LyricFind Logo
LyricFind Logo
Profile image icon
Lyric cover art

MAA

Apple Music logo
Deezer logo
Spotify logo
Lyrics
ਹੋ ਬੰਦਾ ਮੂੰਹ ਫੇਰ ਲੈਂਦਾ ਫੇਰ ਸਬ ਤੋਂ
ਜਦੋ ਸੱਜਣਾ ਵੇ ਮਾਂਵਾਂ ਤੁਰ ਜਾਣ ਜੱਗ ਤੋਂ
ਵੈਸਾ ਲੱਭੇ ਨਾ ਪਿਆਰ ਫੇਰ ਸੱਬ ਤੋਂ
ਜਦੋ ਸੱਜਣਾ ਵੇ ਮਾਂਵਾਂ ਤੁਰ ਜਾਣ ਜੱਗ ਤੋਂ

ਕਰ ਲੈ ਕਦਰ ਜਿੰਨੇ ਚਿਰ ਤੇਰੇ ਕੋਲ ਏ
ਸਾਂਭ ਲੈ ਤੂੰ ਸਾਂਭ ਇਹ ਪਲ ਅਨਮੋਲ ਏ
ਜਦੋਂ ਤੁਰ ਜਾਣ ਜਗ ਤੋਂ ਫੇਰ ਮਾਂਵਾਂ ਯਾਦ ਆਉਂਦੀਆਂ
ਫੇਰ ਹਰਜੀਤ ਸਿਆਂ ਤਸਵੀਰਾਂ ਰੁਆਉਂਦੀਆਂ
ਹੋ ਰਾਖ ਹੋਏ ਉੱਠਦੇ ਨੀ ਕਦੇ ਅੱਗ ਤੋਂ
ਜਦੋ ਸੱਜਣਾ ਵੇ ਮਾਂਵਾਂ ਤੁਰ ਜਾਣ ਜੱਗ ਤੋਂ

ਹੋ ਭਾਂਵੇ ਬੁੱਕਲ ਚ ਲੈਣ ਪੁੱਤ ਕਹਿਕੇ ਤਾਈਂਆਂ ਚਾਚਿਆਂ
ਹੋ ਪਰ ਮਾਵਾਂ ਬਾਜੋਂ ਮੁਖ ਤੋਂ ਨਾ ਜਾਂਦੀਆਂ ਉਦਾਸੀਆਂ
ਸੁਖ ਬੱਚਿਆਂ ਦੀ ਮੰਗਦੀ ਜੇਹੜੀ ਦੁਨੀਆ ਦਿਖਯਉਂਦੀ ਹੈ
ਬੰਦਾ ਟੁੱਟਣ ਦੇਂਦੇ ਨੀ ਜਿਹੜੇ ਪਾਠ ਓ ਪੜ੍ਹਾਉਂਦੀ ਹੈ
ਹੋ ਹਮਦਰਦੀ ਨਾ ਲੱਭੇ ਵੈਸੀ ਸੱਬ ਤੋਂ ਓਂ ਓਂ ਓਂ
ਜਦੋ ਸੱਜਣਾ ਵੇ ਮਾਂਵਾਂ ਤੁਰ ਜਾਣ ਜੱਗ ਤੋਂ

ਓ ਗਰਜ਼ਾਂ ਦੀ ਦੁਨੀਆਂ ਚ ਬੇ ਮਤਲਬ ਚਾਉਣ ਵਾਲੀ
ਸਦੀਵੀਂ ਜੇ ਵਿਛੋੜਾ ਦੇਜੇ ਦੁੱਖ ਜੇ ਬੁਟਾਉਂਣ ਵਾਲੀ
ਓ ਤਨ ਤੇ ਹੰਢਾਉਣੀ ਦੂਰੀ ਬੜੀ ਅਉਖੀ ਮਾਵਾਂ ਦੀ
ਕੋਈ ਜਗਾਂ ਲੈ ਨਾ ਸਕੇ ਠੰਡੀਆਂ ਓ ਚਾਵਾਂ ਦੀ
ਸ਼ੇਰੇ ਭੇਤੀ ਹੁੰਦੀ ਓ ਹਰ ਰੱਗ ਤੋਂ ਓਂ ਓਂ ਓਂ
ਜਦੋ ਸੱਜਣਾ ਵੇ ਮਾਂਵਾਂ ਤੁਰ ਜਾਣ ਜੱਗ ਤੋਂ
ਵੈਸਾ ਲੱਭੇ ਨਾ ਪਿਆਰ ਫੇਰ ਸੱਬ ਤੋਂ
ਜਦੋ ਸੱਜਣਾ ਵੇ ਮਾਂਵਾਂ ਤੁਰ ਜਾਣ ਜੱਗ ਤੋਂ

WRITERS

Shera Shera

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other