ਜਿੱਥੇ ਲਾਲ ਚਿੰਨੇ ਸੀ ਨੀਂਹਾਂ ਵਿੱਚ
ਸਿੱਖੋ ਆਪਣੇ ਬੱਚਿਆਂ ਨੂੰ ਸਿਰਹਿੰਦ ਵਿਖਾ ਕੇ ਲਿਆਵੋ
ਹਾਏ ਲੋਕੋ ਆਪਣੇ ਬੱਚਿਆਂ ਨੂੰ ਸਿਰਹਿੰਦ ਵਿਖਾ ਕੇ ਲਿਆਵੋ
ਦੱਸੋ ਠੰਡੇ ਬੁਰਜ ’ਚ ਕਿੱਦਾ ਕੈਦ ਮਾਂ ਗੁਜਰੀ ਕੀਤੀ
ਜ਼ੋਰਾਵਰ ਤੇ ਫਤਿਹ ਸਿੰਘ ਨਾਲ ਦੱਸੋ ਕੀ ਕੀ ਬੀਤੀ
ਦੱਸੋ ਠੰਡੇ ਬੁਰਜ ’ਚ ਕਿੱਦਾ ਕੈਦ ਮਾਂ ਗੁਜਰੀ ਕੀਤੀ
ਜ਼ੋਰਾਵਰ ਤੇ ਫਤਿਹ ਸਿੰਘ ਨਾਲ ਦੱਸੋ ਕੀ ਕੀ ਬੀਤੀ
ਓਸ ਸਾਕੇ ਨਾਲ ਸਾਡਾ ਕੀ ਸੰਬੰਧ ਵਿਖਾ ਕੇ ਲਿਆਵੋ
ਸਿੱਖੋ ਆਪਣੇ ਬੱਚਿਆਂ ਨੂੰ ਸਿਰਹਿੰਦ ਵਿਖਾ ਕੇ ਲਿਆਵੋ
ਹਾਏ ਲੋਕੋ ਆਪਣੇ ਬੱਚਿਆਂ ਨੂੰ ਸਿਰਹਿੰਦ ਵਿਖਾ ਕੇ ਲਿਆਵੋ
ਬੰਦਾ ਸਿੰਘ ਬਹਾਦੁਰ ਨੇ ਕਿੰਜ ਇੱਟ ਨਾਲ ਇੱਟ ਖੜਕਾਈ
ਬਦਲਾ ਲੈ ਕੇ ਓਸ ਯੋਧੇ ਨੇ ਕਿੰਜ ਮਿਸਾਲ ਬਣਾਈ
ਹਾਏ ਬੰਦਾ ਸਿੰਘ ਬਹਾਦੁਰ ਨੇ ਕਿੰਜ ਇੱਟ ਨਾਲ ਇੱਟ ਖੜਕਾਈ
ਬਦਲਾ ਲੈ ਕੇ ਓਸ ਯੋਧੇ ਨੇ ਕਿੰਜ ਮਿਸਾਲ ਬਣਾਈ
ਸਿੱਖ ਰਾਜ ਦੀ ਜਿੱਥੋਂ ਜੁੜਦੀ ਕੰਧ ਵਿਖਾ ਕੇ ਲਿਆਵੋ
ਸਿੱਖੋ ਆਪਣੇ ਬੱਚਿਆਂ ਨੂੰ ਸਿਰਹਿੰਦ ਵਿਖਾ ਕੇ ਲਿਆਵੋ
ਹਾਏ ਲੋਕੋ ਆਪਣੇ ਬੱਚਿਆਂ ਨੂੰ ਸਿਰਹਿੰਦ ਵਿਖਾ ਕੇ ਲਿਆਵੋ
ਕਰੀਏ ਕੋਸ਼ਿਸ਼ ਬੱਚਾ ਬੱਚਾ ਇਸ ਇਤਿਹਾਸ ਨੂੰ ਜਾਣੇ
ਇਹ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਕਿੰਜ ਟਿਵਾਣੇ
ਹਾਏ ਕਰੀਏ ਕੋਸ਼ਿਸ਼ ਬੱਚਾ ਬੱਚਾ ਇਸ ਇਤਿਹਾਸ ਨੂੰ ਜਾਣੇ
ਕੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਕਿੰਜ ਟਿਵਾਣੇ
ਜਿੱਥੋਂ ਚੜ੍ਹਦਾ ਕੁਰਬਾਨੀ ਦਾ ਚੰਦ ਵਿਖਾ ਕੇ ਲਿਆਵੋ
ਸਿੱਖੋ ਆਪਣੇ ਬੱਚਿਆਂ ਨੂੰ ਸਿਰਹਿੰਦ ਵਿਖਾ ਕੇ ਲਿਆਵੋ
ਹੋ ਲੋਕੋ ਆਪਣੇ ਬੱਚਿਆਂ ਨੂੰ ਸਿਰਹਿੰਦ ਵਿਖਾ ਕੇ ਲਿਆਵੋ