LyricFind Logo
LyricFind Logo
Profile image icon
Lyric cover art

Dhan Jigra Kalgiyan Wale Da

Apple Music logo
Deezer logo
Spotify logo
Lyrics
ਮਾਂ ਗੁਜ਼ਰੀ ਕਰਮਾਂ ਵਾਲੀ ਏ ਜਿਸ ਮਰਦ ਸੂਰਮਾ ਜਣਿਆ ਏ
ਨੇਕੀ ਦੀ ਖ਼ਾਤਿਰ ਲੜ੍ਹਦਾ ਰਿਹਾ ਮਾੜ੍ਹੇ ਦਾ ਹਾਮੀ ਬਣਿਆ ਏ
ਮਾੜ੍ਹੇ ਦਾ ਹਾਮੀ ਬਣਿਆ ਏ, ਮਾੜ੍ਹੇ ਦਾ ਹਾਮੀ ਬਣਿਆ ਏ
ਮਜ਼ਲੂਮ ਦੀ ਇੱਜ਼ਤ ਰਾਖੀ ਲਈ ਲਾ ਸਾਰਾ ਹੀ ਪਰਿਵਾਰ ਗਿਆ
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
ਸੱਧਰਾਂ ਦੇ ਬਾਗ਼ ਬਗੀਚੇ ਜੋ ਬਿਨ ਕਦਰਾਂ ਤੋਂ ਮੁਰਝਾ ਗਏ ਸੀ
ਲੈ ਆਇਆ ਕਿਰਨਾਂ ਨੂਰ ਦੀਆਂ ਫੁੱਲਾਂ ਤੇ ਜ਼ੋਬਨ ਛਾ ਗਏ ਸੀ
ਘਰ ਪਹੁੰਚੇ ਪੀਰ ਫ਼ਕੀਰਾਂ ਦੇ ਮੇਹਨਤ ਨਾਲ ਧਰਮ ਨਿਭਾ ਗਿਆ
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ, ਰਹਿਮਤ ਦੀਆਂ ਨਜ਼ਰਾਂ
ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜ਼ਾਤਾਂ ਤੇ ਸਭ ਵਰਣਾਂ ਤੇ
ਜਦ ਵੇਖਿਆ ਜਲਵਾ ਸ਼ਿਵ ਦੱਤ ਨੇ ਧਰ ਸੀਸ ਤੁਰ ਗਿਆ ਚਰਨਾਂ ਤੇ
ਜਦ ਕੀਤਾ ਯਾਦ ਪ੍ਰੀਤਮ ਨੂੰ ਮੈਣੀ ਦੀ ਗੋਦ ਸ਼ਿੰਗਾਰ ਗਿਆ
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
ਜਦ ਚੁੱਕੀ ਤੇਗ ਔਰੰਗੇ ਨੇ ਸਾਹ ਖੱਤਰੀਆਂ ਦੇ ਸੁੱਕ ਗਏ
ਛੱਡ ਪੰਡਿਤ ਸੁੰਨ੍ਹੇ ਮੰਦਿਰਾਂ ਨੂੰ ਜਾ ਵਿੱਚ ਪਹਾੜਾਂ ਲੁੱਕ ਗਏ
ਦੇ ਸੀਸ ਪਿਤਾ ਦਾ ਦਿੱਲੀ ਵਿੱਚ ਕਰ ਹਿੰਦੀਆਂ ਤੇ ਉਪਕਾਰ ਗਿਆ
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
ਰੱਖ ਬਾਜ਼ ਨਿਸ਼ਾਨੀ ਗੈਰਤ ਦੀ ਲੈ ਕਲਗ਼ੀ ਤਖ਼ਤ ਸਜਾਉਂਦਾ ਰਿਹਾ
ਅਨੰਦਪੁਰ ਦੀ ਐਸੀ ਸ਼ਾਨ ਬਣੀ ਇੰਦਰ ਵੀ ਸੀਸ ਝੁੱਕਾਉਂਦਾ ਰਿਹਾ
ਛੱਕ ਅੰਮ੍ਰਿਤ ਮੁਰਦੇ ਜੀ ਪੈਂਦੇ ਗਿੱਦੜਾਂ ਤੋਂ ਸ਼ੇਰ ਵੰਗਾਰ ਗਿਆ
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
ਜਦ ਵੱਜਦੀ ਚੋਟ ਨਗਾੜੇ ਤੇ, ਜਦ ਵੱਜਦੀ ਚੋਟ
ਜਦ ਵੱਜਦੀ ਚੋਟ ਨਗਾੜੇ ਤੇ ਕਈ ਭੀਮ ਚੰਦ ਜੇਹੇ ਸੜ੍ਹਦੇ ਰਹੇ
ਸੁਣ ਸੁਣ ਕੇ ਗੂੰਜਾਂ ਪੰਥ ਦੀਆਂ ਦਿੱਲੀਓਂ ਵੀ ਝਾਬਰ ਝੜ੍ਹਦੇ ਰਹੇ
ਜਿੱਤਾਂ ਦੇ ਦਾਵੇ ਕਰਦੇ ਰਹੇ ਪਰ ਹਰ ਕੋਈ ਉਸ ਤੋਂ ਹਾਰ ਗਿਆ
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
ਅੰਮ੍ਰਿਤ ਦੀ ਜੀਵਨ ਸ਼ਕਤੀ ਨੇ ਲੱਖਾਂ ਨਾਲ ਇੱਕ ਲੜਾ ਦਿੱਤਾ
ਇੱਕ ਖ਼ਾਤਿਰ ਦੇਸ਼ ਆਜ਼ਾਦੀ ਦੀ ਪੁੱਤਰਾਂ ਦਾ ਨਿਓਂਦਾ ਪਾ ਦਿੱਤਾ
ਜਦ ਵੇਖਿਆ ਡਿੱਗ ਅਜੀਤ ਪਿਆ ਲਾ ਉਂਗਲ ਤੁਰ ਜੁਝਾਰ ਗਿਆ
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ ਸੂਲਾਂ ਦੀਆਂ ਸੇਜ਼ਾਂ ਸੌਂਦਾ ਰਿਹਾ
ਵਿੱਚ ਜੰਗਲੀ ਛਾਂਵੇਂ ਤਾਰਿਆਂ ਦੀ ਮਲਿਕ ਦੀਆਂ ਸਿਫ਼ਤਾਂ ਗਾਉਂਦਾ ਰਿਹਾ
ਪੱਥਰਾਂ ਦੇ ਜਿਗਰੇ ਡੋਲ੍ਹੇ ਸੀ ਅੰਬਰ ਵੀ ਧਾਹਾਂ ਮਾਰ ਗਿਆ
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
ਜ਼ੁਲਮਾਂ ਦੀ ਰਹੀ ਨਾ ਕਸਰ ਕੋਈ ਹੋ ਜ਼ਾਮਾਂ ਲੀਰੋ ਲੀਰ ਗਿਆ
ਪੈਰਾਂ ਵਿੱਚ ਛਾਲੇ ਪੈ ਗਏ ਸੀ ਤਾਂਹੀਓਂ ਬਣ ਉੱਚ ਦਾ ਪੀਰ ਗਿਆ
ਭਾਰਤ ਦੀ ਇੱਜ਼ਤ ਬਚਾਵਣ ਲਈ ਲੱਖਾਂ ਹੀ ਦੁੱਖ ਸਹਾਰ ਗਿਆ
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
ਜਦ ਦਰਦ ਕਹਾਣੀ ਬੱਚਿਆਂ ਦੀ ਰੋ ਰੋ ਕੇ ਦੱਸੀ ਨੂਰੇ ਨੇ
ਮੱਥੇ ਤੇ ਪਾਇਆ ਵੱਟ ਨਹੀਂ ਉਸ ਮਾਂ ਗੁਜ਼ਰੀ ਦੇ ਸੂਰੇ ਨੇ
ਹੁਣ ਜ਼ਾਲਮ ਦੀ ਜੜ੍ਹ ਪੁੱਟੀ ਜਾਊ ਹੱਸ ਕੇ ਵੱਚਨ ਉਚਾਰ ਗਿਆ
ਧੰਨ ਜਿਗਰਾ ਕਲਗ਼ੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ

WRITERS

Kamaldeep Singh

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other