ਜਿਹਦੇ ਪਿੱਛੇ ਆ ਮੁੰਡੀਰ ਆਸ ਲਾਈ ਫਿਰਦੀ
ਓਹ ਵੀ ਹਵਾ ਨਾਲੋ ਤੇਜ਼ ਚਲੇ ਕਿੱਥੇ ਥਿਰਦੀ
ਓਹਦੋਂ ਰੱਖਦੀ ਏ ਗੁੱਸਾ ਦੁਨੀਆ ਦਾ ਨੱਕ ਤੇ
ਜਦੋ ਹੱਸਦੀ ਤੇ ਲੱਗੇ ਦੁਨੀਆ ਏ ਖਿਲਦੀ
ਪਹਿਰਾ ਦਿੰਦੀਆਂ ਨੇ ਜ਼ੁਲਫਾ ਜੋ ਓਹਦੇ ਸੁੱਚੇ ਨੂਰ ਨੂੰ
ਲੋੜ ਨੀ ਸ਼ਿੰਗਾਰ ਦੀ ਵੀ ਅੰਬਰਾਂ ਦੀ ਹੂਰ ਨੂੰ
ਰੱਬ ਨੇ ਤਸੱਲੀ ਨਾਲ ਸੂਰਤ ਵੀ ਆਪ ਹੀ ਬਣਾਈ ਓਸਦੀ
ਮੈਨੂੰ ਸਮਝ ਨਾ ਲੱਗੇ ਕੈਸਾ ਪਿਆਰ ਏ
ਜਿੰਨੂੰ ਵੇਖਿਆ ਮੈਂ ਅੱਜ ਪਹਿਲੀ ਵਾਰ ਏ
ਓਹਨੂੰ ਮਿਲਣੇ ਨੂੰ ਦਿਲ ਬੇਕਰਾਰ ਏ
ਅੱਖਾਂ ਓਹਦੀਆਂ ਚ ਦਿਸਦਾ ਖੁਮਾਰ ਏ
ਓਹਨੂੰ ਮਿਲਣੇ ਨੂੰ ਦਿਲ ਬੇਕਰਾਰ ਏ
ਅੱਖਾਂ ਓਹਦੀਆਂ ਚ ਦਿਸਦਾ ਖੁਮਾਰ ਏ
ਲਿਖੀ ਮੈਂ ਕਿਤਾਬ ਜੀਦਾ ਨਾਮ ਖੂਬਸੂਰਤੀ
ਕੁਜ ਰੱਬ ਬਾਰੇ ਕੁਜ ਗੱਲਾਂ ਤੇਰੇ ਨੂਰ ਦੀ
ਅੱਖਾਂ ਖੁੱਲ੍ਹੀਆਂ ਨੇ ਤਾਂਵੀ ਲੱਗਦਾ ਬੇਹੋਸ਼ੀ ਕੋਈ
ਦਿਸਦਾ ਏ ਤੇਰਾ ਮੇਰੀ ਅੱਖਾਂ ਚ ਸਰੂਰ ਵੀ
ਸਿਆਹੀ ਮੁੱਕ ਚੱਲੀ ਆ ਤੇ ਮੁੱਕੀਆਂ ਨਹੀਂ ਗੱਲਾਂ ਕਿਉਂ
ਮੰਜ਼ਿਲ ਦੋਵਾਂ ਦੀ ਤੇ ਮੈਂ ਸਫ਼ਰ ਚ ਕੱਲਾ ਕਿਉਂ
ਲੰਘ ਗਏ ਜ਼ਮਾਨੇ ਸੁੱਕੀ ਦਿਲ ਦੀਆਂ ਪੱਤੀਆਂ ਨੂੰ
ਲਾ ਦੇ ਤੂੰ ਪਾਣੀ ਜਾਣੇ ਪਿਆਰ ਦੀਆਂ ਛੱਲਾਂ ਤੋਂ
ਓਹਨੂੰ ਮਿਲਣੇ ਨੂੰ ਦਿਲ ਬੇਕਰਾਰ ਏ
ਅੱਖਾਂ ਓਹਦੀਆਂ ਚ ਦਿਸਦਾ ਖੁਮਾਰ ਏ
ਓਹਨੂੰ ਮਿਲਣੇ ਨੂੰ ਦਿਲ ਬੇਕਰਾਰ ਏ
ਅੱਖਾਂ ਓਹਦੀਆਂ ਚ ਦਿਸਦਾ ਖੁਮਾਰ ਏ