LyricFind Logo
LyricFind Logo
Profile image icon
Lyric cover art

Nasha

Apple Music logo
Deezer logo
Spotify logo
Lyrics
ਤੁਰਦੀ ਐ ਹੌਲੀ ਹੌਲੀ ਚਾਲ
ਤੇ ਹਿੱਲਦੇ ਨੇ ਵਾਲ਼
ਤੇ ਬੁੱਲ੍ਹਾਂ ਉੱਤੇ ਉਹਦੇ ਕੋਈ ਸਵਾਲ ਨਹੀਂ
ਨੈਣਾਂ ਚ ਨਸ਼ਾ ਐ ਕਮਾਲ
ਹੁਸਨ ਐ ਬੇਕਮਾਲ
ਜੰਨਤ ਐ ਉਹਦੇ ਹਾਸਿਆਂ ਦੇ ਨਾਲ਼ ਨੀ
ਕੰਨਾਂ ਤੇ ਉਹਨੇ ਜੜੇ ਹੋਏ ਨੇ ਤਾਰੇ
ਕੀ ਕੀ ਸਿਫ਼ਤਾਂ ਮੈਂ ਕਰਾਂ ਉਹਦੇ ਬਾਰੇ
ਉਹਦੇ ਜਚੇ ਹਰ ਰੰਗ ਉਹਦੀ ਸੰਗ ਉਹਦਾ ਢੰਗ ਉਹਨੂੰ ਉਹਦੇ ਬਾਰੇ ਪੁੱਛਦੇ ਸਾਰੇ
ਖੁਦਾ ਨੇ ਲਾਏ ਹੋਣੇ ਸਾਲ ਬਣਾਇਆ ਰੀਝਾਂ ਨਾਲ਼
ਉਹਦਾ ਵੀ ਆਹੀ ਹੋਇਆ ਹੋਣਾ ਹਾਲ ਨੀ
ਤੁਰਦੀ ਐ ਹੌਲੀ ਹੌਲੀ ਚਾਲ
ਤੇ ਹਿੱਲਦੇ ਨੇ ਵਾਲ਼
ਤੇ ਬੁੱਲ੍ਹਾਂ ਉੱਤੇ ਉਹਦੇ ਕੋਈ ਸਵਾਲ ਨੀ
ਨੈਣਾਂ ਚ ਨਸ਼ਾ ਐ ਕਮਾਲ
ਹੁਸਨ ਐ ਬਾ ਕਮਾਲ
ਜੰਨਤ ਐ ਉਹਦੇ ਹਾਸਿਆਂ ਦੇ ਨਾਲ਼ ਨੀ

ਖੁਸ਼ਬੂ ਉਹਦੇ ਤੋਂ ਮੰਗਦੇ ਗੁਲਾਬ ਨੀ
ਸ਼ਾਮਾਂ ਨੇ ਲਾਲੀ ਉਹਤੋਂ ਮੰਗੀ ਆ ਉਧਾਰ ਨੀ
ਉਹਦੇ ਆਸੇ ਪਾਸੇ ਮੋਰ ਉਹਤੋਂ ਸਿੱਖਦੇ ਨੇ ਤੋਰ ਉਹਦੀ ਗੱਲਬਾਤ ਹੋਰ ਕਿਵੇਂ ਕਰਾਂ ਇਜ਼ਹਾਰ ਨੀ
ਹਰ ਪਾਸੇ ਦਿੱਸਦੀ ਐ ਨਾਲ਼ ਪਾਉਂਦੀ ਨੈਣਾਂ ਦੇ ਜਾਲ
ਹੁਣ ਹਰ ਵੇਲੇ ਜਿਹਦਾ ਐ ਖ਼ਿਆਲ ਨੀ
ਤੁਰਦੀ ਐ ਹੌਲੀ ਹੌਲੀ ਚਾਲ
ਤੇ ਹਿੱਲਦੇ ਨੇ ਵਾਲ਼
ਤੇ ਬੁੱਲ੍ਹਾਂ ਉੱਤੇ ਉਹਦੇ ਕੋਈ ਸਵਾਲ ਨੀ
ਨੈਣਾਂ ਚ ਨਸ਼ਾ ਐ ਕਮਾਲ
ਹੁਸਨ ਐ ਬਾ ਕਮਾਲ
ਜੰਨਤ ਐ ਉਹਦੇ ਹਾਸਿਆਂ ਦੇ ਨਾਲ਼ ਨੀ

ਕੁਦਰਤ ਐ ਉਹਦੇ ਪਲਕਾਂ ਸਹਾਰੇ
ਸ਼ਾਇਰ ਵੀ ਉਹਦੇ ਤੇ ਲਿਖਦੇ ਨੇ ਸਾਰੇ
ਉਹਤੋਂ ਪੁੱਛੇ ਹਰ ਦਿਨ ਹਰ ਰਾਤ ਉਹਦੇ ਬਿਨ ਕਿਵੇਂ ਕੱਟੇ ਜਾਂਦੇ ਦਿਨ ਇਹ ਸਾਰੇ
ਚੰਨ ਨੇ ਪੁੱਛਿਆ ਸਵਾਲ ਹੁਣ ਦੱਸਾਂ ਕੀ ਜਵਾਬ
ਹੁਣ ਕਿਹਦੇ ਬਾਰੇ ਰਹਿੰਦਾ ਆ ਖ਼ਿਆਲ ਨੀ
ਤੁਰਦੀ ਐ ਹੌਲੀ ਹੌਲੀ ਚਾਲ
ਤੇ ਹਿੱਲਦੇ ਨੇ ਵਾਲ਼
ਤੇ ਬੁੱਲ੍ਹਾਂ ਉੱਤੇ ਉਹਦੇ ਕੋਈ ਸਵਾਲ ਨੀ
ਤੁਰਦੀ ਐ ਹੌਲੀ ਹੌਲੀ ਚਾਲ
ਤੇ ਹਿੱਲਦੇ ਨੇ ਵਾਲ਼
ਤੇ ਬੁੱਲ੍ਹਾਂ ਉੱਤੇ ਉਹਦੇ ਕੋਈ ਸਵਾਲ ਨੀ
ਨੈਣਾਂ ਚ ਨਸ਼ਾ ਐ ਕਮਾਲ
ਹੁਸਨ ਐ ਬਾ ਕਮਾਲ
ਜੰਨਤ ਐ ਉਹਦੇ ਹਾਸਿਆਂ ਦੇ ਨਾਲ਼ ਨੀ

WRITERS

Hukam, El Boii

PUBLISHERS

Lyrics © IPRS

Share icon and text

Share


See A Problem With Something?

Lyrics

Other