ਗੇੜੀ ਲਾਉਣ ਨੂੰ ਐ 5-7 ਕਾਰਾਂ ਚਾਹੀਦੀਆਂ
Fuel ਪਾਉਣ ਖ਼ਾਤਰ ਆਪਣਾ ਹੀ ਪੰਪ ਚਾਹੀਦਾ ਐ
ਗਲੈਮਰ ਲਈ ਚਾਰੇ ਪਾਸੇ ਨਾਰਾਂ ਚਾਹੀਦੀਆਂ
ਨੇੜੇ-ਤੇੜੇ ਨਾ ਕੋਈ ਬੰਦਾ ਮੇਰੇ dumb ਚਾਹੀਦਾ ਐ
ਟੈਂਸ਼ਨ ਫ੍ਰੀ ਹੋਜਾਂ ਕਿਤੇ ਰੱਜ ਕੇ ਮੈਂ ਸੌਂਜਾਂ
ਥੱਕਿਆ ਦੁਨੀਆਦਾਰੀ ਤੋਂ ਗੂੜ੍ਹੀ ਨੀਂਦ ਚਾਹੀਦੀ ਐ
ਥੋੜ੍ਹੀ ਮਿੱਠੀ ਹੋਵੇ ਥੋੜ੍ਹੀ ਨਮਕੀਨ ਚਾਹੀਦੀ ਐ
ਕੁੜੀ ਥੋੜ੍ਹੀ ਜਿਹੀ ਮੇਰੇ ਲਈ ਮੈਨੂੰ mean ਚਾਹੀਦੀ ਐ
ਮੈਨੂੰ ਹਰ ਇੱਕ ਮਹਿਫ਼ਿਲ ਰੰਗੀਨ ਚਾਹੀਦੀ ਐ
ਨੋਟ ਚਾਹੀਦੇ ਨੀ ਨੋਟਾਂ ਦੀ ਮਸ਼ੀਨ ਚਾਹੀਦੀ ਐ
ਨਾ ਮੈਨੂੰ ਆਦਤ ਮੇਰੇ 'ਚ ਕੋਈ ਖ਼ਰਾਬ ਚਾਹੀਦੀ ਐ
ਬਿੱਲੋ ਸਿਰ ਐ ਘੁਮਾਉਣਾ ਤੇ ਸ਼ਰਾਬ ਚਾਹੀਦੀ ਐ
ਰੋਜ਼-ਰੋਜ਼ ਨਿੱਤ ਨਵੇਂ ਹੀ ਖ਼ਵਾਬ ਚਾਹੀਦੇ ਨੇ
ਤੇ ਮੁਹੱਬਤ ਲੋਕਾਂ ਤੋਂ ਬੇਹਿਸਾਬ ਚਾਹੀਦੀ ਐ
ਜਿੱਥੋਂ-ਜਿੱਥੋਂ ਲੰਘਾਂ ਵੱਜਣਾ ਸਲੂਟ ਚਾਹੀਦਾ ਐ
ਮੇਰੇ ਪੈਰਾਂ ਵਿੱਚ ਰੋਜ਼ ਨਵਾਂ ਬੂਟ ਚਾਹੀਦਾ ਐ
ਹਰ ਰੰਗ ਦਾ ਮੇਰੇ ਲਈ ਮੈਨੂੰ ਸੂਟ ਚਾਹੀਦਾ ਐ
ਵਲ਼-ਵਿੰਗ ਤੋਂ ਬਗੈਰ ਸਿੱਧਾ root ਚਾਹੀਦਾ ਐ
ਮੈਨੂੰ ਰੱਖੇ ਜੋ ਜਵਾਨ ਉਹ ਫਰੂਟ ਚਾਹੀਦਾ ਐ।
Trust ਕਰਨ ਲਈ ਟਰੱਸਟ ਵਾਲਾ ਬੰਦਾ-ਬੰਦੀ ਹੋਵੇ
ਗੱਲ ਇੱਕ-ਦੂਜੇ ਵਿੱਚ ਹੋਣੀ ਕਲੀਨ ਚਾਹੀਦੀ ਐ
ਥੋੜ੍ਹੀ ਮਿੱਠੀ ਹੋਵੇਥੋੜੀ ਨਮਕੀਨ ਚਾਹੀਦੀ ਐ, ਕੁੜੀ ਥੋੜੀ ਜਿਹੀ ਮੇਰੇ ਲਈ ਮੈਨੂੰ mean ਚਾਹੀਦੀ ਐ
ਮੈਨੂੰ ਹਰ ਇੱਕ ਮਹਿਫਲ ਰੰਗੀਨ ਚਾਹੀਦੀ ਐ, note ਚਾਹੀਦੇ ਨੀ ਨੋਟਾਂ ਦੀ ਮਸ਼ੀਨ ਚਾਹੀਦੀ ਐ
ਜਿਹੜਾ ਫੁੱਦੂ ਗੱਲਾਂ ਕਰੇ ਉਹਨਾਂ ਰਿਸ਼ਤੇਦਾਰ ਚਾਹੀਦਾ ਏ
ਝੂਠਾ ਮੂਠਾ ਜੇ ਕੋਈ ਕਰੇ ਉਹਨਾਂ ਪਿਆਰ ਚਾਹੀਦਾ ਏ
ਦਿਲ ਸ਼ੀਸ਼ੇ ਵਾਂਗੂ ਜਮਾ ਆਰ ਪਾਰ ਚਾਹੀਦਾ ਏ
ਬਿਨਾਂ talent ਤੋਂ ਨਾ ਕੋਈ ਫਨਕਾਰ ਚਾਹੀਦਾ ਏ
ਮੇਰੇ ਦੇਸ਼ ਨੂੰ loyal ਚੌਕੀਦਾਰ ਚਾਹੀਦਾ ਏ
ਜਿਹਦਾ ਜਿੰਨਾ ਉਹਨੂੰ ਦੇਣਾ ਅਧਿਕਾਰ ਚਾਹੀਦਾ ਏ
ਬਹੁਤ ਹੋ ਗਈ ਨਫ਼ਰਤ ਥੋੜਾ ਪਿਆਰ ਚਾਹੀਦਾ ਏ
ਗੁਨਾਹਗਾਰ ਨਾ ਕੋਈ ਜੇਲ੍ਹ ਵਿੱਚੋਂ ਬਾਹਰ ਚਾਹੀਦਾ ਏ
ਰਿਸ਼ਵਤਖੋਰਾਂ ਦੇ ਨਾ ਮੁੱਛ ਜਾਣੀ ਬੋਟੀ ਚਾਹੀਦੀ ਐ
ਹਰ ਘਰ ਵਿੱਚ ਪੱਕਦੀ ਹੋਰੋਟੀ ਚਾਹੀਦੀ ਐ
ਹਰ ਛੜੇ ਦੇ ਮੁਕੱਦਰਾਂ ਚ ਬਾਉਟੀ ਚਾਹੀਦੀ ਐ
ਬਿੱਲੋ ਸਿਆਲਾਂ ਚ ਕਿਨੂੰ ਨਾ ਭਲਾ ਕੋਟੀ ਚਾਹੀਦੀ ਐ
ਸੋਚ ਕਿਸੇ ਦੀ ਕਿਸੇ ਲਈ ਨਾ ਹੀ ਛੋਟੀ ਚਾਹੀਦੀ ਐ
ਕੱਲਾ ਸਾਂਭੂ ਅਸਮਾਨ ਜੱਟ ਸਾਂਭਣਾ ਜੋ
ਥੋੜੀ ਮਿੱਠੀ ਹੋਵੇ, ਥੋੜੀ ਨਮਕੀਨ ਚਾਹੀਦੀ ਐ
ਕੁੜੀ ਥੋੜੀ ਜਿਹੀ ਮੇਰੇ ਲਈ ਮੈਨੂੰ mean ਚਾਹੀਦੀ ਐ
ਮੈਨੂੰ ਹਰ ਇੱਕ ਮਹਿਫਲ ਰੰਗੀਨ ਚਾਹੀਦੀ ਐ
note ਚਾਹੀਦੇ ਨੀ ਨੋਟਾਂ ਦੀ ਮਸ਼ੀਨ ਚਾਹੀਦੀ ਐ