ਤੇਰਾ ਘਰ ਵੀ ਓਹੀ ਏ , ਦਰਵਾਜ਼ਾ ਵੀ ਓਹੀ ਏ
ਪਰ ਵਿਚ ਬੈਠੀ ਹਾਏ ਤੂੰ ਹੀ ਨਜ਼ਰ ਨਾ ਆਉਂਦੀ
ਸੁਈਆਂ ਵੀ ਓਹੀ ਨੇ, ਧਾਗਾ ਵੀ ਓਹੀ ਏ
ਸਾਡੇ ਨਾਂ ਦਾ ਫੁੱਲ ਨਾ ਫੁਲਕਾਰੀ ਤੇ ਪਾਉਂਦੀ
ਤੇਰਾ ਘਰ ਵੀ ਓਹੀ ਏ , ਦਰਵਾਜ਼ਾ ਵੀ ਓਹੀ ਏ
ਮੇਹੰਦੀ ਵੇ ਲੱਗੀ ਤਲੀਆਂ ਤੇ, ਵੱਜੇ ਵੇ ਢੋਲ ਨਗਾਰੇ ਨੀ
ਇੰਨਾ ਕੋ ਫ਼ਰਕ ਆ ਤੇਰਾ ਨੀ, ਲਾਡਾ ਸੇ ਹੋਰ ਮੁਟਿਆਰੇ ਨੀ
ਸੱਗਣਾਂ ਦੀਆਂ ਰਾਤਾਂ ਆਉਣ ਗੀਆਂ
ਅੱਖੀਆਂ ਵੀ ਓਹੀ ਆ, ਸੁਰਮਾ ਵੀ ਓਹੀ ਆ
ਪਰ ਅੱਜ ਕੱਲ ਸਾਡੇ ਲਈ ਨਾ ਤੂੰ ਮਟਕੋਂਦੀ
ਤੇਰਾ ਘਰ ਵੀ ਓਹੀ ਏ , ਦਰਵਾਜ਼ਾ ਵੀ ਓਹੀ ਏ
ਪਰ ਵਿਚ ਬੈਠੀ ਹਾਏ ਤੂੰ ਹੀ ਨਜ਼ਰ ਨਾ ਆਉਂਦੀ
ਸੁਈਆਂ ਵੀ ਓਹੀ ਨੇ, ਧਾਗਾ ਵੀ ਓਹੀ ਏ
ਸਾਡੇ ਨਾਂ ਦਾ ਫੁੱਲ ਨਾ ਫੁਲਕਾਰੀ ਤੇ ਪਾਉਂਦੀ
ਤੇਰੀ ਗੱਲੀ ਨਾ ਹੁੰਦਾ ਜਾ ਅੜੀਏ
ਕੋਈ ਦਿਨ ਹੁੰਦੇ ਸੇ ਭੱਜ ਕੇ ਤੂੰ
ਓਹ ਖ਼ਿਆਲ ਪੁਰਾਣੇ ਦਿਨਾਂ ਵਾਲੇ
ਸਾਨੂੰ ਅੰਦਰੋਂ ਜਾਂਦੇ ਤੋੜ ਕੁੜੇ
ਜੱਗੀ ਨਾਲ ਲਾ ਕੇ ਨੀ ਜੱਗੋਵਾਲ ਤੂੰ ਸੱਦ੍ਹ ਦੀ ਸੀ
ਹੁਣ ਕੇਹੜੇ ਲਫਜ ਬੁੱਲੀਆਂ ਤੇ ਲਿਆਉਂਦੀ
ਤੇਰਾ ਘਰ ਵੀ ਓਹੀ ਏ , ਦਰਵਾਜ਼ਾ ਵੀ ਓਹੀ ਏ
ਪਰ ਵਿਚ ਬੈਠੀ ਹਾਏ ਤੂੰ ਹੀ ਨਜ਼ਰ ਨਾ ਆਉਂਦੀ
ਸੁਈਆਂ ਵੀ ਓਹੀ ਨੇ, ਧਾਗਾ ਵੀ ਓਹੀ ਏ
ਸਾਡੇ ਨਾਂ ਦਾ ਫੁੱਲ ਨਾ ਫੁਲਕਾਰੀ ਤੇ ਪਾਉਂਦੀ