LyricFind Logo
LyricFind Logo
Profile image icon
Lyric cover art

Saari Duniya

Apple Music logo
Deezer logo
Spotify logo
Lyrics
ਓ ਚੰਨ ਕਿੱਦਾ ਹਾਏ ਤਾਰਿਆਂ ਵਿਚੋਂ ਤੱਕਦਾ ਐ
ਤੇ ਪਾਣੀ ਕਿੱਦਾ ਬੱਦਲਾਂ ਵਿਚੋਂ ਵਗਦਾ ਐ
ਹਾਏ ਕੇਹੜੇ ਹਿਸਾਬ ਨਾਲ ਇਸ਼ਕ ਨੇ ਜੱਗ ਆਬਾਦ ਕੀਤਾ
ਤੇ ਕਿਹਨੇ ਪਹਿਲਾਂ ਰੱਬ ਨੂੰ ਆ ਕੇ ਯਾਦ ਕੀਤਾ
ਹਾਏ ਕਿੰਝ ਪਤਾ ਤਕਦੀਰ ਦਾ ਲੱਗੇ ਲੈਣਾ ਚੋਂ
ਨੀ ਮੈਂ ਸਾਰੀ ਦੁਨੀਆ ਤੱਕ ਲਈ ਤੇਰੇ ਨੈਣਾ ਚੋਂ
ਨੀ ਮੈਂ ਸਾਰੀ ਦੁਨੀਆ ਤੱਕ ਲਈ ਤੇਰੇ ਨੈਣਾ ਚੋਂ
ਓ ਤੇਰੇ ਨੈਣਾ ਚੋਂ

ਹਾਏ ਕਿੰਝ ਬੇਰੰਗੇ ਫੁੱਲਾਂ ਤੇ ਰੰਗ ਚੜਿਆ ਐ
ਤੇ ਕਿੰਝ ਬੰਦੇ ਤੇ ਰੂਹ ਨੇ ਕਾਬੂ ਕਰਿਆ ਐ
ਹਾਏ ਕੇਹੜੇ ਸਾਹਬ ਨਾ ਸੂਰਜ ਤੱਪਦਾ ਚੰਨ ਠੰਡਾ
ਤੇ ਕਿੰਝ ਦੋਹਾਂ ਨੂੰ ਅੰਬਰਾਂ ਉੱਤੇ ਜੜਿਆ ਐ
ਹਾਏ ਕਿੱਦਾ ਬਣਦੇ ਰਾਹ ਨੇ ਅੜੀਏ ਲਹਿਰਾਂ ਚੋਂ
ਨੀ ਮੈਂ ਸਾਰੀ ਦੁਨੀਆ ਤੱਕ ਲਈ ਤੇਰੇ ਨੈਣਾ ਚੋਂ
ਨੀ ਮੈਂ ਸਾਰੀ ਦੁਨੀਆ ਤੱਕ ਲਈ ਤੇਰੇ ਨੈਣਾ ਚੋਂ
ਓ ਤੇਰੇ ਨੈਣਾ ਚੋਂ

ਕਿਉਂ ਧਰਤੀ ਅਸਮਾਨ ਕਦੇ ਇਕ ਹੋਏ ਨਾ
ਤੇ ਕਿਉਂ ਮਾਂ ਆਪਣੇ ਪੁੱਤ ਤੋਂ ਕੱਖ ਲਕੋਏ ਨਾ
ਹਾਏ ਕੇਹੜੀ ਅੱਖ ਚੋਂ ਪਹਿਲਾਂ ਅੱਥਰੂ ਆਇਆ ਏ
ਤੇ ਰੱਬ ਕੀ ਸੋਚ ਆਫ਼ਤਾਬ ਨੂੰ ਸ਼ਾਇਰ ਬਣਾਇਆ ਐ
ਹਾਏ ਕਿੱਦਾ ਜੰਨਤ ਲੱਭ ਜਾਂਦੀ ਐ ਪੈਰਾਂ ਚੋਂ
ਨੀ ਮੈਂ ਸਾਰੀ ਦੁਨੀਆ ਤੱਕ ਲਈ ਤੇਰੇ ਨੈਣਾ ਚੋਂ
ਨੀ ਮੈਂ ਸਾਰੀ ਦੁਨੀਆ ਤੱਕ ਲਈ ਤੇਰੇ ਨੈਣਾ ਚੋਂ
ਨੀ ਤੇਰੇ ਨੈਣਾ ਚੋਂ, ਹਾਏ ਤੇਰੇ ਨੈਣਾ ਚੋਂ
ਨੀ ਤੇਰੇ ਨੈਣਾ ਚੋਂ

WRITERS

Aaftab

PUBLISHERS

Lyrics © TUNECORE INC, Universal Music Publishing Group

Share icon and text

Share


See A Problem With Something?

Lyrics

Other

From This Artist