LyricFind Logo
LyricFind Logo
Profile image icon
Lyric cover art

Khair

Apple Music logo
Deezer logo
Spotify logo
Lyrics
ਸੋਚਿਆ ਨਾ ਗੱਲ ਜਿਹੜੀ ਕਰਕੇ ਦਿਖਾਵੇਂ ਤੂੰ
ਮੰਨਿਆ ਮੈਂ ਰੱਬ ਜਦੋਂ ਦਾ ਨਜ਼ਰ ਨਾ ਆਵੇਂ ਤੂੰ
ਗੱਲ ਨੂੰ ਕੀ ਲਾਉਣਾ ਹੁਣ ਤਾਂ ਅੱਖ ਨਾ ਮਿਲਾਵੇਂ ਤੂੰ
ਮੰਗਿਆ ਮੈਂ ਹੱਥ ਜਦੋਂ ਦਾ ਹੱਥ ਵੀ ਨਾ ਲਾਵੇਂ ਤੂੰ
ਸੜ੍ਹਦੀ ਹਿੱਕ ਤੇਰੇ ਕਰਕੇ ਅੱਗ ਹੀ ਤਾਂ ਲਾਵੇਂ ਤੂੰ
ਤੇਰੀ ਮੈਂ ਚੀਜ਼ਾਂ ਵਰਗੀ ਰੱਖ ਕੇ ਭੁਲਾਵੇਂ ਤੂੰ
ਗੱਲ ਤੂੰ ਕੀ ਸੁਣੀ ਵੇ, ਹਰ ਗੱਲ ’ਤੇ ਸੁਣਾਵੇਂ ਤੂੰ
ਜਾਨ ਮੈਂ ਤੇਰੇ ਪਿੱਛੇ ਸੂਲੀ ’ਤੇ ਟੰਗਦੀ
ਲੰਘਦੀ ਜੇ ਜਿੰਦ ਸੋਹਣਿਆ ਫਿਰ ਭਾਵੇਂ ਤੇਰੀ ਖੈਰ ਹੀ ਨਾ ਮੰਗਦੀ
ਲੰਘਦੀ ਜੇ ਜਿੰਦ ਸੋਹਣਿਆ ਫਿਰ ਭਾਵੇਂ ਤੇਰੀ ਖੈਰ ਹੀ ਨਾ ਮੰਗਦੀ
ਹੰਝੂਆਂ ਦੇ ਮੀਂਹ ਦਾ ਘੇਰਾ ਨਿਕਲੇ ਨਾ ਵੱਧ ਜਾਏ ਜਿਹੜਾ
ਮੈਂ ਤੇਰੇ ਦਿਲ ਵਿੱਚ ਰਹਿ ਗਈ ਟੱਪੀ ਨਾ ਤੇਰਾ ਮੈਂ ਵੇਹੜਾ
ਮੁੜਿਆ ਨਾ ਲਾਇਆ ਤੂੰ ਫੇਰਾ ਦਿਨ ਵਿੱਚ ਕਰ ਗਿਆ ਹਨੇਰਾ
ਪਾਪੀ ਮੈਂ ਬਣ ਗਈ ਭਾਰੀ ਜੱਜ ਕੋਈ ਤੇਰਾ ਨਾ ਮੇਰਾ
ਬਣਦੀ ਮੈਂ ਤੇਰੇ ਘਰ ਦੀ, ਇਹੀ ਨਾ ਚਾਹੇ ਤੂੰ
ਲੜ੍ਹਦੀ ਮੈਂ ਤੇਰੇ ਕਰਕੇ, ਖੜਿਆ ਨਾ ਨਾਲੇ ਤੂੰ
ਮਰ ਗਈ ਮੈਂ ਤੇਰੇ ਕਰਕੇ, ਸਿਵਿਆਂ ਦੇ ਰਾਹੇ ਤੂੰ
ਰੰਗੀ ਨਾ ਜਾਣੀ ਤੈਥੋਂ, ਤੇਰੇ ਕੋਈ ਰੰਗਦੀ
ਲੰਘਦੀ ਜੇ ਜਿੰਦ ਸੋਹਣਿਆ
ਫਿਰ ਭਾਵੇਂ ਤੇਰੀ ਖੈਰ ਹੀ ਨਾ ਮੰਗਦੀ
ਲੰਘਦੀ ਜੇ ਜਿੰਦ ਸੋਹਣਿਆ
ਫਿਰ ਭਾਵੇਂ ਤੇਰੀ ਖੈਰ ਹੀ ਨਾ ਮੰਗਦੀ
ਲੰਘਦੀ ਜੇ ਜਿੰਦ ਸੋਹਣਿਆ
ਫਿਰ ਭਾਵੇਂ ਤੇਰੀ ਖੈਰ ਹੀ ਨਾ ਮੰਗਦੀ
ਲੰਘਦੀ ਜੇ ਜਿੰਦ ਸੋਹਣਿਆ
ਫਿਰ ਭਾਵੇਂ ਤੇਰੀ ਖੈਰ ਹੀ ਨਾ ਮੰਗਦੀ

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other