ਅੰਬਰਾਂ ਨੂੰ ਹਵਾ ਵੀ ਸੁਨੇਹੇ ਘਲਦੀ
ਅੱਖਾਂ ਵਿੱਚ ਅੱਖਾਂ ਪਾਕੇ ਜਦੋ ਵੇਖ ਲਿਆ
ਸਾਰੀ ਕਾਇਨਾਤ ਹੋ ਜਾਏ ਮੇਰੇ ਵੱਲ ਦੀ
ਲਿਖ ਲਿਖ ਭਰਦਾ ਕਿਤਾਬਾਂ ਸਾਰੀਆਂ
ਤੇਰੀਆਂ ਤਰੀਫਾਂ ਤੇਰੇ ਉੱਤੋ ਵਾਰੀਆਂ
ਦੱਸ ਦਵਾਂ ਜੱਗ ਨੂੰ ਲਕੋਕੇ ਨਾ ਰਾਖਾ
ਜ਼ਿੰਦਗੀ ਚ ਆਕੇ ਜ਼ਿੰਦਗੀ ਸਵਾਰੀ ਆ
ਓਹ ਜੀਦਾ ਹੋਇਆ ਏ ਅਸਰ ਤੇਰਾ ਮੇਰੇ ਦਿਲ ਤੇ
ਏਦਾਂ ਹੋਇਆ ਨਾ ਅਸਰ ਕਦੇ ਮੇਰੇ ਦਿਲ ਤੇ
ਸਾਹਵੇਂ ਬੈਠੀ ਰਹਿ ਤੈਨੂੰ ਤਕਦਾ ਰਵਾਂ
ਤੇਰੇ ਉੱਤੋ ਮੇਰੀ ਨਾ ਨਜ਼ਰ ਹਿਲਦੀ
ਅੰਬਰਾਂ ਨੂੰ ਹਵਾ ਵੀ ਸੁਨੇਹੇ ਘਲਦੀ
ਅੱਖਾਂ ਵਿੱਚ ਅੱਖਾਂ ਪਾਕੇ ਜਦੋ ਵੇਖ ਲਿਆ
ਸਾਰੀ ਕਾਇਨਾਤ ਹੋ ਜਾਏ ਮੇਰੇ ਵੱਲ ਦੀ
ਵੇਖੇ ਕਿੱਥੇ ਮੇਰੀ ਨਜ਼ਰਾਂ ਤੋਂ ਨੀ ਤੂੰ
ਤੈਨੂੰ ਪਤਾ ਲੱਗੇ ਕਿੰਨਾ ਸੋਹਣਾ ਹੱਸਦੀ
ਤੇਰਿਆਂ ਬੁੱਲਾਂ ਚੋਂ ਨਿਕਲੇ ਨੀ ਜਾਦੂ
ਤੇਰੀ ਤਸਵੀਰ ਮੇਰੀ ਰੂਹ ਵੱਸਦੀ
ਹੋਵੇ ਜ਼ਿਕਰ ਤੇਰਾ ਹਾਏ ਨੀ ਹਰ ਗੱਲ ਤੇ
ਮੇਰੇ ਸਾਹ ਤੇਰੇ ਨਾਮ ਹੋਏ ਸਾਰੇ
ਮੇਰੇ ਗੀਤਾਂ ਦੀ ਬੱਸ ਇੱਕੋ ਤੂੰ ਹੀ ਨਾਇਕਾ
ਮੈਂ ਜੋ ਵੀ ਲਿਖਦਾ ਓਹ ਤੇਰੇ ਬਾਰੇ
ਖ਼ੁਆਬਾਂ ਨੂੰ ਮੈਂ ਤਾ ਤੇਰੇ ਨਾਲ ਬੁਣਿਆ
ਰੂਪ ਨੇ ਤੈਨੂੰ ਬੱਸ ਤੈਨੂੰ ਚੁਣਿਆ
ਸੁਪਨੇ ਕਿਉਂ ਲੈਣੇ ਮੇਰੀ ਸੋਚਾਂ ਵਿੱਚ ਤੂੰ
ਮੇਰੀ ਅੱਖ ਲੱਗੀ ਨਾ ਜਮਾਂ ਵੀ ਕੱਲ੍ਹ ਦੀ
ਅੰਬਰਾਂ ਨੂੰ ਹਵਾ ਵੀ ਸੁਨੇਹੇ ਘਲਦੀ
ਅੱਖਾਂ ਵਿੱਚ ਅੱਖਾਂ ਪਾਕੇ ਜਦੋ ਵੇਖ ਲਏ
ਸਾਰੀ ਕਾਇਨਾਤ ਹੋ ਜਾਏ ਮੇਰੇ ਵੱਲ ਦੀ