ਜਿੰਨਾ ਆਪ ਸੋਹਣਾ ਓਹਨਾ ਸੋਹਣਾ ਬੋਲਦੇ
ਹਰ ਜਨਮ ਦੇ ਵਿਚ ਮੇਰਾ ਹੋਣਾ ਬੋਲਦੇ
ਰਹੀ ਮੇਰੀ ਜਿੰਦਗੀ ਚ ਥੋੜ ਕੋਈ ਨਾ
ਪਿਆਰ ਓਹਦਾ ਸਮਝ ਤੋਂ ਪਾਰ ਮਿਲਿਆ
ਨਾ ਮੈ ਫੁੱਲਾਂ ਵਲ ਝਾਕਾਂ ਤੇ ਨਾ ਚੰਨ ਦੇਖਦੀ
ਮੈਨੂੰ ਜਿਦਣ ਦਾ ਮੇਰਾ ਸਰਦਾਰ ਮਿਲਿਆ
ਨਾ ਮੈ ਫੁੱਲਾਂ ਵਲ ਝਾਕਾਂ ਤੇ ਨਾ ਚੰਨ ਦੇਖਦੀ
ਮੈਨੂੰ ਜਿਦਣ ਦਾ ਮੇਰਾ ਸਰਦਾਰ ਮਿਲਿਆ
ਪਿਆਰ ਓਹਦਾ ਸਾਗਰਾਂ ਦੇ ਪਾਣੀਆਂ ਤੋਂ ਵੱਧ ਨੀ
ਦਿਲ ਦਾ ਏ ਰਾਜਾ ਰੱਖੇ ਰਾਣੀਆਂ ਤੋਂ ਵੱਧ ਨੀ
ਜਰੇ ਨਾ ਉਦਾਸੀ ਮੇਰੇ ਮੁਖ ਉਤੇ ਪਲ ਦੀ
ਜਿਵੇ ਹੋਵੇ ਓਹਦਾ ਮੇਰੇ ਸਾਹਾਂ ਵਿਚ ਅੱਧ ਨੀ
ਸਮਝ ਨੀ ਆਉਂਦੀ ਕੀ ਮੈ ਦੱਸਾਂ ਬੋਲ ਕੇ
ਕਿੰਨਾ ਕੁਛ ਮੈਨੂੰ ਇਕ ਸਾਰ ਮਿਲਿਆ
ਨਾ ਮੈ ਫੁੱਲਾਂ ਵਲ ਝਾਕਾਂ ਤੇ ਨਾ ਚੰਨ ਦੇਖਦੀ
ਮੈਨੂੰ ਜਿਦਣ ਦਾ ਮੇਰਾ ਸਰਦਾਰ ਮਿਲਿਆ
ਨਾ ਮੈ ਫੁੱਲਾਂ ਵਲ ਝਾਕਾਂ ਤੇ ਨਾ ਚੰਨ ਦੇਖਦੀ
ਮੈਨੂੰ ਜਿਦਣ ਦਾ ਮੇਰਾ ਸਰਦਾਰ ਮਿਲਿਆ
ਦਿਲ ਦੀਆਂ ਖ੍ਹੋਲ ਕੇ ਨੀ ਬੂਹੇ ਬਾਰੀਆਂ
ਹੱਦੋ ਵੱਧ ਕਰਦਾ ਗੱਲਾਂ ਪਿਆਰਿਆਂ
ਤੀਜੇ ਦਿਨ ਸਚੀ ਫੁੱਲਾਂ ਨਾਲੋਂ ਹੌਲੀ ਨੂੰ
ਸੋਨੇ ਦੀਆਂ ਲੈਕੇ ਦੇਵੇ ਚੀਜਾਂ ਭਾਰੀਆਂ
Kotguru ਮੈਨੂੰ ਬਸ ਇੰਝ ਲਗਦਾ
ਗਾਨੀ ਦੀ ਜਗਾਹ ਤੇ ਰਾਨਿਹਾਰ ਮਿਲਿਆ
ਨਾ ਮੈ ਫੁੱਲਾਂ ਵਲ ਝਾਕਾਂ ਤੇ ਨਾ ਚੰਨ ਦੇਖਦੀ
ਮੈਨੂੰ ਜਿਦਣ ਦਾ ਮੇਰਾ ਸਰਦਾਰ ਮਿਲਿਆ
ਨਾ ਮੈ ਫੁੱਲਾਂ ਵਲ ਝਾਕਾਂ ਤੇ ਨਾ ਚੰਨ ਦੇਖਦੀ
ਮੈਨੂੰ ਜਿਦਣ ਦਾ ਮੇਰਾ ਸਰਦਾਰ ਮਿਲਿਆ
ਓ ਰਵੇ ਮੇਰੇ ਬਿਨਾ ਐਸਾ ਕੋਈ ਪਲ ਨਾ
ਤੇ ਤੇਰੇ ਬਿਨਾ ਸਚੀ ਮੇਰਾ ਕੋਈ ਹਲ ਨਾ
ਅੱਜ ਨਾਲੋਂ ਸਾਡੇ ਚ ਪਿਆਰ ਘਟ ਜੇ
ਆਉਣਾ ਸਾਡੇ ਵਿਚ ਐਸਾ ਕੋਈ ਕੱਲ ਨਾ
ਰੀਝਾਂ ਨਾਲ ਸਾਂਭੇ ਮੇਰੀਆਂ ਉਹ ਚੀਜਾਂ ਨੂੰ
ਦਿਲ ਵਾਲਾ ਤੈਨੂੰ ਦਿਲਦਾਰ ਮਿਲਿਆ
ਨਾ ਮੈ ਫੁੱਲਾਂ ਵਲ ਝਾਕਾਂ ਤੇ ਨਾ ਚੰਨ ਦੇਖਦੀ
ਮੈਨੂੰ ਜਿਦਣ ਦਾ ਮੇਰਾ ਸਰਦਾਰ ਮਿਲਿਆ
ਨਾ ਮੈ ਫੁੱਲਾਂ ਵਲ ਝਾਕਾਂ ਤੇ ਨਾ ਚੰਨ ਦੇਖਦੀ
ਮੈਨੂੰ ਜਿਦਣ ਦਾ ਮੇਰਾ ਸਰਦਾਰ ਮਿਲਿਆ
ਇਸ ਦੁਨੀਆ ਤੇ ਮੈ ਜਿੰਨੀ ਵਾਰੀ ਆਵਾਂ
ਸਦਾ ਹੋਵੇ ਏਦਾਂ ਮੈ ਓਹਦੇ ਮਾਰੀ ਆਵਾਂ
ਹਰ ਵਾਰੀ ਜਿੰਦ ਜੀ ਓਹਤੋਂ ਵਾਰੀ ਆਵਾਂ