ਪਰ ਚਾਚਾ ਜੀ ਹੁਣ ਪੜਾਈ ਲਿਖਾਈ ਬਿਨਾਂ ਗੁਜਾਰਾ ਹੈ ਨਹੀਂ
ਇਸੇ ਕਰਕੇ ਹੁਣ ਮਾਂ ਬਾਪ ਆਪਣੇ ਬੱਚਿਆਂ ਦੀ ਪੜਾਈ ਲਿਖਾਈ ਲਈ ਬਹੁਤ ਚੌਕੰਨੇ ਹੋਏ ਨੇ
ਹੁਣ ਸਾਡਾ ਯਾਰ ਹੈ ਵਰਿੰਦਰ ਕੁਮਾਰ ਬਰੋਟਾ
ਓਹਨੇ ਆਪਣੇ ਬੱਚਿਆਂ ਲਈ ਕਿ ਕੁਛ ਨਹੀਂ ਕੀਤਾ
ਪਰ ਜਿੰਨੇ ਨਹੀਂ ਪੜਨਾ ਓਹਨੇ ਨਹੀਂ ਪੜਨਾ
ਇਕ ਦਿਨ ਮੈ ਓਹਦੇ ਘਰੇ ਗਿਆ ਡਾਂਗ ਨੂੰ ਤੇਲ ਲਾਈ ਬੈਠਾ
ਮੈਂ ਕਿਹਾ ਕਿ ਗੱਲ ਹੋ ਗਈ ਕਹਿੰਦਾ ਸਾਲੇ ਦਾ result ਆਉਣਾ
ਪੰਜਾਂ ਮਿੰਟਾ ਬਾਅਦ ਸਕੂਲੋ ਮੁੰਡਾ ਆ ਗਿਆ
ਕਹਿੰਦਾ ਸ਼ਿਵਾ ਉਰੇ ਆ ਕਿੱਵੇ ਰਿਹਾ ਤੇਰਾ result
ਕਹਿੰਦਾ ਭਾਪਾ ਜੀ ਬੰਟੀ ਫੇਲ ,ਟੀਟੂ ਫੇਲ , ਹੈਪੀ ਫੇਲ ,ਮਿੰਟੂ ਫੇਲ
ਉਹ ਕਹਿੰਦਾ ਤੂੰ ਸਾਲੇਆ ਆਪਣੇ ਬਾਰੇ ਦਸ
ਉਹ ਡਾਂਗ ਬਰਾਈ ਉਹ ਡਾਂਗ ਬਰਾਈ
ਪਰ ਚਾਚਾ ਜੀ ਇਹ ਵੀ ਕੋਈ ਤਰੀਕਾ ਹੋਇਆ ਬੱਚਿਆਂ ਨੂੰ ਪੜਾਉਣ ਦਾ
ਸ਼ਰਮਾ ਜੀ ਚਾਚਾ ਜੀ ਨੂੰ ਕਿ ਕਹਿੰਦੇ ਹੋ
ਇਹਨਾਂ ਨੇ ਵੀ ਕੇਹੜਾ ਕੋਈ ਘਟ ਮਾਰਿਆ ਹੋਣਾ
ਉਹ ਕਾਕਾ ਮੈਂ ਹੱਥ ਕਿ ਚਕਨਾ ਮੈ ਤਾਂ ਕਦੀ ਮੱਛਰ ਤਕ ਨਹੀਂ ਮਾਰਿਆ
ਉਹ ਇਸ ਕਰਕੇ ਨੀ ਮਾਰਿਆ ਹੋਣਾ ਤੁਸੀਂ ਉਹ ਗੀਤ ਸੁਨ ਲਿਆ ਹੋਣਾ
ਕਿ ਇਕ ਸਾਲਾ ਮੱਛਰ ਆਦਮੀ ਕੋ ਹਿਜੜਾ ਬਨਾ ਦੇਤਾ ਹੈ
ਉਹ ਗੀਤਾਂ ਗੂਤਾ ਦਾ ਤਾਂ ਮੇਰੇ ਤੇ ਘਟ ਹੀ ਅਸਰ ਹੁੰਦਾ
ਇਕ ਬਾਰੋਈ ਮੇਰੇ ਲੜ ਕੇ ਕੰਧ ਤੇ ਜਾ ਬੈਠਾ
ਮੈਂ ਚੱਕ ਲਿ ਜੁੱਤੀ ਜਦੋ ਮੈ ਲੱਗਿਆ ਕੋਲ ਜਾਕੇ ਮਾਰਨ
ਫੇਰ ਭਤੀਜ ਮੈ ਲੰਬੀ ਸੋਚਣ ਲਗ ਪਿਆ
ਮੈ ਸੋਚਿਆ ਕਿ ਮਾਰਨਾ ਇਹਦੀਆਂ ਰਗਾ ਵਿਚ ਵੀ ਤਾਂ ਮੇਰਾ ਖੂਨ ਹੈ