LyricFind Logo
LyricFind Logo
Profile image icon
Lyric cover art

Befikri Mutiyar

Apple Music logo
Deezer logo
Spotify logo
Lyrics
ਦਿਨ ਤਾ ਓਹਦੇ ਜਿਕਰਾਂ ਦੇ ਵਿੱਚ ਲੰਗ ਜਾਂਦੇ
ਯਾਦਾਂ ਵਾਲੇ ਪਲ ਵੀ ਸੂਲੀ ਟੰਗ ਜਾਂਦੇ
ਦਿਨ ਤਾ ਓਹਦੇ ਜਿਕਰਾਂ ਦੇ ਵਿੱਚ ਲੰਗ ਜਾਂਦੇ
ਯਾਦਾਂ ਵਾਲੇ ਪਲ ਵੀ ਸੂਲੀ ਟੰਗ ਜਾਂਦੇ
ਓਹਦੇ ਬਿਨ ਧੜਕਣ ਵੀ ਦਿਲ ਦੀ ਬੰਦ ਹੋ ਜਾਣੀ
ਖਿੜੇ ਫੁੱਲ ਨੇ ਟਾਹਣੀ ਨਾਲੋਂ ਟੁੱਟ ਜਾਣਾ
ਬੇਫਿਕਰੀ ਮੁਟਿਆਰ ਨੂੰ ਫਰਕ ਨਾ ਪੈਣਾ
ਮੈ ਤਾ ਓਹਦੇ ਫਿਕਰਾਂ ਦੇ ਵਿੱਚ ਮੁਕ ਜਾਣਾ
ਮੈ ਤਾ ਓਹਦੇ ਫਿਕਰਾਂ ਦੇ ਵਿੱਚ ਮੁਕ ਜਾਣਾ

ਭਾਵੇਂ ਮੈਨੂੰ ਦੇਖ ਕੇ ਬੂਹੇ ਬੰਦ ਕਰਦੀ
ਤਾਵੀਂ ਓਹਦੇ ਸ਼ਹਿਰ ਦਾ ਗੇੜਾ ਵੱਜਦਾ ਏ
ਮੈ ਤਾਂ ਹਾਕਾਂ ਮਾਰ ਮਾਰ ਕੇ ਥੱਕ ਜਾਂਦਾ
ਮੇਰਾ ਨਾ ਜੀ ਪਲ ਓਹਦੇ ਬਿਨ ਲੱਗਦਾ ਏ
ਹੋਕੇ ਮੇਰੇ ਦੇਖ ਕੇ ਖੁਸ਼ ਹੋ ਜਾਂਦੀ ਆ
ਮੱਸਿਆ ਦੇ ਚੰਨ ਨੇ ਬਦਲਾਂ ਦੇ ਓਲ੍ਹੇ ਲੁਕ ਜਾਣਾ
ਬੇਫਿਕਰੀ ਮੁਟਿਆਰ ਨੂੰ ਫਰਕ ਨਾ ਪੈਣਾ ਏ
ਮੈ ਤਾ ਓਹਦੇ ਫਿਕਰਾਂ ਦੇ ਵਿੱਚ ਮੁਕ ਜਾਣਾ
ਮੈ ਤਾ ਓਹਦੇ ਫਿਕਰਾਂ ਦੇ ਵਿੱਚ ਮੁਕ ਜਾਣਾ

Laddi ਦਾ ਨਾਂਅ ਕਿਥੇ ਚੇਤੇ ਰਹਿਣਾ ਏ
ਗੈਰਾਂ ਦੇ ਨਾਲ ਨਿਤ ਹੀ ਲਾਡ ਲਡਾਉਂਦੀ ਏ
Sangtiwala ਦੀ ਜਿੰਦ ਓਹਦੇ ਲੇਖੇ ਹੈ
ਪਰ ਮਰਜਾਣੀ ਓਹੋ ਕਿੱਥੇ ਚਾਹੁੰਦੀ ਏ
ਢਲ ਜਾਣਾ ਪਰਛਾਵਾਂ ਮੇਰੇ ਸੱਜਣਾ ਓਏ
ਓਹਦੇ ਵੱਲ ਵੱਧ ਦੇ ਪੈਰਾਂ ਨੇ ਰੁਕ ਜਾਣਾ
ਬੇਫਿਕਰੀ ਮੁਟਿਆਰ ਨੂੰ ਫਰਕ ਨਾ ਪੈਣਾ ਏ
ਮੈ ਤਾ ਓਹਦੇ ਫਿਕਰਾਂ ਦੇ ਵਿੱਚ ਮੁਕ ਜਾਣਾ
ਮੈ ਤਾ ਓਹਦੇ ਫਿਕਰਾਂ ਦੇ ਵਿੱਚ ਮੁਕ ਜਾਣਾ
ਮੈ ਤਾ ਓਹਦੇ ਫਿਕਰਾਂ ਦੇ ਵਿੱਚ ਮੁਕ ਜਾਣਾ

WRITERS

Hasanvir Chahal, Laddi Sangtiwala

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other