LyricFind Logo
LyricFind Logo
Profile image icon
Lyric cover art

Photo

Apple Music logo
Deezer logo
Spotify logo
Lyrics
ਹਾਏ ਉੱਤੋਂ-ਉੱਤੋਂ ਸਾਡਾ ਏਂ ਤੂੰ ਅੰਦਰੋਂ ਹੈਂ ਕੀਹਦਾ
ਮੈਨੂੰ ਸੱਚ-ਸੱਚ ਦੱਸ ਜੇ ਜ਼ਰਾ ਵੀ ਪਿਆਰ ਸੀਗਾ
ਵੇ ਕੁੜੀਆਂ ਨੂੰ ਪੜ੍ਹਨਾ ਨੀ ਸੌਖਾ ਮੈਨੂੰ ਤੂੰ ਨਾ ਲੱਗੇ
ਕਹਿਣਾ ਤਾਂ ਨੀ ਚਾਹੁੰਦੀ ਪਰ ਬੰਦਾ ਤੂੰ ਅਜੀਬ ਆ
ਹਾਏ ਜੇਹੜਾ ਤੇਰੇ ਤੇ ਯਕੀਨ ਕਰੀਏ
ਕੋਈ ਇਹੋ ਜਿਹੀ ਵਜ੍ਹਾ ਨਾ ਦਿੱਤੀ ਤੂੰ
ਫਿਰੇ ਫੋਟੋ ਮੇਰੀ ਬਟੂਏ ’ਚ ਪਾਈ
ਤੇ ਦਿਲ ’ਚ ਜਗ੍ਹਾ ਨਾ ਦਿੱਤੀ ਤੂੰ
ਵੇ ਫਿਰੇ ਫੋਟੋ ਮੇਰੀ ਬਟੂਏ ’ਚ ਪਾਈ
ਤੇ ਦਿਲ ’ਚ ਜਗ੍ਹਾ ਨਾ ਦਿੱਤੀ ਤੂੰ

ਵੇ ਮੈਂ ਭਰ-ਭਰ ਰੱਖਿਆ ਯਕੀਨ ਤੇਰੇ ਲਈ
ਤੂੰ ਧੋਖੇ ਦੀਆਂ ਬੰਨੀ ਬੈਠਾ ਪੰਡਾਂ ਸੋਹਣਿਆ
ਵੇ ਪਹਿਲਾਂ ਆਲੀ ਗੱਲ ਦੱਸ ਕਿੱਥੇ ਬਣਦੀ
ਜੇ ਰਿਸ਼ਤੇ ’ਚ ਪੈ ਜਾਣ ਗੰਢਾਂ ਸੋਹਣਿਆ
ਭਾਵੇਂ ਸਾਨੂੰ ਦਿਨ ’ਚ ਰੁਵਾਉਣਾ ਕਈ-ਕਈ ਵਾਰ
ਫਿਰ ਵੀ ਤੂੰ ਲੱਗਦਾ ਏ ਚੰਗਾ ਸੋਹਣਿਆ
ਅੱਜ ਖੋਲ੍ਹ ਸਾਰੇ ਰਾਜ਼ ਸਾਹਮਣੇ
ਕਿਹੜੀ ਗੱਲ ’ਤੇ ਦਗਾ ਨਾ ਦਿੱਤੀ ਤੂੰ
ਫਿਰੇ ਫੋਟੋ ਮੇਰੀ ਬਟੂਏ ’ਚ ਪਾਈ
ਤੇ ਦਿਲ ’ਚ ਜਗ੍ਹਾ ਨਾ ਦਿੱਤੀ ਤੂੰ
ਵੇ ਫਿਰੇ ਫੋਟੋ ਮੇਰੀ ਬਟੂਏ ’ਚ ਪਾਈ
ਤੇ ਦਿਲ ’ਚ ਜਗ੍ਹਾ ਨਾ ਦਿੱਤੀ ਤੂੰ

ਹਾਏ ਸੁਣ ਚੰਨ ਵਰਗਿਆ ਸੱਜਣਾ ਵੇ
ਹਾਏ ਤੇਰੀ ਕਰਾਂ ਸ਼ਿਕਾਇਤ ਤਾਰਿਆਂ ਨੂੰ
ਹਾਏ ਐਵੇਂ ਦੁਸ਼ਮਣ ਵੀ ਨਾ ਮਾਰੇ ਕੋਈ
ਤੂੰ ਮਿੱਟੀ ਕਰਤਾ ਜਾਨੋਂ ਪਿਆਰਿਆਂ ਨੂੰ
ਤੂੰ ਮਿੱਟੀ ਕਰਤਾ ਜਾਨੋਂ ਪਿਆਰਿਆਂ ਨੂੰ

ਹਮੱਮ ਹਮੱਮ, ਹੋ ਹੋ

ਤੂੰ ਜਿੱਥੇ ਕਿਹਾ ਤਾਂ ਖੜ੍ਹ ਗਈ ਮੈਂ ਪੈਰ ਵੀ ਨਾ ਪੱਟੇ
ਤੂੰ ਪੈਰ ਮੋੜੇ ਹਾਏ ਵੇ ਪਿੱਛੇ ਨੂੰ ਕਿਉਂ
ਦਿਲ ਦੀਆਂ ਜਾਣਦਿਆਂ ਕਦੋਂ ਤੂੰ ਸੰਗਾਲੇ ਆਲੇ
ਦਿਲ ਦੇ ਸਮੇਤ ਗਿਆ ਕਿੱਥੇ ਨੂੰ ਕਿਉਂ
ਭਾਵੇਂ ਜਗਦੀਪ ਦਾ ਨਾਮ ਜ਼ਹਿਰ ਲੱਗਦਾ
ਵੇ ਫਿਰ ਵੀ ਮੈਂ ਚੁੰਮਾਂਗੀ ਗੀਤ ਲਿਖੇ ਨੂੰ ਕਿਉਂ
ਵੇ ਸਾਨੂੰ ਕੱਖਾਂ ’ਚ ਮਿਲਾ ਕੇ ਤੁਰਿਆ
ਤੇ ਆਖੇ ਕੋਈ ਸਜ਼ਾ ਨਾ ਦਿੱਤੀ ਤੂੰ
ਫਿਰੇ ਫੋਟੋ ਮੇਰੀ ਬਟੂਏ ’ਚ ਪਾਈ
ਤੇ ਦਿਲ ’ਚ ਜਗ੍ਹਾ ਨਾ ਦਿੱਤੀ ਤੂੰ
ਵੇ ਫਿਰੇ ਫੋਟੋ ਮੇਰੀ ਬਟੂਏ ’ਚ ਪਾਈ
ਤੇ ਦਿਲ ’ਚ ਜਗ੍ਹਾ ਨਾ ਦਿੱਤੀ ਤੂੰ
ਨਾ ਤੇਥੋਂ ਹਾਸੇ ਸਾਡੇ ਸਾਂਭ ਹੋਏ
ਵੇ ਮੈਂ ਸਾਂਭ ਰੱਖਾਂ ਤੇਰੇ ਦਰਦਾਂ ਨੂੰ
ਅੱਜ ਹੀਰਾ ਕਰਕੇ ਕੱਚ ਮਿੱਤਰਾ
ਤੂੰ ਸਿਰ ਚਾੜ੍ਹ ਰਿਹਾ ਏ ਗਰਦਾਂ ਨੂੰ
ਵੇ ਸਿਰ ਚਾੜ੍ਹ ਰਿਹਾ ਏ ਗਰਦਾਂ ਨੂੰ

ਫਿਰੇ ਫੋਟੋ ਮੇਰੀ ਬਟੂਏ ’ਚ ਪਾਈ
ਤੇ ਦਿਲ ’ਚ ਜਗ੍ਹਾ ਨਾ ਦਿੱਤੀ ਤੂੰ
ਵੇ ਫਿਰੇ ਫੋਟੋ ਮੇਰੀ ਬਟੂਏ ’ਚ ਪਾਈ
ਤੇ ਦਿਲ ’ਚ ਜਗ੍ਹਾ ਨਾ ਦਿੱਤੀ ਤੂੰ

WRITERS

Deol Harman, JAGDEEEP SANGALA

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

LyricIQ Analysis

Top Emotion

Sadness

Sentiment
Thumbsup IconThumbsup Icon
Theme

None

From This Artist