LyricFind Logo
LyricFind Logo
Profile image icon
Lyric cover art

True Essence

Apple Music logo
Deezer logo
Spotify logo
Lyrics
ਤੂੰ ਇਸ਼ਕੇ ਦਾ ਆਸ਼ਿਆਨਾ ਜਿਵੇਂ
ਮੈਂ ਖੜੇਆ ਬਾਹਰ ਬੇਗਾਨਾ ਕੋਈ
ਤੂੰ ਭਰਿਆ ਹੋਇਆ ਮੈਖਾਨਾ ਜਿਵੇਂ
ਮੈਂ ਮਸਤਦੋਸ਼ ਮਸਤਾਨਾ ਕੋਈ

ਆਸ਼ਿਆਨਾ ਤੂੰ ਮੈਂ ਬੇਗਾਨਾ ਕੋਈ
ਮੈਖਾਨਾ ਤੂੰ ਮੈਂ ਦੀਵਾਨਾ ਕੋਈ
ਤੂੰ ਭਰਿਆ ਹੋਇਆ ਮੈਖਾਨਾ ਜਿਵੇਂ
ਮੈਂ ਮਸਤਦੋਸ਼ ਮਸਤਾਨਾ ਕੋਈ

ਹੋਸ਼ ਵਿੱਚ ਰਹਿੰਦੇ ਮੈਂ ਰੁੱਲ ਜਾਣਾ
ਭਰਿਆ ਚਿਰਾਂ ਦਾ ਅੱਜ ਡੁੱਲ ਜਾਣਾ
ਹੋ ਗਈ ਭੁੱਲ ਚੁੱਕ ਜੇ ਤੂੰ ਮਾਫ਼ ਕਰੀ
ਕਹਿਣਾ ਜੋ ਸਵੇਰ ਹੁੰਦੇ ਭੁੱਲ ਜਾਣਾ

ਮੈਂ ਰੁੱਲ ਜਾਣਾ ਅੱਜ ਡੁੱਲ ਜਾਣਾ
ਮਾਫ਼ ਕਰੀ ਮੈਂ ਵੀ ਭੁੱਲ ਜਾਣਾ
ਰੱਖੇ ਨੇ ਰਾਜ਼ ਬੜੇ ਦਿਲ ਵਿੱਚ ਜੇੜੇ
ਚਿਰਾਂ ਤੋਂ ਨੇ ਕੈਦ ਜਿੰਦਾਂ ਖੁੱਲ ਜਾਣਾ

ਤੂੰ ਪਾਕ ਰੂਹ ਦਾ ਠਿਕਾਣਾ ਜਿਵੇਂ
ਮੈਂ ਧੂੜ ਜਮਿਆ ਤਹਿਖਾਨਾ ਕੋਈ
ਤੂੰ ਇਸ਼ਕੇ ਦਾ ਆਸ਼ਿਆਨਾ ਜਿਵੇਂ
ਮੈਂ ਖੜੇਆ ਬਾਹਰ ਬੇਗਾਨਾ ਕੋਈ

ਠਹਿਰ ਗਈਆਂ ਬਾਰਿਸ਼ਾਂ ਨਮੀ ਦੇ ਨਾਲ ਭਿੱਜਿਆ
ਤੂਫ਼ਾਨ ਸੀਨਾ ਚੀਰ ਗਿਆ ਤਾਂ ਵੀ ਰਿਹਾ ਟਿੱਕਿਆ
ਕਿੱਟਿਆ ਵਕਤ ਜ਼ਿੰਦਗੀ ਦੇ ਵਿੱਚ ਜਾਇਆ ਬੜਾ
ਕੀਮਤ ਮੈਂ ਤੇਰਾ ਇੰਤਜ਼ਾਰ ਕਰ ਸਿੱਖਿਆ

ਨਮੀ ਦੇ ਨਾਲ ਭਿੱਜਿਆ ਮੈਂ
ਤਾਂ ਵੀ ਰਿਹਾ ਟਿੱਕਿਆ ਮੈਂ
ਵਕਤ ਦੀ ਕੀਮਤ ਵੀ ਤੇਰੇ ਕਰ ਸਿੱਖਿਆ ਮੈਂ
ਟੱਕਰਦੇ ਲੋਕ ਬੜੇ
ਬੋਲੀ ਲਾਉਂਦੇ ਪਿਆਰ ਦੀ ਜੋ
ਤਾਂ ਵੀ ਕਲਾਕਾਰ ਐ ਬਜ਼ਾਰਾਂ 'ਚ ਨੀ ਵਿੱਕਿਆ

ਤੂੰ ਮਸ਼ਹੂਰ ਤਰਾਨਾ ਜਿਵੇਂ
ਮੈਂ ਸੁਣਦਾ ਹੋਇਆ ਦੀਵਾਨਾ ਕੋਈ
ਤੂੰ ਭਰਿਆ ਹੋਇਆ ਮੈਖਾਨਾ ਜਿਵੇਂ
ਮੈਂ ਮਸਤਦੋਸ਼ ਮਸਤਾਨਾ ਕੋਈ

ਆਸ਼ਿਆਨਾ ਤੂੰ ਮੈਂ ਬੇਗਾਨਾ ਕੋਈ
ਮੈਖਾਨਾ ਤੂੰ ਮੈਂ ਦੀਵਾਨਾ ਕੋਈ
ਤੂੰ ਭਰਿਆ ਹੋਇਆ ਮੈਖਾਨਾ ਜਿਵੇਂ
ਮੈਂ ਮਸਤਦੋਸ਼ ਮਸਤਾਨਾ ਕੋਈ

WRITERS

HIMANSHU DHIR

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other