ਕਾਗਜ਼ ਵਰਗੇ ਚਾਅ ਮੇਰੇ ਅੰਗ ਨਾਲ ਖੇਲਦੇ ਨੇ
ਹਿੱਕ ਮੇਰੀ ਤੇ ਲੱਗਦਾ ਮੈਨੂੰ ਨਾਗ ਮੇਲਦੇ ਨੇ
ਮੈਨੂੰ ਜ਼ਹਿਰ ਜੇਹੀ ਲੱਗਦੀ ਏ ਹੁਣ ਤਾ ਮਹਿਕ ਗੁਲਾਬਾਂ ਦੀ
ਓ ਸੂਰਜ ਮੂਹਰੇ ਖੜ੍ਹ ਕੇ ਲੱਗਦਾ ਸੀਤ ਹੋ ਜਾਣਾ
ਹਾਲ ਬੀਮਾਰਾਂ ਵਰਗਾ ਮੇਰਾ ਤੇਰੇ ਤੋਂ ਬਿਨਾਂ
ਤੂੰ ਮਿਲ ਜਾਵੇਂ ਜੇ ਮੈਨੂੰ ਮੈਂ ਠੀਕ ਹੋ ਜਾਣਾ
ਹਾਲ ਬੀਮਾਰਾਂ ਵਰਗਾ ਮੇਰਾ ਤੇਰੇ ਤੋਂ ਬਿਨਾਂ
ਤੂੰ ਮਿਲ ਜਾਵੇਂ ਜੇ ਮੈਨੂੰ ਮੈਂ ਠੀਕ ਹੋ ਜਾਣਾ
ਖ਼ੁਆਬਾਂ ਦੇ ਵਿੱਚ ਖੜ੍ਹ ਕੇ ਤੇਰਾ ਖੜਕਾ ਜੁੱਤੀ ਦਾ
ਬੰਦ ਪਏ ਦਰਵਾਜਿਆਂ ਤੋਂ ਤੇਰਾ ਆਉਣਾ ਪੁੱਛੀ ਦਾ
ਪੈਰ ਝਾਂਝਰਾ ਵਾਲੇ ਤੇਰੇ ਚੇਤੇ ਆਉਣ ਬੜੇ
ਤੇਰੇ ਬਿਨ ਮੇਰੇ ਦਿਲ ਦੇ ਵੇਹੜੇ ਛਣ-ਛਣ ਕੌਣ ਕਰੇ
ਪਰਬਤ ਜਿੱਡਾ ਇਸ਼ਕ ਸੀ ਯਾਰਾ ਆਪਣਾ ਓਏ
ਝੱਲ ਨਹੀਂ ਹੁੰਦਾ ਰੇਤੇ ਵਾਂਗੂੰ ਬਰੀਕ ਹੋ ਜਾਣਾ
ਹਾਲ ਬੀਮਾਰਾਂ ਵਰਗਾ ਮੇਰਾ ਤੇਰੇ ਤੋਂ ਬਿਨਾਂ
ਤੂੰ ਮਿਲ ਜਾਵੇਂ ਜੇ ਮੈਨੂੰ ਮੈਂ ਠੀਕ ਹੋ ਜਾਣਾ
ਹਾਲ ਬੀਮਾਰਾਂ ਵਰਗਾ ਮੇਰਾ ਤੇਰੇ ਤੋਂ ਬਿਨਾਂ
ਮਿਲ ਜਾਵੇਂ ਜੇ ਮੈਨੂੰ ਮੈਂ ਠੀਕ ਹੋ ਜਾਣਾ
ਤੇਰੇ ਨਾਂਅ ਦੀ ਸਰਗਮ ਸਾਥੋਂ ਟੁੱਟੀ ਨਹੀਂ ਕਦੇ
ਤੇਰੀ ਯਾਦ ਨੇ ਅੜੀਏ ਕੀਤੀ ਛੁੱਟੀ ਨਹੀਂ ਕਦੇ
ਇੱਕ ਨੂੰ ਇਕ ਚੋ ਕਡੀਏ ਦੱਸ ਦੇ ਪਿੱਛੇ ਕੀ ਬਚਿਆ
ਤੂੰ ਨੀ ਮੇਰੇ ਕੋਲ ਤਾ ਮੇਰੇ ਹਿੱਸੇ ਕੀ ਬਚਿਆ
ਸਿੰਘ ਜਿੱਤ ਚਨਕੋਈਆਂ ਡੂੰਗੇ ਦੁੱਖ ਨੇ ਸੁਪਨਿਆਂ ਦੇ
ਬੁੱਤ ਦੇ ਅੰਦਰ ਕੈਦ ਕਿਸੇ ਦੀ ਚੀਖ ਹੋ ਜਾਣਾ
ਹਾਲ ਬੀਮਾਰਾਂ ਵਰਗਾ ਮੇਰਾ ਤੇਰੇ ਤੋਂ ਬਿਨਾਂ
ਤੂੰ ਮਿਲ ਜਾਵੇਂ ਜੇ ਮੈਨੂੰ ਮੈਂ ਠੀਕ ਹੋ ਜਾਣਾ
ਹਾਲ ਬੀਮਾਰਾਂ ਵਰਗਾ ਮੇਰਾ ਤੇਰੇ ਤੋਂ ਬਿਨਾਂ
ਤੂੰ ਮਿਲ ਜਾਵੇਂ ਜੇ ਮੈਨੂੰ ਮੈਂ ਠੀਕ ਹੋ ਜਾਣਾ