LyricFind Logo
LyricFind Logo
Profile image icon
Lyric cover art

Warm Embrace

Apple Music logo
Deezer logo
Spotify logo
Lyrics
ਤੇਰੀਆਂ ਰਾਹਾਂ ਵਿੱਚ ਮੈਂ
ਮੁਕਾਮ ਹੈ ਦੂਰ ਬੜਾ
ਚੱਲਿਆ ਤੇ ਕਰ ਬੈਠਾ ਮੈਂ
ਸਫ਼ਰ ਮਸ਼ਹੂਰ ਬੜਾ
ਜੰਨਤ ਦੇ ਬੂਹੇ ਜਾਨੇ ਤੇਰੀਆਂ ਪਲਕਾਂ ਨੇ
ਅੱਖਾਂ ਨੇ ਮੰਜ਼ਿਲ ਦੇਖੀ ਜਾਵਾਂ ਮੈਂ ਦੂਰ ਖੜਾ
ਦਿਲ ਨੂੰ ਮੈਂ ਸਮਝਾਵਾਂ ਕਿਵੇਂ
ਲੈਣੀਆਂ ਲਾਵਾਂ ਮਨਾਵਾਂ ਕਿਵੇਂ
ਭੀੜ ਬੜੀ ਏਥੇ ਗੱਲਾਂ ਨੀ ਹੋਣੀਆਂ
ਲੈ ਜਾ ਕਿਤੇ ਦੂਰ
ਫੁੱਲ ਜਿਹੜੇ ਖਿੱਲੇ ਸੀ ਸਾਰੇ ਤੋੜ ਲਾਇਆ ਮੈਂ
ਖੁਸ਼ੀਆਂ ਸਾਰੀ ਦੁਨੀਆਂ ਦੀ ਨਾਲ ਓੜ੍ਹ ਲਾਇਆ ਮੈਂ
ਭਰਕੇ ਬਾਹਾਂ ਵਿੱਚ ਤੈਨੂੰ ਜਾਨੇ ਲੱਗਣਾ ਜਿਵੇਂ
ਰੂਹ ਦੇ ਟੁਕੜੇ ਬਿਖਰੇ ਸੀ ਜਿਹੜੇ ਜੋੜ ਆਇਆ ਮੈਂ

ਦੁਨੀਆਂ ਨਵੀਂ ਅਲੱਗ ਆਸਮਾਨ
ਜਿੱਥੇ ਆਪਾਂ ਦੋਵੇਂ ਮਹਿਰਮਾਂ
ਕੁਦਰਤ ਤੋਂ ਹੋਕੇ ਮੁਤਾਸਿਰ
ਬਣਾਵਾਂਗੇ ਸਾਰੇ ਜਹਾਨ
ਨੂੰ ਆਪਣਾ ਮਕਾਨ
ਤੇਰੇ ਤੇ ਲਿਖ ਤੇ ਤਰਜ਼ਾਂ ਬਣਾ
ਜਿੱਤ ਲਿਆ ਅੱਜ ਸਾਰਾ ਜਹਾਨ
ਮਿਰਜ਼ੇ ਤੇ ਰਾਂਝੇ ਵੀ ਸਿਰ ਫੜਕੇ ਬਹਿ ਗਏ ਨੇ
ਧੀਰ ਦਾ ਦੇਖ ਅੰਦਾਜ਼ ਏ ਬਿਆਨ

ਦਿਲ ਨੂੰ ਮੈਂ ਸਮਝਾਵਾਂ ਕਿਵੇਂ
ਲੈਣੀਆਂ ਲਾਵਾਂ ਮਨਾਵਾਂ ਕਿਵੇਂ
ਭੀੜ ਬੜੀ ਏਥੇ ਗੱਲਾਂ ਨੀ ਹੋਣੀਆਂ
ਲੈ ਜਾ ਕਿਤੇ ਦੂਰ
ਫੁੱਲ ਜਿਹੜੇ ਖਿੱਲੇ ਸੀ ਸਾਰੇ ਤੋੜ ਲਾਇਆ ਮੈਂ
ਖੁਸ਼ੀਆਂ ਸਾਰੀ ਦੁਨੀਆਂ ਦੀ ਨਾਲ ਓੜ੍ਹ ਲਾਇਆ ਮੈਂ

ਭਰਕੇ ਬਾਹਾਂ ਵਿੱਚ ਤੈਨੂੰ ਜਾਨੇ ਲੱਗਿਆ ਜਿਵੇਂ
ਰੂਹ ਦੇ ਟੁਕੜੇ ਬਿਖਰੇ ਸੀ ਜਿਹੜੇ ਜੋੜ ਆਇਆ ਮੈਂ

ਨਾ ਨਾ, ਹਾਂ ਹਾਂ ਹਾਂ

ਫੁੱਲ ਜਿਹੜੇ ਖਿੱਲੇ ਸੀ ਸਾਰੇ ਤੋੜ ਲਾਇਆ ਮੈਂ
ਖੁਸ਼ੀਆਂ ਸਾਰੀ ਦੁਨੀਆਂ ਦੀ ਨਾਲ ਓੜ੍ਹ ਲਾਇਆ ਮੈਂ
ਭਰਕੇ ਬਾਹਾਂ ਵਿੱਚ ਤੈਨੂੰ ਜਾਨੇ ਲੱਗਿਆ ਜਿਵੇਂ
ਰੂਹ ਦੇ ਟੁਕੜੇ ਬਿਖਰੇ ਸੀ ਜਿਹੜੇ ਜੋੜ ਆਇਆ ਮੈਂ

WRITERS

HIMANSHU DHIR

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other