ਸੁਣ ਮੇਰੇ ਚੰਨ ਮਾਹੀਆ ਸੁਣ ਮੇਰੇ ਚੰਨ ਮਾਹੀਆ
ਮੈਂ ਤੇਰੀ ਮੈਂ ਤੇਰੀ ਮੈਂ ਤੇਰੀ ਮੈਂ ਤੇਰੀ
ਹੀਰੀਏ ਨੀ ਸੋਹ ਰੱਬ ਦੀ ਹੀਰੀਏ ਨੀ ਸੋਹ ਰੱਬ ਦੀ
ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ
ਇਕ ਤੇਰੇ ਬਾਝੋਂ ਹੀਰੇ ਮੈਨੂੰ ਹੋਰ ਨਾ ਦਿਸਦਾ ਕੋਈ

ਵੇ ਮੈਂ ਰਾਂਝਾ ਰਾਂਝਾ ਕਰਦੀ ਖੁਦ ਆਪੇ ਰਾਂਝਾ ਹੋਈ

ਕਿਉਂ ਦਿਲ ਨੂੰ ਮਹਿਰਮ ਦਿਲ ਦਾ ਕਦੇ ਰੱਬ ਸਬੱਬੀ ਮਿਲਦਾ
ਕਿਉਂ ਦਿਲ ਨੂੰ ਮਹਿਰਮ ਦਿਲ ਦਾ ਕਦੇ ਰੱਬ ਸਬੱਬੀ ਮਿਲਦਾ
ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ
ਜਿਸ ਦਿਨ ਦਾ ਮੈਨੂੰ ਮਿਲਿਓ ਇਹ ਬਦਲ ਗਿਆ ਜੱਗ ਸਾਰਾ
ਜਿਸ ਦਿਨ ਦਾ ਮੈਨੂੰ ਮਿਲਿਓ ਬਦਲ ਗਿਆ ਜੱਗ ਸਾਰਾ
ਮੇਰੇ ਦਿਲ 'ਚ ਧੜਕਦਾ ਰਹਿੰਦਾ ਤੂੰ ਦਿਲ ਬਣ ਕੇ ਦਿਲਦਾਰਾ

ਜਿੰਦ ਜਾਨ ਜਿਸਮ ਰੂਹ ਮੇਰੀ ਹੈ ਜੁਗਾ ਜੁਗਾ ਤੋਂ ਤੇਰੀ

ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ
ਇਹ ਇਸ਼ਕ ਸਮੁੰਦਰ ਹੀਰੇ ਤੇਰਾ ਪਿਆਰ ਕਿਨਾਰਾ ਮੇਰਾ

ਮੇਰੇ ਮਨ ਵਿੱਚ ਤੂੰ ਹੀ ਤੂੰ ਏ ਤਨ ਤਖ਼ਤ ਹਜ਼ਾਰਾਂ ਮੇਰਾ

ਸਾਡੀ ਰੱਬ ਨੇ ਬਣਾਈ ਜੋੜੀ ਜਿਹੜੀ ਨਿਭੇਗੀ ਉਮਰਾਂ ਤੋੜੀ