ਤੂੰ ਤਾਂ ਤੁਰ ਗਿਉਂ ਸਾਰੇ ਨਾਲ ਲੈ ਗਿਉਂ ਚਾਅ
ਤੇਰੇ ਵਾਂਗੂ ਪੁੱਤਾਂ ਮੈਨੂੰ ਕੌਣ ਆਖੂ ਮਾਂ
ਤੂੰ ਤਾਂ ਤੁਰ ਗਿਉਂ ਸਾਰੇ ਨਾਲ ਲੈ ਗਿਉਂ ਚਾਅ
ਤੇਰੇ ਵਾਂਗੂ ਪੁੱਤਾਂ ਮੈਨੂੰ ਕੌਣ ਆਖੂ ਮਾਂ
ਕੱਲੇ ਅਸੀਂ ਨੀਓਂ ਤੈਨੂੰ ਬੱਚਾ ਬੱਚਾ ਕਰ ਯਾਦ ਰੋਇਆ
ਤੈਨੂੰ ਕਿਵੇਂ ਦੱਸਾਂ ਕਿੰਨਾ ਤੇਰਾ ਜ਼ਿਕਰ ਤੇਰੇ ਬਾਅਦ ਹੋਇਆ
ਤੈਨੂੰ ਕਿਵੇਂ ਦੱਸਾਂ ਕਿੰਨਾ ਤੇਰਾ ਜ਼ਿਕਰ ਤੇਰੇ ਬਾਅਦ ਹੋਇਆ
ਤੈਨੂੰ ਜਾਣ ਦੇ ਵੀ ਨੀ ਸੀ ਉਹ ਵੀ ਰੋਏ ਤੇਰੇ ਜਾਣ ਤੇ
ਜਾਂਦਾ ਜਾਂਦਾ ਸਰਾਪ ਐਸਾ ਛੱਡ ਗਿਉਂ ਜਹਾਨ ਤੇ
ਜਿਹੜਾ ਸੁਪਨਾ ਸੀ ਤੇਰਾ ਉਹ ਮੁਕਾਮ ਤੇਰੇ ਬਾਅਦ ਹੋਇਆ
ਤੈਨੂੰ ਕੌਣ ਦੱਸੂ ਦੁੱਗਣਾ ਤੇਰਾ ਨਾਮ ਤੇਰੇ ਬਾਅਦ ਹੋਇਆ
ਤੈਨੂੰ ਕੌਣ ਦੱਸੂ ਦੁੱਗਣਾ ਤੇਰਾ ਨਾਮ ਤੇਰੇ ਬਾਅਦ ਹੋਇਆ
ਚਾਹੁੰਦੇ ਨੀ ਸੀ ਤੈਨੂੰ ਜਿਹੜੇ ਉਹ ਵੀ ਚਾਹੁਣ ਲੱਗ ਪਏ
ਪਲਟ ਗਏ ਪਾਸੇ ਤੇਰੇ ਵਾਂਗੂ ਜਿਉਣ ਲੱਗ ਪਏ
ਦਿਲ ਪੱਥਰ ਸੀ ਜਿਹੜਾ ਉਹ ਵੀ ਮੋਮ ਕਰ ਗਿਆ ਤੂੰ
ਤੈਨੂੰ ਕਿਵੇਂ ਦੱਸਾਂ ਕਿੰਨਾ ਚੰਗਾ ਦੌਰ ਕਰ ਗਿਆ ਤੂੰ
ਜੇ ਤੂੰ ਹੁੰਦਾ ਹੁੰਦਾ ਨਾ ਜੋ ਹੁੰਦਾ ਸਾਡੇ ਨਾਲ
ਬਾਪੂ ਬਾਦਸ਼ਾਹ ਬਣਾਇਆ ਤੂੰ ਬੇਹਾਲ ਤੇਰੇ ਬਾਅਦ ਹੋਇਆ
ਤੈਨੂੰ ਕਿਵੇਂ ਦੱਸਾਂ ਕੀ ਕੀ ਸਾਡੇ ਨਾਲ ਤੇਰੇ ਬਾਅਦ ਹੋਇਆ
ਜਿਉਂਦਾ ਵੀ ਨੀ ਜਿਉਣ ਦਿੱਤਾ, ਮੋਇਆ ਵੀ ਨੀ ਛੱਡਿਆ
ਤੇਰੀ ਮੌਤ ਚੋਂ ਵੀ ਬਹੁਤਿਆਂ ਨੇ ਫ਼ਾਇਦਾ ਹੀ ਐ ਤੱਕਿਆ
ਜਿਉਂਦਾ ਵੀ ਨੀ ਜਿਉਣ ਦਿੱਤਾ ਮੋਇਆ ਵੀ ਨੀ ਛੱਡਿਆ
ਤੇਰੀ ਮੌਤ ਚੋਂ ਵੀ ਬਹੁਤਿਆਂ ਨੇ ਫ਼ਾਇਦਾ ਹੀ ਐ ਤੱਕਿਆ
ਸੱਚ ਕਹਿੰਦਾ ਸੀ ਤੂੰ ਸੱਚੀ ਉਹ ਮਹਿਸੂਸ ਤੇਰੇ ਬਾਅਦ ਹੋਇਆ
ਤੈਨੂੰ ਕਿਵੇਂ ਦੱਸਾਂ ਕਿੰਨਾ ਤੇਰਾ use ਤੇਰੇ ਬਾਅਦ ਹੋਇਆ
ਪਿੰਡ ਤੇਰੇ fan ਤੇਰੇ ਓਵੇਂ ਜਾਂਦੇ ਆਉਂਦੇ ਨੇ
ਤੂੰ ਤਾਂ ਮਿਲਦਾ ਨੀ ਬਾਤਾਂ ਨਾਲ ਪਾਉਂਦੇ ਨੇ
ਕੱਲਾ ਕੱਲਾ ਬੋਲ ਤੇਰਾ ਜਮਾਂ ਸੱਚਾ ਤੇਰੇ ਬਾਅਦ ਹੋਇਆ
ਤੈਨੂੰ ਕੌਣ ਦੱਸੂ ਮੂਸਾ ਤੇਰਾ ਮੱਕਾ ਤੇਰੇ ਬਾਅਦ ਹੋਇਆ
ਤੈਨੂੰ ਕੌਣ ਦੱਸੂ ਮੂਸਾ ਤੇਰਾ ਮੱਕਾ ਤੇਰੇ ਬਾਅਦ ਹੋਇਆ