ਅਲਟਾ-ਪਲਟਾ ਲਾਉਣ ਲੱਗੀ ਨੇ ਪੈਂਦਾ ਨਾ ਲਾ ਨੀ
ਓ ਮੈਨੂੰ ਰੱਬ ਬਰੋਬਰ ਕਹਿ ਕੇ ਤੂੰ ਬੇਈਮਾਨ ਬਣਾ ਛੱਡਿਆ
ਓ ਦਿਲ ਦੇ ਬਦਲੇ ਦਿਲ ਲੈਣਾ ਕੋਈ ਸੌਦੇਬਾਜ਼ੀ ਨਹੀਂ
ਹਾਏ ਪੌਂਡਾਂ ਵਰਗਾ ਜੱਟ ਰਕਾਨੇ ਭਾਨ ਬਣਾ ਛੱਡਿਆ
ਇਸ਼ਕ ਮੇਰੇ ਵਿੱਚ ਤੁਰ ਗਈ ਜ਼ਹਿਰਾਂ ਘੋਲ ਚੰਦਰੀਏ ਨੀ
ਪੁੜ-ਪੁੜੀਆਂ ਵਿੱਚ ਵੱਜਦੇ ਤੇਰੇ ਬੋਲ ਚੰਦਰੀਏ ਨੀ
ਹਾਸਾ ਲੁੱਟ ਕੇ ਲੈ ਗਈ ਮੇਰੇ ਗ਼ਮ ਨੇ ਰਹਿ ਗਏ ਹਿੱਸੇ
ਨੀ ਮੈਂ ਤਾਰਾ ਤਾਰਾ ਗਿਣਿਆ ਸੀ ਅਸਮਾਨ ਦਾ ਤੇਰੇ ਪਿੱਛੇ
ਨੀ ਮੈਂ ਤਾਰਾ ਤਾਰਾ ਗਿਣਿਆ ਸੀ ਅਸਮਾਨ ਦਾ ਤੇਰੇ ਪਿੱਛੇ
ਸੀ ਚੰਨ ਚਮਕਣਾ China made ਫਲਿੱਕਰ ਹੋ ਚੱਲੀ
I am sorry ਜੱਟਾ ਕਹਿ ਕੇ ਨੀ ਤੂੰ ਤਿੱਤਰ ਹੋ ਚੱਲੀ
ਤੇਰਾ ਤੱਕਣਾ ਵਾਇਰਸ ਵਰਗਾ ਸੀ ਮੇਰੀ ਰੂਹ ਨੂੰ ਆ ਲੱਗਿਆ
ਤੇਰੀ ਯਾਰੀ ਦਾ ਅੱਲ੍ਹੜੇ ਨੀ ਐਂਟੀਡੋਟ ਨਹੀਂ ਲੱਭਿਆ
ਬੜੇ ਖ਼ਤਰਨਾਕ ਸੀ ਚਿਹਰੇ ਨੀ ਤੇਰੇ ਭੋਲੇ ਚਿਹਰੇ ਪਿੱਛੇ
ਨੀ ਮੈਂ ਤਾਰਾ ਤਾਰਾ ਗਿਣਿਆ ਸੀ ਅਸਮਾਨ ਦਾ ਤੇਰੇ ਪਿੱਛੇ
ਨੀ ਮੈਂ ਤਾਰਾ ਤਾਰਾ ਗਿਣਿਆ ਸੀ ਅਸਮਾਨ ਦਾ ਤੇਰੇ ਪਿੱਛੇ
ਓ ਮੈਂ ਹੀ ਸੀ ਜੋ ਉਂਗਲਾਂ ਉੱਤੇ ਨੱਚਦਾ ਹੁੰਦਾ ਸੀ
ਨੀ ਅੱਗ ਵਰਗੀਏ ਪੁੱਤ ਬੇਗਾਨਾ ਮੱਚਦਾ ਹੁੰਦਾ ਸੀ
ਨੀ ਧੋਖੇ ਦੀ ਸੱਟ ਮਾਰੀ ਸਾਰੀ ਜ਼ਿੰਦਗੀ ਭਰਦੀ ਨੀ
ਸਿੰਘ ਜੀਤ ਚਣਕੋਈਆਂ ਦੇ ਲਈ ਅੱਜ ਤੋਂ ਮਰ ਗਈ ਨੀ
ਨੀ ਮੈਂ ਐਵੇ ਈ ਸੌਦਾ ਕਰ ਬੈਠਾ ਸੀ ਜਾਨ ਦਾ ਤੇਰੇ ਪਿੱਛੇ
ਨੀ ਮੈਂ ਤਾਰਾ ਤਾਰਾ ਗਿਣਿਆ ਸੀ ਅਸਮਾਨ ਦਾ ਤੇਰੇ ਪਿੱਛੇ
ਨੀ ਮੈਂ ਤਾਰਾ ਤਾਰਾ ਗਿਣਿਆ ਸੀ ਅਸਮਾਨ ਦਾ ਤੇਰੇ ਪਿੱਛੇ