ਇੱਕ ਦੂਸਰੇ ਦੀਆਂ ਅਸੀਂ ਬਾਹਵਾਂ ਬਣ ਗਏ ਵੇ
ਜੋ ਚੰਨ ਤੱਕ ਪਹੁੰਚਦੀਆਂ ਉਹ ਰਾਹਵਾਂ ਬਣ ਗਏ ਵੇ
ਕਿਸੇ ਨੇ ਵੇਖੇ ਨਾ ਅੱਜ ਤਾਈਂ ਅਸੀਂ ਤੱਕ ਲਏ ਜੋ ਲਿਸ਼ਕਾਰੇ
ਹਜ਼ਾਰਾਂ ਜੇਲ੍ਹਾਂ ਤੋੜ ਕੇ ਮਿਲਾਂ ਜੇ ਤੂੰ ਵਾਜ ਮਾਰੇ
ਹਜ਼ਾਰਾਂ ਜੇਲ੍ਹਾਂ ਤੋੜ ਕੇ ਮਿਲਾਂ ਜੇ ਤੂੰ ਵਾਜ ਮਾਰੇ
ਸੂਹੇ ਰੰਗ ਦਾ ਖਿੜਿਆ ਫੁੱਲ ਬਰੂਹਾਂ 'ਤੇ
ਨਦੀਆਂ ਵਰਗੇਆ ਸਜਣਾ ਮਿਲ ਜਾ ਖੂਹਾਂ 'ਤੇ
ਓ ਨਦੀਆਂ ਵਰਗੇਆ ਸਜਣਾ ਮਿਲ ਜਾ ਖੂਹਾਂ 'ਤੇ
ਤੈਨੂੰ ਪਾਉਣ ਤੋਂ ਪਹਿਲਾਂ ਮੈਂ ਬੜੀ ਕੱਲੀ ਹੁੰਦੀ ਸੀ
ਪਰਛਾਵਿਆਂ ਨੂੰ ਫੜਦੀ ਬੜੀ ਝੱਲੀ ਹੁੰਦੀ ਸੀ
ਤੈਨੂੰ ਪਾਉਣ ਤੋਂ ਪਹਿਲਾਂ ਮੈਂ ਬੜੀ ਕੱਲੀ ਹੁੰਦੀ ਸੀ
ਪਰਛਾਵਿਆਂ ਨੂੰ ਫੜਦੀ ਬੜੀ ਝੱਲੀ ਹੁੰਦੀ ਸੀ
ਸ਼ੁਕਰ ਤੂੰ ਆਇਆ ਸਾਵਲਿਆ ਮੇਰੀ ਪੀਂਘ ਨੂੰ ਦੇਣ ਹੁਲਾਰੇ
ਹਜ਼ਾਰਾਂ ਜੇਲ੍ਹਾਂ ਤੋੜ ਕੇ ਮਿਲਾਂ ਜੇ ਤੂੰ ਵਾਜ ਮਾਰੇ
ਹਜ਼ਾਰਾਂ ਜੇਲ੍ਹਾਂ ਤੋੜ ਕੇ ਮਿਲਾਂ ਜੇ ਤੂੰ ਵਾਜ ਮਾਰੇ