LyricFind Logo
LyricFind Logo
Profile image icon
Lyric cover art

Posti

Apple Music logo
Deezer logo
Spotify logo
Lyrics
ਸੱਚੀ ਦਿਲ ਕਰੇ ਮੇਰਾ ਤੈਨੂੰ ਦੇਵਾਂ ਘਰੋਂ ਕੱਢ ਵੇ
ਤੇਰਾ ਨਿੱਤ ਦਾ ਕਲੇਸ਼ ਫ਼ਾਹਾ ਜੜੋਂ ਦੇਵਾਂ ਵੱਡ ਵੇ
ਜਦੋਂ ਦਿਸਿਆ ਨਾ ਤੈਨੂੰ ਕੋਈ ਚਾਰਾ ਵੇ
ਲੈ ਗਿਆ ਮੇਰੇ ਸੂਟ ਚੱਕ ਕੇ
ਕੱਲ ਪੋਸਤ ਖਾਣ ਦਾ ਮਾਰਾ
ਵੈ ਲੈ ਗਿਆ ਮੇਰੇ ਸੂਟ ਚੱਕ ਕੇ

ਤੈਨੂੰ ਸੂਟਾਂ ਦੀ ਪ‌ਈ ਏ
ਮੇਰਾ ਟੁੱਟਦਾ ਸਰੀਰ ਨੀ
ਚੰਗੀ ਲੱਗਦੀ ਨਾ ਤੂੰ
ਹੋਈ ਹਾਲ ਗੰਭੀਰ ਨੀ
ਲੰਘ ਲੈਣ ਦੇ ਤੂੰ ਅੱਜ ਦੀ ਦਿਹਾੜੀ
ਨੀ ਸੂਟਾਂ ਦੀ ਫ਼ਿਕਰ ਪ‌ਈ ਐ
ਤੈਨੂੰ ਅਮਲੀ ਦੀ ਜਾਨ ਨੀ ਪਿਆਰੀ

ਕਿੱਥੋਂ ਕਰਾਂ ਮੈਂ ਗੁਜ਼ਾਰਾ ਡੱਕਾ ਤੋੜਦਾ ਨਾ ਕੋਈ
ਰਹੀ ਭੋਰਾ ਨਾ ਸ਼ਰਮ ਤੇਰੀ ਲੱਥ ਗਈ ਆ ਲੋਈ
ਪਾਈ ਰੱਖੇ ਨਿੱਤ ਨਵਾਂ ਹੀ ਪੁਆੜਾ ਵੈ
ਲੈ ਗਿਆ ਮੇਰੇ ਸੂਟ ਚੱਕ ਕੇ
ਕੱਲ ਪੋਸਤ ਖਾਣ ਦਾ ਮਾਰਾ
ਵੈ ਲੈ ਗਿਆ ਮੇਰੇ ਸੂਟ ਚੱਕ ਕੇ

ਐਵੇਂ ਮਾਰ ਨਾ ਭਕਾਈ ਕਿਤੇ ਖੌਸੜੇ ਨਾ ਖ਼ਾਲੀ
ਗੱਲਾਂ ਜੋੜ ਕੇ ਬਣਾਵੇ ਪ‌ਈ ਚਾਬਲੀ ਏ ਬਾਹਲੀ
ਗਿੱਲ ਘੋਲਦੂ ਰਕਾਨੇ ਹਵਾ ਸਾਰੀ ਨੀ
ਸੂਟਾਂ ਦੀ ਫ਼ਿਕਰ ਪ‌ਈ ਐ
ਤੈਨੂੰ ਅਮਲੀ ਦੀ ਜਾਨ ਨੀ ਪਿਆਰੀ

ਤੇਰੇ ਆਉਦੇ ਆ ਉਲਾਂਭੇ ਵੇ ਤੂੰ ਛੱਡਦਾ ਨੀ ਕੱਖ
ਤੈਨੂੰ ਸਾਂਭ ਲਵੇ ਰੱਬ ਜਾ ਤਾਂ ਮੈਨੂੰ ਲਵੇ ਚੱਕ
ਪਿੰਡ ਸਤਿਆ ਏ ਚੁੱਘੇ ਕਲਾਂ ਸਾਰਾਂ ਵੈ
ਲੈ ਗਿਆ ਮੇਰੇ ਸੂਟ ਚੱਕ ਕੇ
ਕੱਲ ਪੋਸਤ ਖਾਣ ਦਾ ਮਾਰਾ
ਵੈ ਲੈ ਗਿਆ ਮੇਰੇ ਸੂਟ ਚੱਕ ਕੇ

WRITERS

SUMMER GILL

PUBLISHERS

Lyrics © IPRS

Share icon and text

Share


See A Problem With Something?

Lyrics

Other