LyricFind Logo
LyricFind Logo
Profile image icon
Lyric cover art

Bodyguard

Apple Music logo
Deezer logo
Spotify logo
Lyrics
ਹੋ ਸਾਲ ਸੋਲ੍ਹਵੇਂ ਦਾ ਹੜ ਆਇਆ ਚੜ੍ਹ ਕੇ
ਮੁੰਡੇ ਮਰਦੇ ਰਕਾਨੇ ਨਿੱਤ ਲੜ੍ਹ ਕੇ
ਹੋ ਸਾਲ ਸੋਲ੍ਹਵੇਂ ਦਾ ਹੜ ਆਇਆ ਚੜ੍ਹ ਕੇ
ਮੁੰਡੇ ਮਰਦੇ ਰਕਾਨੇ ਨਿੱਤ ਲੜ੍ਹ ਕੇ
ਡੰਗ ਮਾਰ ਗਈ ਕਿਸੇ ਨੂੰ ਗੁਤ ਸਪਣੀ
ਕਿਸੇ ਨੂੰ ਬਿੱਲੇ ਨੈਣ ਮੋਹ ਗਏ
ਹੋ ਜੱਟ ਛੱਡ ਕੇ ਖੇਤ ਦੀ ਰਾਖੀ
ਨੀ ਤੇਰੇ ਬਾਡੀਗਾਰਡ ਹੋ ਗਏ
ਜੱਟ ਛੱਡ ਕੇ ਖੇਤ ਦੀ ਰਾਖੀ
ਨੀ ਤੇਰੇ ਬਾਡੀਗਾਰਡ ਹੋ ਗਏ

ਫੁੱਲ ਚਰਚੇ ਨੇ ਚੱਕਮੀ ਜੀ ਤੋਰ ਦੇ
ਮੇਰੇ ਲੱਕ ਦੇ ਹਿਲਾਰੇ ਮੁੱਲ ਮੋੜ ਦੇ
ਫੁੱਲ ਚਰਚੇ ਨੇ ਚੱਕਮੀ ਜੀ ਤੋਰ ਦੇ
ਮੇਰੇ ਲੱਕ ਦੇ ਹਿਲਾਰੇ ਮੁੱਲ ਮੋੜ ਦੇ
ਪੁੱਤ ਜੱਟਾਂ ਦੇ ਸ਼ੌਕੀਨ ਪੱਟ ਲੈਣਗੇ
ਨੀ ਕਿਨਾ ਕ ਰਹੇਗੀ ਬਚਦੀ
ਕਿਤੇ ਪੈ ਜੇ ਨਾ ਪਵਾੜਾ ਕੋਈ ਚੰਦਰਾ
ਵੇ ਡਰਦੀ ਨਾ ਮੈਂ ਹੱਸਦੀ
ਕਿਤੇ ਪੈ ਜੇ ਨਾ ਪਵਾੜਾ ਕੋਈ ਚੰਦਰਾ
ਵੇ ਡਰਦੀ ਨਾ ਮੈਂ ਹੱਸਦੀ

ਹੋ ਨਿੱਤ ਆਉਂਦੇ ਉਲਾੰਬੇ ਕਾਲੇ ਤਿਲ ਦੇ
ਨੀ ਸੱਟ ਮਾਰਦੇ ਮਲੂਕ ਜਿਹੇ ਦਿਲ ‘ਤੇ
ਹੋ ਨਿੱਤ ਆਉਂਦੇ ਉਲੰਬੇ ਕਾਲੇ ਤਿਲ ਦੇ
ਨੀ ਸੱਟ ਮਾਰਦੇ ਮਲੂਕ ਜਿਹੇ ਦਿਲ ‘ਤੇ
ਜਿੰਨੇ ਹੋਏ ਸੀ ਮੁਰੀਦ ਗੋਰੇ ਰੰਗ ਦੇ
ਵੇ ਜ਼ਿੰਦਗੀ ਤੋਂ ਹੱਥ ਧੋ ਗਏ
ਜੱਟ ਛੱਡ ਕੇ ਖੇਤ ਦੀ ਰਾਖੀ
ਨੀ ਤੇਰੇ ਬਾਡੀਗਾਰਡ ਹੋ ਗਏ
ਜੱਟ ਛੱਡ ਕੇ ਖੇਤ ਦੀ ਰਾਖੀ
ਨੀ ਤੇਰੇ ਬਾਡੀਗਾਰਡ ਹੋ ਗਏ

ਤੰਗ ਚੰਦਰੀ ਪਾਂਜੇਬ ਤੇਰੀ ਕਰਦੀ
ਬੜੇ ਬੋਚ ਬੋਚ ਪੱਬ ਵੇ ਮੈਂ ਧਰਦੀ
ਤੰਗ ਚੰਦਰੀ ਪਾਂਜੇਬ ਤੇਰੀ ਕਰਦੀ
ਬੜੇ ਬੋਚ ਬੋਚ ਪੱਬ ਵੇ ਮੈਂ ਧਰਦੀ
ਕਾਲੀ ਕੁਰਤੀ ਮਲਾਈ ਜਿਹੇ ਰੰਗ ‘ਤੇ
ਨੀ ਨਖਰੋ ਬੜਾ ਹੀ ਜਚਦੀ
ਕਿਤੇ ਪੈ ਜੇ ਨਾ ਪਵਾੜਾ ਕੋਈ ਚੰਦਰਾ
ਵੇ ਡਰਦੀ ਨਾ ਮੈਂ ਹੱਸਦੀ
ਕਿਤੇ ਪੈ ਜੇ ਨਾ ਪਵਾੜਾ ਕੋਈ ਚੰਦਰਾ
ਵੇ ਡਰਦੀ ਨਾ ਮੈਂ ਹੱਸਦੀ

WRITERS

KHARAK SINGH, LADDI GILL

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other