LyricFind Logo
LyricFind Logo
Profile image icon
Lyric cover art

Fardan

Apple Music logo
Deezer logo
Spotify logo
Lyrics
ਕਰੇ ਘੋੜੀ ਤੇ ਦੁਨਾਲੀ ਓ ਪਰਾ ਬੰਦਾ ਅੰਜਾਨ ਮਿਲ ਜੇ
ਓਹ ਯਾਰੀ ਵਿੱਚ ਹੋਣੀ ਨੀ ਗਦਾਰੀ ਚਾਹੀਦੀ ਭਾਵੇਂ ਸੋਨੇ ਵਾਲੀ ਖਾਨ ਮਿਲ ਜੇ
ਓਹ ਯਾਰੀ ਵਿੱਚ ਹੋਣੀ ਨੀ ਗਦਾਰੀ ਚਾਹੀਦੀ ਭਾਵੇਂ ਸੋਨੇ ਵਾਲੀ ਖਾਨ ਮਿਲ ਜੇ
ਜਿੰਨੀਆਂ ਤੂੰ ਫਰਦਾ ਓਹ ਕੱਠੀਆਂ ਕਰਦਾ, ਨਾ ਸਾਡੇ ਸਭ ਨੇ ਬੋਲਦੀਆਂ
ਵੀਣੀ ਦੀਆਂ ਵੰਗਾ ਭਾਵੇਂ ਹੋਣ ਜੰਗਾਂ , ਮਰਦਾਂ ਦੇ ਇਰਾਦੇ ਨਾ ਡੋਲਦੀਆਂ

ਓਹ ਸਹਿੰਦੇ ਧੱਕਾ ਨੇ ਜੋ ਮਾੜੇ ਨੇ, ਕੱਢ ਦੇ ਕਿਉਂ ਹਾੜੇ ਨੇ
ਵੱਡੇ ਵੱਡੇ ਜੁਲਮੀ ਹਾਕਮ ਸਮਿਆਂ ਨੇ ਤਾੜੇ ਨੇ
ਓਹ ਤੁਰਨੀ ਤੋਰ ਮੜਕ ਨਾਲ ਚਾਹੀਦੀ, ਪੱਗੜੀ ਨਹੀਂ ਲਾਹੀਦੀ
ਪੈਲੀ ਜਿੰਨੀ ਭਾਵੇਂ ਡਾਕਰ ਗੈਰ ਦੀ, ਨਹੀਂ ਵਾਹੀਦੀ
ਬੋਲਣ ਸਾਡੇ ਕਾਰੇ ਇਕੋ ਨਹੀਂ ਸਾਰੇ ਜਾਂ ਫਿਰ ਬਸ ਨਜ਼ਰਾਂ ਬੋਲਦੀਆਂ
ਜਿੰਨੀਆਂ ਤੂੰ ਫਰਦਾ ਓਹ ਕੱਠੀਆਂ ਕਰਦਾ, ਨਾ ਸਾਡੇ ਸਭ ਨੇ ਬੋਲਦੀਆਂ
ਵੀਣੀ ਦੀਆਂ ਵੰਗਾ ਭਾਵੇਂ ਹੋਣ ਜੰਗਾਂ , ਮਰਦਾਂ ਦੇ ਇਰਾਦੇ ਨਾ ਡੋਲਦੀਆਂ

ਹੋ ਇੱਥੇ ਮੁੱਲ ਬੰਦੇ ਦਾ ਪੈਣ ਲੱਗੇ, ਦੁਸ਼ਮਣ ਜਦ ਬਹਿਣ ਲੱਗੇ
ਹੁਣ ਨੀ ਇਹ ਟਲਦਾ ਗੱਭਰੂ, ਦੁਨੀਆ ਜਦ ਕਹਿਣ ਲੱਗੇ
ਮਸਲਾ ਗਰੇਵਾਲ ਇਹ ਸੋਚ ਦਾ ਏ, ਅਸਲੀ ਅਪ੍ਰੋਚ ਦਾ ਏ
ਉਹ ਤੋਂ ਨੀ ਫਿਰ ਭੱਜ ਹੁੰਦਾ ਜੋ ਤੁਰਨਾ ਸੰਕੋਚਦਾ ਏ
ਬੱਲਿਆਂ ਸਰਕਾਰਾਂ ਉਹ ਹੋਣ ਨਕਾਰਾ, ਕੌਮਾਂ ਲੱਡੂਆਂ ਨਾਲ ਜਿਹਨੂੰ ਤੋਲਦੀਆਂ
ਵੀਣੀ ਦੀਆਂ ਵੰਗਾ ਭਾਵੇਂ ਹੋਣ ਜੰਗਾਂ , ਮਰਦਾਂ ਦੇ ਇਰਾਦੇ ਨਾ ਡੋਲਦੀਆਂ

ਹੋਣ ਮੁਕੱਦਮੇ ਦਰਜ ਨਾ ਜਿੱਥੇ ਹੋਣ ਫ਼ੈਸਲੇ ਮੌਕੇ ਤੇ
ਬਲਦੇ ਭੰਬੜ ਵੱਗਦੇ ਝੱਖੜ, ਰੁਕਦੇ ਨਾ ਕਦੇ ਰੋਕੇ ਤੇ
ਲੱਤਾਂ ਖਿੱਚਣ, ਅੱਖਾਂ ਮਿਚਣ, ਲੋਕਾਂ ਦੀ ਇਹ ਹੋਬੀ ਏ
ਸਾਰਾ ਮੁਲਕ ਚਲਾਉਣ ਤੇ ਲੱਗੀ ਕੁਝ ਬੰਦਿਆਂ ਦੀ ਲੌਬੀ ਏ
ਜੰਮਣਾ ਤੇ ਮਰਣਾ ਕੁਝ ਹੋਰ ਨਾ ਕਰਨਾ, ਜਦ ਤੱਕ ਨਾ ਅੱਖਾਂ ਖੋਲ੍ਹਦੀਆਂ

WRITERS

HARDEEP SINGH GREWAL

PUBLISHERS

Lyrics © IPRS, Royalty Network, Sentric Music

Share icon and text

Share


See A Problem With Something?

Lyrics

Other