ਲਿਖ ਰੱਖੀ ਏ ਤਾਰੀਫ਼ ਤੇਰੀ ਡਾਇਰੀ ਦੇ ਵਿੱਚ
ਬੁਣ ਲੈਣਾ ਆ ਮੈਂ ਫੀਲਿੰਗ ਨੀ ਸ਼ਾਇਰੀ ਦੇ ਵਿੱਚ
ਕੁਝ ਲਿਖੇ ਹੋਏ ਸਾਡੇ ਜਿਹੇ ਕਾਗਜ਼ਾਂ ‘ਚ ਬਿੱਲੋ
ਬਾਕੀ ਸਾਂਭੇ ਦਿਲ ਵਾਲੀ ਲਾਇਬ੍ਰੇਰੀ ਦੇ ਵਿੱਚ
ਮੇਰੇ ਡੂੰਘੇ ਜਜ਼ਬਾਤ ਮੁੰਹੋਂ ਬੋਲੇ ਨੀ ਓ ਜਾਣੇ
ਛੇਤੀ ਕਰਕੇ ਰਿਕਾਰਡ ਮੈਂ ਸੁਣਾਵਾਂਗਾ ਜ਼ਰੂਰ
ਨੀ ਮੈਂ ਆਊਂਗਾ ਜ਼ਰੂਰ, ਤੈਨੂੰ ਪਾਊਂਗਾ ਜ਼ਰੂਰ
ਦਿਲ ਜਿੱਤ ਕੇ ਮੈਂ ਗੱਲ ਨਾਲ ਲਾਊਂਗਾ ਜ਼ਰੂਰ
ਨੀ ਮੈਂ ਆਊਂਗਾ ਜ਼ਰੂਰ, ਤੈਨੂੰ ਪਾਊਂਗਾ ਜ਼ਰੂਰ
ਦਿਲ ਜਿੱਤ ਕੇ ਮੈਂ ਗੱਲ ਨਾਲ ਲਾਊਂਗਾ ਜ਼ਰੂਰ
ਤੈਨੂੰ ਦੇਖਣ ਮੈਂ ਆਵਾਂ ਬਸ ਦੇਖਦਾ ਹੀ ਜਾਵਾਂ
ਗੱਲ ਕਰਨ ਦਾ ਬਿੱਲੋ ਕਿੱਥੋਂ ਹੌਂਸਲਾ ਲਿਆਂਵਾ
ਓੰਜ ਕੋਸ਼ਿਸ਼ ਤਾਂ ਕਰਾਂ ਕਿ ਤੂੰ ਅੱਖਾਂ ਵਿੱਚੋਂ ਪੜੇ
ਤੇਰੇ ਸ਼ੇਡ ਲੱਗੇ ਕਾਲੇ ਕਿਵੇਂ ਅੱਖੀਆਂ ਮਿਲਾਵਾਂ
ਪਾਵੇਂ ਸਾਲ ਲੱਗੇ ਪੂਰਾ, ਚਾਹ ਰਹਿਣਾ ਨੀ ਅਧੂਰਾ
ਤੇਰੇ ਦਿਲ ਤੋਂ ਦਿਮਾਗ ਤੱਕ ਛਾਂਉਂਗਾ ਜ਼ਰੂਰ
ਨੀ ਮੈਂ ਆਊਂਗਾ ਜ਼ਰੂਰ, ਤੈਨੂੰ ਪਾਊਂਗਾ ਜ਼ਰੂਰ
ਦਿਲ ਜਿੱਤ ਕੇ ਮੈਂ ਗੱਲ ਨਾਲ ਲਾਊਂਗਾ ਜ਼ਰੂਰ
ਨੀ ਮੈਂ ਆਊਂਗਾ ਜ਼ਰੂਰ, ਤੈਨੂੰ ਪਾਊਂਗਾ ਜ਼ਰੂਰ
ਦਿਲ ਜਿੱਤ ਕੇ ਮੈਂ ਗੱਲ ਨਾਲ ਲਾਊਂਗਾ ਜ਼ਰੂਰ
ਰਾਹ ਹੁੰਦੇ ਆ ਦਿਲਾਂ ਨੂੰ ਆਪੇ ਲੱਭ ਲੈਂਦੇ ਹਾਣੀ
ਦੇਖੀ ਸਾਡੇ ਪਿਆਰਾਂ ਵਾਲੀ ਛੇਤੀ ਜੁੜ ਜੂ ਕਹਾਣੀ
ਤੈਨੂੰ ਹੀਰੇ ਮੋਤੀਆਂ ਦੇ ਵਾਂਗ ਰਖੂੰਗਾ ਮੈਂ ਸਾਂਭ
ਸਾਡਾ ਨਿੱਕਾ ਜਿਹਾ ਮਹਲ ਨੀ ਮੈਂ ਰਾਜਾ ਤੇ ਤੂੰ ਰਾਣੀ
ਚੱਲ ਮੰਨਿਆ ਕਿ ਤਾਰੇ ਮੈਥੋਂ ਤੋੜ ਨੀ ਓ ਹੋਣੇ
ਤੈਨੂੰ ਧਰਤੀ ਤੇ ਸਰਗ ਦਿਖਾਵਾਂਗਾ ਜ਼ਰੂਰ