ਹਿੱਕ ਦੀ ਜੁਰੱਤ ਨਾਲ ਫੈਸਲੇ ਕਰੀਦੇ
ਉੱਤੋਂ ਰੱਬ ਦੀ ਨਿਗਾਹ ਵੀ ਮੇਹਰਬਾਨ ਚਾਹੀਦੀ
ਯਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ
ਜਿੱਤੀਏ ਮੈਦਾਨ ਤਲਵਾਰਾਂ ਦੇ ਸਿਰਾਂ ਤੇ
ਯਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ
ਜਿੱਤੀਏ ਮੈਦਾਨ ਤਲਵਾਰਾਂ ਦੇ ਸਿਰਾਂ ਤੇ
ਹਿੱਕ ਦੀ ਜੁਰੱਤ ਨਾਲ ਫੈਸਲੇ ਕਰੀਦੇ
ਉੱਤੋਂ ਰੱਬ ਦੀ ਨਿਗਾਹ ਵੀ ਮੇਹਰਬਾਨ ਚਾਹੀਦੀ
ਗੈਰਾਂ ਦੇ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ
ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ
ਗੈਰਾਂ ਦੇ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ
ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ
ਗੈਰਾਂ ਦੇ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ
ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ
ਤੁੱਕਿਆਂ ਦੇ ਨਾਲ ਸਦਾ ਜ਼ਿੰਦਗੀ ਨਹੀਂ ਚੱਲਦੀ
ਤੀਰਾਂ ਨਾਲ ਗੱਲ ਬਣੇ ਮਸਲੇ ਦੇ ਹੱਲ ਦੀ
ਤੁੱਕਿਆਂ ਦੇ ਨਾਲ ਸਦਾ ਜ਼ਿੰਦਗੀ ਨਹੀਂ ਚੱਲਦੀ
ਤੀਰਾਂ ਨਾਲ ਗੱਲ ਬਣੇ ਮਸਲੇ ਦੇ ਹੱਲ ਦੀ
ਹਰ ਵੇਲੇ ਰਹੇ ਜਿਹੜਾ ਉੱਕਦਾ ਦਾ ਨਿਸ਼ਾਨਾ
ਹਰ ਵੇਲੇ ਰਹੇ ਜਿਹੜਾ ਉੱਕਦਾ ਦਾ ਨਿਸ਼ਾਨਾ
ਛੱਡ ਦੇਣੀ ਉਸਨੂੰ ਕਮਾਣ ਚਾਹੀਦੀ
ਗੈਰਾਂ ਦੇ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ
ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ
ਗੈਰਾਂ ਦੇ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ
ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ
ਗੈਰਾਂ ਦੇ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ
ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ
ਐਵੇਂ ਕਿਸੇ ਨਾਲ ਨਾ ਲੜਾਈ ਮੁੱਲ ਭਾਲੀਏ
ਜਿੰਨੀ ਟਲ ਸਕਦੀ ਏ ਦਿਲੋਂ ਏਹਨੂੰ ਟਾਲੀਏ
ਐਵੇਂ ਕਿਸੇ ਨਾਲ ਨਾ ਲੜਾਈ ਮੁੱਲ ਭਾਲੀਏ
ਜਿੰਨੀ ਟਲ ਸਕਦੀ ਏ ਦਿਲੋਂ ਏਹਨੂੰ ਟਾਲੀਏ
ਵੱਗ ਜਾਏ ਅਖੀਰ ਨੂੰ ਜੇ ਸਿਰ ਤੋਂ ਦੀ ਪਾਣੀ
ਵੱਗ ਜਾਏ ਅਖੀਰ ਨੂੰ ਜੇ ਸਿਰ ਤੋਂ ਦੀ ਪਾਣੀ
ਫੇਰ ਤਾਂ ਉੱਤੇ ਲੰਘਣੀ ਨਿਸ਼ਾਨ ਚਾਹੀਦੀ
ਗੈਰਾਂ ਦੇ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ
ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ
ਗੈਰਾਂ ਦੇ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ
ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ
ਗੈਰਾਂ ਦੇ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ
ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ
ਅੰਨ੍ਹਿਆ ਜ਼ੁਲਮ ਕਦੇ ਖੜ੍ਹ ਕੇ ਨਾ ਤੱਕੀਏ
ਆਪਣੇ ਤੋਂ ਮਾੜੇ ਉੱਤੇ ਹੱਥ ਵੀ ਨਾ ਚੱਕੀਏ
ਅੰਨ੍ਹਿਆ ਜ਼ੁਲਮ ਕਦੇ ਖੜ੍ਹ ਕੇ ਨਾ ਤੱਕੀਏ
ਆਪਣੇ ਤੋਂ ਮਾੜੇ ਉੱਤੇ ਹੱਥ ਵੀ ਨਾ ਚੱਕੀਏ
ਰਾਏਕੋਟੀ ਏਹੋ ਜਿਹੀਆਂ ਛੱਡ ਜਾਈਏ ਪੈੜਾਂ
ਰਾਏਕੋਟੀ ਏਹੋ ਜਿਹੀਆਂ ਛੱਡ ਜਾਈਏ ਪੈੜਾਂ
ਰਹਿਣ ਜੱਗ ਉੱਤੇ ਬੰਦੇ ਦੀ ਪਹਿਚਾਣ ਚਾਹੀਦੀ
ਗੈਰਾਂ ਦੇ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ
ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ
ਗੈਰਾਂ ਦੇ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ
ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ
ਗੈਰਾਂ ਦੇ ਸਿਰਾਂ ਤੇ ਨੀ ਹੁੰਦੀਆਂ ਲੜਾਈਆਂ
ਆਪਣੇ ਵੀ ਡੋਲਿਆਂ ਚ ਜਾਨ ਚਾਹੀਦੀ