ਆਪ ਮੁਹਾਰੇ ਮੋਹ ਦੀਆ ਤੰਦਾਂ ਜੁੜ ਗਈਆਂ
ਤੇਰੀ ਮੇਰੀ ਦੂਰੀ ਸੀ ਉਂਜ ਕੋਹਾਂ ਦੀ
ਇੱਕ ਦੂਜੇ ਬਿਨ ਪਲ ਵੀ ਸਾਡਾ ਸਰਦਾ ਨੀ
ਕਿੰਨੀ ਸੋਹਣੀ ਸਾਂਝ ਹੈ ਸਾਡੇ ਦੋਹਾਂ ਦੀ
ਤੂੰ ਦੱਸ ਦੇ ਕਿੰਝ ਇਜ਼ਹਾਰ ਕਰਾਂ
ਤੇਰੇ ਹਾਸਿਆਂ ਨਾਲ ਹੀ ਜੁੜੀਆਂ ਸੰਗਾਂ ਵੇ
ਤੇਰੇ ਲਈ ਹੀ ਛਣਕਣ ਵੀਣੀ ਵੰਗਾਂ ਵੇ
ਦੋਹਾਂ ਦੇ ਦਿਲ ਵਿੱਚ ਹੁੰਦੀ ਏ
ਮੈਂ ਜਦ ਵੀ ਤੇਰਾ ਦੀਦਾਰ ਕਰਾਂ
ਬਾਹਲੀ ਜ਼ਿਆਦਾ ਖੁਸ਼ ਹੋ ਜਾ ਮੈਂ
ਤੈਨੂੰ ਤੱਕਿਆ ਖੂਨ ਹੀ ਵੱਧ ਜੇ
ਖੂਨ ਤੋਂ ਵੱਧ ਸਕੂਨ ਹੀ ਵੱਧ ਜੇ
ਤੇਰੀ ਤਾਂ ਮੈਂ ਹਰ ਇੱਕ ਮੰਨਾਂ
ਉਹਨਾਂ ਵਰਗੀ ਸੱਚੀ ਓ ਮੈਂ ਨਹੀਂ
ਸੰਧੂਆਂ ਦੇ ਕੁਲਦੀਪ ਵੇ ਮੈਨੂੰ
ਤੈਥੋਂ ਵੱਧ ਕੇ ਕੁਝ ਵੀ ਹੈ ਨਹੀਂ
ਸਾਰਾ ਹੀ ਬ੍ਰਹਿਮੰਡ ਤੂੰ ਮੇਰਾ