ਗਲ ਦੇ ਨਾਲ ਲਾ ਲਾ ਅੰਮੀਏ ਜਾਂਦੀ ਵਾਰ ਨੀ ਮੈਨੂੰ
ਚੁੰਮ ਕੇ ਅੱਜ ਮੱਥਾ ਮੇਰਾ ਰੱਜ ਕੇ ਨਿਹਾਰ ਨੀ ਮੈਨੂੰ
ਦਿਨ ਸ਼ੁੱਧ ਤੇ ਆਇਆ ਕਰੂਗੀ ਅੰਮੀਏ ਤੇਰੀ ਧੀ ਪਿਆਰੀ
ਬਾਬਲ ਤੇਰੇ ਵੇਹੜੇ ਚੋਂ ਅੱਜ ਜਾਣੀ ਮੈਂ ਮਾਰ ਉਡਾਰੀ
ਚੁਗ ਲਈ ਮੈਂ ਅੰਮੀਏ ਜਿੰਨੀ ਰੱਬ ਨੇ ਸੀ ਚੋਗ ਖਿਲਾਰੀ

ਬਾਬਲ ਤੇਰੇ ਰਾਜ 'ਚ ਕੀਤੀ ਵੀਰਾਂ ਦੇ ਸਿਰ ਸਰਦਾਰੀ
ਬਚਪਨ ਮੇਰਾ ਅੱਖਾਂ ਮੂਹਰੇ ਘੁੰਮੂਗਾ ਤੇਰੇ ਸਾਰਾ
ਹੱਥੀਂ ਦੋ ਗੁੱਤਾਂ ਗੁੰਦੀਆਂ ਭੋਲਾ ਜਿਹਾ ਚਿਹਰਾ ਪਿਆਰਾ

ਗੁੱਡੀਆਂ ਪਟੋਲੇ ਵੇਖ ਕੇ ਜਾਵੀਂ ਨਾ ਧਾਹਾਂ ਮਾਰੀ
ਬਾਬਲ ਤੇਰੇ ਵੇਹੜੇ ਚੋਂ ਅੱਜ ਜਾਣੀ ਮੈਂ ਮਾਰ ਉਡਾਰੀ
ਚੁਗ ਲਈ ਮੈਂ ਅੰਮੀਏ ਜਿੰਨੀ ਰੱਬ ਨੇ ਸੀ ਚੋਗ ਖਿਲਾਰੀ
ਬਾਬਲ ਤੇਰੇ ਵੇਹੜੇ ਚੋਂ ਅੱਜ ਜਾਣੀ ਮੈਂ ਮਾਰ ਉਡਾਰੀ
ਚੁਗ ਲਈ ਮੈਂ ਅੰਮੀਏ ਜਿੰਨੀ ਰੱਬ ਨੇ ਸੀ ਚੋਗ ਖਿਲਾਰੀ
ਬਾਬਲ ਤੇਰੇ ਰਾਜ 'ਚ ਕੀਤੀ ਵੀਰਾਂ ਦੇ ਸਿਰ ਸਰਦਾਰੀ
ਕਿੱਦਾਂ ਦੇ ਰੀਤ ਰਿਵਾਜ ਨੀ ਤੋਰਿਆ ਅੰਮੀਏ ਲੋਕਾਂ
ਅੱਖਾਂ ਤੋਂ ਓਝਲ ਕਰਨਾ ਪੈਂਦਾ ਏ ਦਿਲ ਦਾ ਟੋਟਾ

ਸੀਨੇ ਤੇ ਰੱਖ ਕੇ ਅੰਮੀਏ ਮਾਪਿਆਂ ਨੂੰ ਪੱਥਰ ਭਾਰੀ
ਬਾਬਲ ਤੇਰੇ ਵੇਹੜੇ ਚੋਂ ਅੱਜ ਜਾਣੀ ਮੈਂ ਮਾਰ ਉਡਾਰੀ
ਚੁਗ ਲਈ ਮੈਂ ਅੰਮੀਏ ਜਿੰਨੀ ਰੱਬ ਨੇ ਸੀ ਚੋਗ ਖਿਲਾਰੀ
ਬਾਬਲ ਤੇਰੇ ਵੇਹੜੇ ਚੋਂ ਅੱਜ ਜਾਣੀ ਮੈਂ ਮਾਰ ਉਡਾਰੀ
ਚੁਗ ਲਈ ਮੈਂ ਅੰਮੀਏ ਜਿੰਨੀ ਰੱਬ ਨੇ ਸੀ ਚੋਗ ਖਿਲਾਰੀ
ਬਾਬਲ ਤੇਰੇ ਰਾਜ 'ਚ ਕੀਤੀ ਵੀਰਾਂ ਦੇ ਸਿਰ ਸਰਦਾਰੀ
ਤੇਰੇ ਵਾਂਗੂੰ ਹੀ ਮੈਂ ਵੀ ਧੀ ਦੀ ਫਿਰਮਾ ਬਣ ਜਾਣਾ
ਐਦਾਂ ਹੀ ਪਾਲ ਪੋਸ ਕੇ ਲੱਭਣਾ ਕੋਈ ਵਰ ਸਿਆਣਾ

ਐਦਾਂ ਹੀ ਵੀਰਪਾਲ ਏ ਚੱਲਦੀ ਏ ਦੁਨੀਆ ਸਾਰੀ