ਆਸ਼ਿਕ ਫਸਲ ਜਵਾਨੀ ਸਾਂਭੂ ਜਦ ਇਸ਼ਕ ਦੇ ਬੱਦਲ ਵਰ੍ਹਨੇ
ਅੱਖਾਂ ਤੇਰੀਆਂ ’ਚ ਡੁੱਬਿਆਂ ਨੇ ਦੱਸ ਕਿਹੜੇ ਪਾਣੀ ਤਰਨੇ

ਖੁੱਲ੍ਹ ਕੇ ਹੱਸਣਾ ਹੱਸਦੇ ਰਹਿਣਾ ਤੇ ਹਾਸੇ ਖੰਡ ਮਖਾਣੇ
ਤਲੀਆਂ ਸੁੰਬਰੇ ਵੇਹੜੇ ਵਰਗੀਆਂ ਦੂਰੋਂ ਅੱਖ ਪਛਾਣੇ
ਤੇਰੇ ਹੁਸਨ ਦੀਆਂ ਹੱਦਾਂ ਤੇ ਬੈਠੇ ਕਈ ਮਰ ਜਾਣੇ
ਹਾਏ ਇਸ਼ਕ ਤੇਰਾ ਏ ਜੰਗ ਦੇ ਵਰਗਾ ਸਾਰੇ ਹੀ ਹਰ ਜਾਣੇ
ਸੰਗ ਤੇਰੀ ਦੇ ਵਗਦੇ ਅੜੀਏ ਹਾਏ ਕਿੰਨੇ ਸੋਹਣੇ ਝਰਨੇ
ਅੱਖਾਂ ਤੇਰੀਆਂ ’ਚ ਡੁੱਬਿਆਂ ਨੇ ਦੱਸ ਕਿਹੜੇ ਪਾਣੀ ਤਰਨੇ
ਅੱਖਾਂ ਤੇਰੀਆਂ ’ਚ ਡੁੱਬਿਆਂ ਨੇ ਦੱਸ ਕਿਹੜੇ ਪਾਣੀ ਤਰਨੇ
ਹਾਏ ਤਾਰੇ ਤੂਰੇ ਚਮਕੀ ਜਾਂਦੇ ਓਹਦੀਆਂ ਚੁੰਨੀਆਂ ਥਾਣੀ
ਅੱਖਾਂ ਦੇਖ ਕੇ ਅੱਖਾਂ ਕਹਿੰਦੀਆਂ ਅੱਖਾਂ ਦੀ ਸੌਂਹ ਖਾਣੀ
ਹਾਏ ਤੂੰ ਹੱਥਾਂ ਨਾਲ ਛੂਹ ਕੇ ਰੱਖਦੇ ਜਲ ਬਣ ਜਾਂਦਾ ਪਾਣੀ
ਪੱਬਾਂ ਉੱਤੇ ਤੁਰਦੀ ਜਦ ਵੀ ਓਥੇ ਹੀ ਖ਼ਤਮ ਕਹਾਣੀ
ਸੱਭ ਭੁੱਲ ਕੇ ਪੜ੍ਹਿਆ ਲਿਖਿਆ ਤੇਰੇ ਨਾਂ ਦੇ ਅੱਖਰ ਪੜ੍ਹਨੇ
ਅੱਖਾਂ ਤੇਰੀਆਂ ’ਚ ਡੁੱਬਿਆਂ ਨੇ ਦੱਸ ਕਿਹੜੇ ਪਾਣੀ ਤਰਨੇ
ਅੱਖਾਂ ਤੇਰੀਆਂ ’ਚ ਡੁੱਬਿਆਂ ਨੇ ਦੱਸ ਕਿਹੜੇ ਪਾਣੀ ਤਰਨੇ
ਅੱਖਾਂ ਤੇਰੀਆਂ ’ਚ ਡੁੱਬਿਆਂ ਨੇ ਦੱਸ ਕਿਹੜੇ ਪਾਣੀ ਤਰਨੇ
ਅੱਖਾਂ ਤੇਰੀਆਂ ’ਚ ਡੁੱਬਿਆਂ ਨੇ ਦੱਸ ਕਿਹੜੇ ਪਾਣੀ ਤਰਨੇ
ਹਾਏ ਰੰਗ ਕਪਾਹ ਦੇ ਫੁੱਲ ਦੇ ਵਰਗਾ ਤੇ ਲੰਮੀਆਂ ਲੰਮੀਆਂ ਲਾਂਘਾਂ
ਪਿੱਪਲਾਂ ਉੱਤੇ ਬੈਠੀਆਂ ਕੋਇਲਾਂ ਹਾਏ ਲਾਉਣ ਜੱਟੀ ਦੀਆਂ ਸਾਂਘਾਂ
ਜਿੱਥੇ ਭੁੰਜੇ ਬਹਿ ਗਿਆ ਆ ਕੇ ਤੇਰਾ ਜੱਟੀਏ ਦਿਲ ਬਰਾਂਡਾ
ਹਾਏ ਭਰ ਕੇ ਵੀ ਨਾ ਭਰਦਾ ਜਿਹੜਾ ਇਸ਼ਕ ਦਾ ਡੂੰਘਾ ਭਾਂਡਾ
ਜਗਜੀਤ ਨੇ ਹੱਸ ਹੱਸ ਕੇ ਤੇਰੇ ਸਾਰੇ ਨਖਰੇ ਜਰਨੇ