਂ ਵਰਗਾ
ਮਿਹਰ ਖੁਦਾ ਦੀ ਮੇਰੇ ਹਿੱਸੇ ਆਇਆ ਏ
ਤੂੰ ਤੇ ਸੋਹਣਿਆ ਸੱਜਣਾ ਸੋਹਣਾ ਰੱਬ ਦੇ ਨਾਂ ਵਰਗਾ
ਮਿਹਰ ਖੁਦਾ ਦੀ ਮੇਰੇ ਹਿੱਸੇ ਆਇਆ ਏ

ਜਿਸਮਾਂ ਦੀਆਂ ਟੱਪ ਕੇ ਜੂਹਾਂ ਮਸਾਂ ਮਸਾਂ ਹੀ ਜੁੜਦੀਆਂ ਰੂਹਾਂ
ਜਿਸਮਾਂ ਦੀਆਂ ਟੱਪ ਕੇ ਜੂਹਾਂ ਮਸਾਂ ਮਸਾਂ ਹੀ ਜੁੜਦੀਆਂ ਰੂਹਾਂ
ਸੱਜਣਾ ਸੱਜਣ ਸੱਚੇ ਦਿਲ ਦੇ ਚੰਗੇ ਭਾਗਾਂ ਦੇ ਨਾਲ ਮਿਲਦੇ
ਸੋਹਣੇ ਲੱਗਣ ਨਿਰੇ ਪਤਾਸੇ ਤੇਰੇ ਫੁੱਲਾਂ ਵਰਗੇ ਹਾਸੇ
ਤੇਰੇ ਫੁੱਲਾਂ ਵਰਗੇ ਹਾਸੇ
ਇੱਕੋ ਚਾਹ ਅੱਖੀਆਂ ਦਾ ਤੈਨੂੰ ਤੱਕਦੇ ਰਹਿਣਾ ਵੇ
ਨਜ਼ਰਾਂ ਨੂੰ ਤੂੰ ਇਨਾ ਜਿਆਦੇ ਭਾਇਆ ਏ
ਤੂੰ ਤੇ ਸੋਹਣਿਆ ਸੱਜਣਾ ਸੋਹਣਾ ਰੱਬ ਦੇ ਨਾਂ ਵਰਗਾ
ਮਿਹਰ ਖੁਦਾ ਦੀ ਮੇਰੇ ਹਿੱਸੇ ਆਇਆ ਏ
ਤੂੰ ਤੇ ਸੋਹਣਿਆ ਸੱਜਣਾ ਸੋਹਣਾ ਰੱਬ ਦੇ ਨਾਂ ਵਰਗਾ
ਮਿਹਰ ਖੁਦਾ ਦੀ ਮੇਰੇ ਹਿੱਸੇ ਆਇਆ ਏ
ਆਪ ਮੁਹਾਰੇ ਰੌਣਕ ਆਜੇ ਚਿਹਰੇ ਤੇ
ਬੁੱਲੀਆਂ ਉੱਤੇ ਆ ਜਾਣ ਸ਼ਰਮਾਂ ਸੰਗਾਂ ਵੇ
ਜੀਣ ਜੋਗਿਆ ਸੋਹਣੀ ਜਿੰਦਗੀ ਜੀਣ ਲਈ
ਸਾਥ ਤੇਰਾ ਜਦ ਸੱਚੇ ਰੱਬ ਤੋਂ ਮੰਗਾਂ ਵੇ
ਕਰਾਮਾਤ ਜਨਾਬ ਹੋਈ ਕਰਾਮਾਤ ਜਨਾਬ ਹੋਈ
ਸੱਜਣਾਂ ਨੇ ਘੁੱਟ ਭਰ ਲਈ
ਸੱਜਣਾਂ ਨੇ ਘੁੱਟ ਭਰ ਲਈ ਸਾਡੀ coffee ਵੀ ਸ਼ਰਾਬ ਹੋਈ
ਸਾਡੀ coffee ਵੀ ਸ਼ਰਾਬ ਹੋਈ
ਤੂੰ ਸੰਧੂ ਕੁਲਦੀਪ ਜੋ ਮੈਨੂੰ ਮਿਲਿਆ ਵਾਰੇ ਜਾਵਾਂ
ਸਦਕੇ ਜਿਹੜੀ ਅੰਮੀ ਦਾ ਤੂੰ ਜਾਇਆ ਏ
ਤੂੰ ਤੇ ਸੋਹਣਿਆ ਸੱਜਣਾ ਸੋਹਣਾ ਰੱਬ ਦੇ ਨਾਂ ਵਰਗਾ
ਮਿਹਰ ਖੁਦਾ ਦੀ ਮੇਰੇ ਹਿੱਸੇ ਆਇਆ ਏ
ਤੂੰ ਤੇ ਸੋਹਣਿਆ ਸੱਜਣਾ ਸੋਹਣਾ ਰੱਬ ਦੇ ਨਾਂ ਵਰਗਾ
ਮਿਹਰ ਖੁਦਾ ਦੀ ਮੇਰੇ ਹਿੱਸੇ ਆਇਆ ਏ

WRITERS

Sandhu Kuldeep

PUBLISHERS

Lyrics © Sentric Music

Share icon and text

Share


See A Problem With Something?

Lyrics

Other