ਹੱਥਾਂ ਵਿੱਚ ਕੰਗਣ ਕੰਨਾਂ ਵਿੱਚ ਬਾਲੀ
ਮੱਥੇ ਦੀ ਬਿੰਦੀ ਸਾਨੂੰ ਲੱਗਦੀ ਬੜੀ ਪਿਆਰੀ
ਸੂਟ ਤੇਰਾ ਕਾਲਾ ਬਿੱਲੋ ਮਾਰੇ ਲਸ਼ਕਾਰਾ
ਅੱਖਾਂ ਦਾ ਕਾਜਲ ਸਾਨੂੰ ਕਰ ਗਿਆ ਘਾਇਲ
ਤੇਰੇ ਹੁਸਨ ਤੇ ਫਿਦਾ ਸ਼ਹਿਰ ਪੂਰਾ
ਸਜਦੇ ਤੇਰੇ ਮੈਂ ਕਰਦਾਂ ਫਿਰਾਂ ਮਾਹੀਆ
ਕਾਲੀਆਂ ਕਾਲੀਆਂ ਜ਼ੁਲਫ਼ਾਂ ਤੇਰੀਆਂ ਜਾਨ ਕੱਢ ਕੇ ਲੈ ਗਈਆਂ
ਹੌਲੀ ਹੌਲੀ ਕਹਿਰ ਤੂੰ ਢਾ ਜ਼ਰਾ ਸਾਹ ਤੇ ਲੈ ਮੇਰੇ ਹਾਣੀਆ
ਕਾਲੀਆਂ ਕਾਲੀਆਂ ਜ਼ੁਲਫ਼ਾਂ ਤੇਰੀਆਂ ਜਾਨ ਕੱਢ ਕੇ ਲੈ ਗਈਆਂ
ਹੌਲੀ ਹੌਲੀ ਕਹਿਰ ਤੂੰ ਢਾ ਜ਼ਰਾ ਸਾਹ ਤੇ ਲੈ ਮੇਰੇ ਹਾਣੀਆ
ਕੋਲ ਬਿਠਾ ਲੈ ਸੀਨੇ ਲਾ ਲੈ ਹੱਥ ਤੇ ਮੇਰਾ ਨਾਮ ਲਿਖ ਲੈ
ਤੇਰੇ ਨਾਲ ਹੀ ਨੱਚਣਾ ਜੱਟ ਨੇ ਨਾ ਹੋਰ ਤਰਸਾ