LyricFind Logo
LyricFind Logo
Profile image icon
Lyric cover art

SEWA

Apple Music logo
Deezer logo
Spotify logo
Lyrics
ਕੱਲੀ ਬਾਣੀ ਪੜ੍ਹਦਾ ਨਹੀਂ ਏ ਚੱਲਦਾ ਵੀ ਆ ਬਾਣੀ ਤੇ
ਨਿੱਤ ਹੀ ਪਹਿਰਾ ਦਿੰਦਾ ਏ ਇੱਕ ਉਲਝੀ ਤਾਣੀ ਤੇ
ਭਾਈ ਕਨਈਆ ਜੀ ਵਾਂਗ ਉਹ ਸੇਵਾ ਕਰਦਾ
ਮਿੱਤਰ ਚਾਹੇ ਵੈਰੀ ਆਵੇ ਸਭ ਨਾਲ ਖੜਦਾ ਏ
ਲੱਖ ਵਾਰੀ ਉਹ ਸ਼ੁਕਰ ਮਨਾਉਂਦਾ ਜੋ ਹਿੱਸੇ ਉਹਦੇ ਆਈ ਏ
ਬਾਈ ਜੋ ਸੇਵਾ ਕਰਦਾ ਏ ਮੇਰੇ ਨਾਨਕ ਲਾਈ ਏ
ਬਾਈ ਜੋ ਸੇਵਾ ਕਰਦਾ ਏ ਮੇਰੇ ਨਾਨਕ ਲਾਈ ਏ
ਬਾਈ ਜੀ ਸ਼ੁਰੂ ਨਾ ਕੀਤੀ ਬਾਬੇ ਆਪ ਕਰਾਈ ਏ
ਬਾਈ ਜੋ ਸੇਵਾ ਕਰਦਾ ਏ ਮੇਰੇ ਨਾਨਕ ਲਾਈ ਏ
ਬਾਈ ਜੋ ਸੇਵਾ ਕਰਦਾ ਏ ਮੇਰੇ ਨਾਨਕ ਲਾਈ ਏ

ਜਿਵੇਂ ਜਿਵੇਂ ਬਾਈ ਜ਼ਖ਼ਮਾਂ ਉੱਤੇ ਮਲ੍ਹਮ ਨੂੰ ਲਾਈ ਜਾਂਦਾ ਰਿਹਾ
ਤਿਵੇਂ ਤਿਵੇਂ ਰੱਬ ਦਿਲ ਦੇ ਅੰਦਰ ਘਰ ਬਣਾਈ ਜਾਂਦਾ ਗਿਆ
ਮੈਨੂੰ ਮਨ ਚੋਂ ਮਾਰ ਦਿੱਤਾ ਤੇ ਉਸ ਨੂੰ ਮਨ ਵਿੱਚ ਰੱਖ ਲਿਆ
ਫਿਰ ਰਸ ਸਾਰੇ ਫਿੱਕੇ ਲੱਗਦੇ ਜੋ ਰਸ ਉਹਦਾ ਚੱਖ ਲਿਆ
ਗਲ ਨਾਲ ਲੱਗ ਦੁੱਖ ਮਿਟ ਜਾਂਦੇ ਬਾਬੇ ਕਿਰਪਾ ਵਰਤਾਈ ਏ
ਬਾਈ ਜੋ ਸੇਵਾ ਕਰਦਾ ਏ ਮੇਰੇ ਨਾਨਕ ਲਾਈ ਏ
ਬਾਈ ਜੋ ਸੇਵਾ ਕਰਦਾ ਏ ਮੇਰੇ ਨਾਨਕ ਲਾਈ ਏ
ਦੋ ਯਾਰ ਤੇ ਵੱਡਾ ਮਾਮਾ ਇਸ ਦੁਨੀਆ ਤੋਂ ਚਲੇ ਗਏ
ਇੱਕ ਪਲ ਵੀ ਬਾਈ ਭੁੱਲਦਾ ਨਹੀਂ
ਜਿਵੇਂ ਉਹ ਵਿੱਚ ਖੂਨ ਦੇ ਰਲੇ ਪਏ
ਉਹ ਚਾਹੁੰਦੇ ਸੀ ਧੱਕਾ ਕਦੇ ਵੀ ਕਿਸੇ ਅਨਾਥ ਨਾ ਹੋਵੇ ਨਾ
ਬਿਨ ਕੱਪੜਾ ਛੱਤ ਰੋਟੀ ਤੋਂ ਕੋਈ ਭੁੱਖਾ ਕਦੇ ਵੀ ਸੋਵੇ ਨਾ
ਇਸ ਸੇਵਾ ਨੂੰ ਸ਼ੁਰੂ ਕਰਨ ਵਿੱਚ ਉਹਨਾਂ ਦਾ ਸੀ ਰੋਲ ਬੜਾ
ਜਿਵੇਂ ਬਾਈ ਨੂੰ ਛੱਡ ਕੇ ਗਏ ਸੀ ਅੱਜ ਵੀ ਬਾਈ ਸੇਮ ਖੜਾ
ਜੇ ਯਾਰੀ ਬਾਈ ਲਾਈ ਸੀ ਤਾਂ ਤੋੜ ਚੜ੍ਹਾਈ ਏ
ਬਾਈ ਜੋ ਸੇਵਾ ਕਰਦਾ ਏ ਮੇਰੇ ਨਾਨਕ ਲਾਈ ਏ
ਬਾਈ ਜੋ ਸੇਵਾ ਕਰਦਾ ਏ ਮੇਰੇ ਨਾਨਕ ਲਾਈ ਏ
ਉਸ ਹੱਥ ਡੋਰਾਂ ਜ਼ਿੰਦਗੀ ਦੀਆਂ ਜਿੱਧਰ ਨੂੰ ਚਾਹੇ ਮੋੜ ਦਵੇ
ਚੜ੍ਹੇ ਹੋਏ ਨੂੰ ਤੋੜੇ ਕਿੱਥੇ ਟੋਟੇ ਨੂੰ ਕਦ ਜੋੜ ਦਵੇ
ਉਸੇ ਨੇ ਜੋ ਦਿੱਤੀ ਜ਼ਿੰਦਗੀ ਉਸੇ ਲੇਖੇ ਲਾਈ ਆ
ਫੋਨ ਤੇ ਚਾਹੇ ਖੱਟਿਆ ਨਹੀਂ ਕੁਝ ਇੱਜ਼ਤ ਬਹੁਤ ਕਮਾਈ ਆ
ਬਾਈ ਕਹਿੰਦਾ ਰੱਬ ਨਹੀਂ ਮੈਂ ਰੱਬ ਦਾ ਹੀ ਇੱਕ ਬੰਦਾ ਆ
ਮੈਨੂੰ ਲੱਗਦਾ ਝੂਠ ਬੋਲਦਾ ਉਸੇ ਦੀ ਪਰਛਾਈ ਆ
ਗੁਰਜੀਤ ਨੂੰ ਲੱਗਦਾ ਝੂਠ ਬੋਲਦਾ ਉਸੇ ਦੀ ਪਰਛਾਈ ਆ
ਧੁੰਨ ਨੂੰ ਲੱਗਦਾ ਝੂਠ ਬੋਲਦਾ ਉਸੇ ਦੀ ਪਰਛਾਈ ਆ
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਬਾਈ ਕਰਦਾ ਏ
ਦੁਨੀਆ ਜਿਨ੍ਹਾਂ ਉੱਤੇ ਜ਼ੁਲਮ ਕਮਾਉਂਦੀ ਰੱਜ ਰੱਜ ਕੇ
ਬਾਈ ਉਹਨਾਂ ਦੇ ਸੂਲ ਵੀ ਵੱਜੀ ਵੇਖ ਨਾ ਜਰਦਾ ਏ
ਬਾਈ ਉਹਨਾਂ ਦੇ ਸੂਲ ਵੀ ਵੱਜੀ ਵੇਖ ਨਾ ਜਰਦਾ ਏ

WRITERS

GURVINDER BALDEV SINGH

PUBLISHERS

Lyrics © IPRS

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None