ਨਿੱਕੀ ਨਿੱਕੀ ਗੱਲ 'ਤੇ ਵੇ ਮੁਖ ਨਹੀਓ ਮੋੜ ਦੇ
ਰਹੀਏ ਜਿਸ ਦਿਲ ਵਿਚ, ਓਹਨੂੰ ਨੀ ਵੇਂ ਤੋੜ ਦੇ
ਤੈਰੇ ਵਾਂਗੂ ਪਿਆਰਾਂ ਵਿੱਚ ਅੱਕੀ ਥੋੜੀ ਆ
ਲੱਭਦੇ ਬਹਾਨੇ ਵੇ ਮੈਂ ਬੱਚੀ ਥੋੜ ਆ
ਏਡੀ ਗੱਲ ਵੀ ਨਹੀਂ ਸੀ ਸੁੱਚੇ ਯਾਰਾ ਵੇ
ਕੀ ਏਨੀ ਛੋਟੀ ਸੀ ਉਮਰ ਸਾਡੇ ਪਿਆਰ ਦੀ
ਜੋ ਇਕ ਰਾਤ 'ਚ ਸੁਕਾਤੀ ਚੰਨ ਵੇ
ਕੀ ਏਨੀ ਛੋਟੀ ਸੀ ਉਮਰ ਸਾਡੇ ਪਿਆਰ ਦੀ
ਜੋ ਇਕ ਰਾਤ 'ਚ ਸੁਕਾਤੀ ਚੰਨ ਵੇ
ਪੂਛੇ ਚੰਨ ਕਰ ਕਰ ਟਿੱਚਰਾਂ ਦੱਸ ਤੇਰਾ ਚੰਨ ਕਿੱਥੇ ਆ
ਪੈਰਾ ਦੇ ਨੋਹਾਂ ਤੋਂ ਵਾਲਾ ਤੱਕ ਵੇ ਬਿਨਾਂ ਸੋਚੇ ਤੇਰੇ ਪੈਰੀਂ ਸਿੱਟਿਆਂ
ਨਾਲੇ ਹੁਣ ਇਸ਼ਕ 'ਚ ਮਾੜੀ ਵਜੂਗੀਂ
ਤੈਨੂੰ ਹੁਣ ਸੋਹਣੀ ਦੱਸ ਕਿਥੋਂ ਲੂੰਗੀ?
ਵੇ ਜਿੱਦੀ ਏਨੀ ਸੀ ਤਾਰੀਫ਼ ਕਦੇ ਕਰਦਾ
ਕਾਹਤੋਂ ਅੱਖ ਤੁ ਰਵਾ ਤੀ ਚੰਨ ਵੇ
ਕੀ ਏਨੀ ਛੋਟੀ ਸੀ ਉਮਰ ਸਾਡੇ ਪਿਆਰ ਦੀ
ਜੋ ਇਕ ਰਾਤ 'ਚ ਸੁਕਾਤੀ ਚੰਨ ਵੇ
ਕੀ ਏਨੀ ਛੋਟੀ ਸੀ ਉਮਰ ਸਾਡੇ ਪਿਆਰ ਦੀ
ਜੋ ਇਕ ਰਾਤ 'ਚ ਸੁਕਾਤੀ ਚੰਨ ਵੇ
ਵੇ ਕਦੋ ਕਿੱਥੇ ਕੀਹਦੇ ਨਾਲ ਹੁੰਨਾ ਏ
ਵੇ ਮੈਂ ਲੋਕਾਂ ਨੂੰ ਵਿਛੜ ਦੇ ਸੀ ਵੇਖਦੀ
ਰੋਲਾ ਪਾਉਂਦੇ ਹੰਝੂਆਂ ਦਾ ਸਾਰ ਨਾ ਲਈ
ਸੱਚ ਤਾਂ ਮੈਂ ਤੇਰੇ ਲਈ ਜਰੂਰੀ ਨਾ ਰਹੀ
ਵੇ ਜਿਦੀ ਖੁਸ਼ੀ 'ਚ ਕਦੇ ਵੀ ਖੁਸ਼ੀ ਤੇਰੀ ਸੀ
ਕਾਹਤੋਂ ਹੱਸਣੋਂ ਹਟਾਤੀ ਚੰਨ ਵੇ
ਕੀ ਏਨੀ ਛੋਟੀ ਸੀ ਉਮਰ ਸਾਡੇ ਪਿਆਰ ਦੀ
ਜੋ ਇਕ ਰਾਤ 'ਚ ਸੁਕਾਤੀ ਚੰਨ ਵੇ
ਕੀ ਏਨੀ ਛੋਟੀ ਸੀ ਉਮਰ ਸਾਡੇ ਪਿਆਰ ਦੀ
ਜੋ ਇਕ ਰਾਤ 'ਚ ਸੁਕਾਤੀ ਚੰਨ ਵੇ