ਵਿਆਹ ਕਰਵਾ ਲੈ ਹੁਣ ਤਾਂ ਕਾਹਲੀ ਪਾਉਂਦੀ ਆਂ
ਮੈਂ ਕਿਹਾ ਅਜੇ time ਮੇਰਾ ਕੁੜੇ ਠੀਕ ਨੀ ਚੱਲਦਾ
ਹੋ ਕੀ ਦੱਸਾਂ ਮੈਂ ਆਪਣੀ ਯਾਰੋ ਸਹੇਲੀ ਨੂੰ
ਐਧਰ ਸਾਲਾ ਸਾਡਾ ਅਜੇ ਕੋਈ ਗੀਤ ਨੀ ਚੱਲਦਾ
ਹੋ ਕੀ ਦੱਸਾਂ ਮੈਂ ਆਪਣੀ ਯਾਰੋ ਸਹੇਲੀ ਨੂੰ
ਨੀ ਕੁੜੇ ਐਧਰ ਸਾਲਾ ਸਾਡਾ ਅਜੇ ਕੋਈ ਗੀਤ ਨੀ ਚੱਲਦਾ
ਨੀ ਕੁੜੇ ਐਧਰ ਸਾਲਾ ਸਾਡਾ ਅਜੇ ਕੋਈ ਗੀਤ ਨੀ ਚੱਲਦਾ
ਨੀ ਕੁੜੇ ਐਧਰ ਸਾਲਾ ਸਾਡਾ ਅਜੇ ਕੋਈ ਗੀਤ ਨੀ ਚੱਲਦਾ
ਹੋ reel ਪਾਉਣ ਦੇ ਰੀਲਾਂ ਵਾਲੇ ਪੈਸੇ ਭਾਲਦੇ ਨੇ
ਹੋ ਯਾਰ ਮਲੰਗ ਕੀ ਕਰਨ ਉਹ ਵੀ ਤਾਂ ਮੇਰੇ ਨਾਲ ਦੇ ਨੇ
ਮਹਿਫ਼ਲਾਂ ਵਿੱਚ ਗਾ ਕੇ ਡੰਗ ਟਪਾਈ ਜਾਂਦੇ ਆਂ
ਦਿਲ ਕਰੇ ਮੋਹਾਲੀ ਛੱਡ ਕੇ ਪਿੰਡ ਨੂੰ ਆ ਹੀ ਜਾਂਦੇ ਆਂ
ਹੋ ਕਿਸਮਤ ਵਾਲਾ ਫੰਦਾ ਅਜੇ ਕੋਈ ਠੀਕ ਨੀ ਚੱਲਦਾ
ਕਿਉਂਕਿ ਐਧਰ ਸਾਲਾ ਸਾਡਾ ਅਜੇ ਕੋਈ ਗੀਤ ਨੀ ਚੱਲਦਾ
ਹੋ ਕੀ ਦੱਸਾਂ ਮੈਂ ਆਪਣੀ ਯਾਰੋ ਸਹੇਲੀ ਨੂੰ
ਐਧਰ ਸਾਲਾ ਸਾਡਾ ਅਜੇ ਕੋਈ ਗੀਤ ਨੀ ਚੱਲਦਾ
ਹੋ ਘਰਦੇ ਦੇਣ ਉਧਾਰਾਂ ਉਹ ਤਾਂ title ਹੋ ਗਏ ਨੇ
ਹੋ ਮਾਮੇ ਮਾਸੀ ਦੇ ਮੁੰਡੇ ਸਾਰੇ settle ਹੋ ਗਏ ਨੇ
Rent flat ਦਾ ਖੁੰਝਿਆ ਅੰਕਲ ਰਹਿਣ ਨਹੀਂ ਦਿੰਦਾ
ਪ੍ਰਦੀਪਾ ਲਾਹ ਕੇ ਗਲ 'ਚੋਂ ਵੇਚਣ ਚੈਨ ਨਹੀਂ ਦਿੰਦਾ
ਹੋ ਦਿਲ ਚੰਦਰਾ ਕੀ ਕਰੀਏ ਹੁਣ ਚੀਸ ਨੀ ਝੱਲਦਾ
ਨੀ ਕੁੜੇ ਐਧਰ ਸਾਲਾ ਸਾਡਾ ਅਜੇ ਕੋਈ ਗੀਤ ਨੀ ਚੱਲਦਾ
ਹੋ ਕੀ ਦੱਸਾਂ ਮੈਂ ਆਪਣੀ ਯਾਰੋ ਸਹੇਲੀ ਨੂੰ
ਐਧਰ ਸਾਲਾ ਸਾਡਾ ਅਜੇ ਕੋਈ ਗੀਤ ਨੀ ਚੱਲਦਾ
ਨੀ ਕੁੜੇ ਐਧਰ ਸਾਲਾ ਸਾਡਾ ਅਜੇ ਕੋਈ ਗੀਤ ਨੀ ਚੱਲਦਾ
ਨੀ ਕੁੜੇ ਐਧਰ ਸਾਲਾ ਸਾਡਾ ਅਜੇ ਕੋਈ ਗੀਤ ਨੀ ਚੱਲਦਾ
ਹੋ ਲੋਟ ਆਉਣ ਦੇ ਕੇਰਾਂ ਦੇਖੀਂ ਬੰਬ ਬੁਲਾ ਦਿਆਂਗੇ
ਹੋ ਗੱਲਬਾਤ ਮੈਂ ਕਿਹਾ ਝੱਲੀਏ ਜਮਾਂ done ਕਰਾ ਦਿਆਂਗੇ
ਦੁਨੀਆ ਐਥੇ ਤੇਜ਼ ਉਹ ਲੋੜੋਂ ਬਾਹਲੀ ਫਿਰਦੀ ਆ
ਤੂੰ ਰੱਜ ਕੇ ਨਾ ਭੋਰਾ ਖਾ ਲਏਂ ਖੋਂਦੀ ਥਾਲੀ ਫਿਰਦੀ ਆ
ਹੋ ਐਸੇ ਕਰਕੇ ਅੱਖਾਂ ਜੱਟ ਮੀਚ ਨੀ ਚੱਲਦਾ