LyricFind Logo
LyricFind Logo
Profile image icon
Lyric cover art

Vaar Guru Gobind Singh Ji

Apple Music logo
Deezer logo
Spotify logo
Lyrics
ਸਾਰੇ ਜਗਤ ਵਿੱਚ ਮੈਂ ਢੂੰਡ ਥੱਕਾ ਨਾ ਕੋਈ ਲੱਭਣਾ ਸਾਨੀ ਦਸਮੇਸ਼ ਵਰਗਾ
ਓ ਲੱਖਾਂ ਹੋਣੇ ਬਾਪ ਕਾਇਨਾਤ ਅੰਦਰ ਨਾ ਕੋਈ ਸਰਬੰਸ ਦਾਨੀ ਦਸਮੇਸ਼ ਵਰਗਾ
ਓ ਨਾ ਕੋਈ ਸਰਬੰਸ ਦਾਨੀ ਦਸਮੇਸ਼ ਵਰਗਾ (ਹੋ ਹੋ)

ਹੋ ਹੋ ਹੋ ਹੋ

ਮੇਰੇ ਕਲਗੀਆਂ ਵਾਲੇ ਪਾਤਸ਼ਾਹ ਤੇਰੇ ਜਲਵੇ ਬੜੇ ਮਹਾਨ
ਬਾਜਾਂ ਵਾਲਾ ਦੁਨੀਆ ਆਖਦੀ
ਬਾਜਾਂ ਵਾਲਾ ਦੁਨੀਆ ਆਖਦੀ
ਬਾਜਾਂ ਵਾਲਾ ਦੁਨੀਆ ਆਖਦੀ ਤੇਰੀ ਸਭ ਤੋਂ ਉੱਚੀ ਸ਼ਾਨ
ਪੈਦਾ ਕੀਤੇ ਐਸੇ ਸੂਰਮੇ ਸੂਰਮੇ ਟੀਚਰਾਂ ਮੌਤ ਨੂੰ ਕਰਦੇ ਜਾਨ ਹੋ
ਹੋ ਪਰਗਟਿਓ ਮਰਦ ਅਗਮੜਾ ਵਰਿਆਮ ਅਕੇਲਾ
ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ

ਕੈਸੀ ਅੰਮ੍ਰਿਤ ਦੇ ਵਿੱਚ ਸ਼ਕਤੀ ਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
ਕੈਸੀ ਅੰਮ੍ਰਿਤ ਦੇ ਵਿੱਚ ਸ਼ਕਤੀ ਦਿੱਤੀ ਸਭ ਨੂੰ ਵੱਖ ਪਛਾਣ
ਪਾਨ ਪਾ ਕੇ ਸੁੱਚੀ ਤੇਗ ਦੀ ਝੂਲੇ ਅੰਬਰੀ ਨੀਲੇ ਨਿਸ਼ਾਨ
ਵੈਰੀ ਜੜ੍ਹ ਤੋਂ ਪੁੱਟ ਕੇ ਸੁੱਟਦੇ ਸੁੱਟਦੇ ਥਾਂ ਤੇ ਲੈਂਦੇ ਕੱਢ ਪਰਾਣ ਹੋ
ਦੇਗ ਤੇਗ, ਫਤਿਹ, ਪੰਥ ਕਿ, ਜੀਤ ਹੈ
ਵਾਹ ਬਈ ਜੱਸ ਰਲੀ ਵਾਲਿਆ ਆ ਸੂਰਮਿਆਂ ਸਿੰਘਾਂ ਦੀਆ ਵਾਰਾ ਐ ਗਾਉਂਦਾ ਰਹਿ

ਰਾਜੇ ਬਾਈ ਧਾਰ ਦੇ ਦੋਗਲੇ ਜਿਹੜੇ ਝੂਠੀਆਂ ਕਸਮਾਂ ਖਾਣ
ਉਹਦੀ ਧਾਰ ਦੇਖ ਤਲਵਾਰ ਦੀ ਆ ਗਈ ਮੁੱਠੀ ਦੇ ਵਿੱਚ ਜਾਨ
ਕਿੰਜ ਹੋਣਾ ਜਿੱਤ ਏ ਸੂਰਮਾ ਸੂਰਮਾ ਬਸ ਖੇਡਾਂ ਹੀ ਖੇਡੀ ਜਾਣ ਹੋ
ਅਣਖੀ ਰੂਹ ਦੇ ਮਾਲਕ ਪਾਤਸ਼ਾਹ
ਓ ਵਾਹ ਬਈ ਜੱਸ ਰਲੀ ਵਾਲਿਆ
ਅਣਖੀ ਰੂਹ ਦੇ ਮਾਲਕ ਪਾਤਸ਼ਾਹ ਨਾ ਸੀ ਹੋਣੀ ਤੋਂ ਅਣਜਾਣ
ਜੰਗ ਲੜਨ ਅਜੀਤ ਸਿੰਘ ਵਰਗੇ ਯੋਧੇ ਐਸੇ ਤੀਰ ਚਲਾਉਣ
ਵੈਰੀ ਡਰ ਕੇ ਭੱਜਦੇ ਵਾਰ ਤੋਂ ਵਾਰ ਤੋਂ ਧਰਤੀ ਬਣ ਗਈ ਸੀ ਸ਼ਮਸ਼ਾਨ ਹੋ

ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ
ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ

ਜਿਗਰਾ ਕਿੱਡਾ ਤੇਰਾ ਸ਼ਹਿਨਸ਼ਾਹ ਘੇਰਿਆ ਫੌਜਾਂ ਨੇ ਜਦ ਆਣ
ਟੋਟੇ ਜਿਗਰ ਦੇ ਤੋਰੇ ਜੰਗ ਨੂੰ ਪੂਰਾ ਮੱਚਿਆ ਯੁੱਧ ਘਮਸਾਨ
ਸਣੇ ਬਾਪ ਤੇ ਮਾਤਾ ਤੋਰ ਤੀ ਤੋਰ ਤੀ ਕੀਤੇ ਕੌਮ ਦੇ ਲਈ ਕੁਰਬਾਨ ਹੋ
ਜਾ ਕੇ ਜੰਗਲਾਂ ਦੇ ਵਿੱਚ ਸੌ ਗਿਆ ਓ ਓ
ਜਾ ਕੇ ਜੰਗਲਾਂ ਦੇ ਵਿੱਚ ਸੌ ਗਿਆ ਲਾ ਕੇ ਖੁਦਾ ਦੇ ਨਾਲ ਧਿਆਨ
ਤੇਰੇ ਦਿੱਤੇ ਤੈਨੂੰ ਸੌਂਪ ਤੇ ਕਰਕੇ ਖਿੜੇ ਮੱਥੇ ਪਰਵਾਨ
ਕਹਿੰਦੇ ਰਾਜ ਕਰੇਗਾ ਖਾਲਸਾ ਖਾਲਸਾ ਕੀਤਾ ਦਸਮ ਪਿਤਾ ਐਲਾਨ ਹੋ

WRITERS

Sandeep Khiva

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other