ਨਿੱਕੇ ਹੁੰਦਿਆਂ ਤੋਂ ਕੱਠੇ ਖੇਡ-ਖੇਡ ਹੋਏ ਨੇ ਜਵਾਨ ਗੱਭਰੂ
ਲੋੜ ਕਿੱਥੇ ਪਵੇ ਉੱਥੇ ਸਿਰਾਂ ਉੱਤੋਂ ਵਾਰ ਦਿੰਦੇ ਜਾਨ ਗੱਭਰੂ
ਹੱਥ ਵੱਡੇ ਬਾਈ ਦਾ ਤਾਂ ਬਣ ਜਾਂਦਾ ਪੱਕਾ ਪਰਮੋਟ ਸੋਹਣਿਆ
ਸਕੇ ਭਾਈਆਂ ਦੀ ਹੁੰਦੀ ਦੁਨੀਆਂ 'ਤੇ ਰੱਬ ਜਿੰਨੀ ਓਟ ਸੋਹਣਿਆ

ਓ ਕੁੜਤੇ ਦੇ ਵੱਟਾਂ ਵਿੱਚੋਂ ਮੱਲੋ-ਮੱਲੀ ਦੇਖ ਲੈ ਪੰਜਾਬ ਝਾਕਦਾ
ਪਿੰਡ ਕੱਠਾ ਹੋ ਜੇ ਐਸਾ ਰੁਤਬਾ ਹੈ ਮਿੱਤਰਾਂ ਦੀ ਮਾਰੀ ਹਾਕ ਦਾ
ਪੈਂਦੀਆਂ ਧਮਾਲਾਂ ਜਦੋਂ ਵੱਜਦੀ ਨਗਾਰੇ ਉੱਤੇ ਚੋਟ ਸੋਹਣਿਆ
ਸਕੇ ਭਾਈਆਂ ਦੀ ਹੁੰਦੀ ਦੁਨੀਆਂ 'ਤੇ ਰੱਬ ਜਿੰਨੀ ਓਟ ਸੋਹਣਿਆ
ਸਕੇ ਭਾਈਆਂ ਦੀ ਹੁੰਦੀ ਦੁਨੀਆਂ 'ਤੇ ਰੱਬ ਜਿੰਨੀ ਓਟ ਸੋਹਣਿਆ
ਓ ਪੁੱਛੀਂ ਪਰਦੇਸੀਆਂ ਨੂੰ ਪੈਂਦੇ ਆ ਭੁਲੇਖੇ ਵਿਹੜੇ ਦੀਆਂ ਛਾਵਾਂ ਦੇ
ਹਾਏ ਇੱਕ ਦੂਜੇ ਕੋਲੋਂ ਰੱਬਾ ਵੱਖ ਨਾ ਕਰੀਂ ਤੂੰ ਸ਼ੇਰ ਪੁੱਤ ਮਾਵਾਂ ਦੇ
ਓ ਕਰਨਾ ਵਿਲਾਇਤਾਂ ਨੂੰ ਕੀ, ਪਿੰਡ ਵਿੱਚ ਰਹੇ ਚਿੱਤ ਲੋਟ ਸੋਹਣਿਆਂ