ਦੱਸ ਉਂਗਲ ਤੇਰੀ ਕਿਉਂ ਅੱਜ ਕੱਲ ਨੀ ਚੱਲਾ ਪਾ ਕੇ ਰੱਖਦੀ ਏ ਗੈਰਾਂ ਦਾ
ਸੱਜਣ ਕਿੱਥੇ ਆ ਜਿਹੜਾ ਨਾਲ ਹੁੰਦਾ ਸੀ ਪੁੱਛਦਾ ਬੈਠੇ ਨੂੰ ਪਾਣੀ ਨੇਹਰਾਂ ਦਾ
ਠੇਕਿਆਂ ਦੇ ਨਾਲ ਕਿੱਥੇ ਨਾਤੇ ਜੁੜਦੇ ਜੇ ਤੂੰ ਕਰਦੀ ਨਾ ਪਿੱਠ ਪਿੱਛੇ ਵਾਰ ਨੀ
ਬਹਿੰਦਾ ਨੀ ਸੀ ਕੋਲ ਗੱਲ ਦੂਰ ਪੀਣ ਦੀ ਲੱਗੀ ਵੱਜਣ ਸ਼ਰਾਬੀ ਤੂੰ ਤਾਂ ਯਾਰ ਨੀ

ਕੱਲ ਪੜ੍ਹਿਆ ਸੀ ਖਤ ਇਕ ਦਿੱਤਾ ਹੋਇਆ ਤੇਰਾ ਵਿਚ ਲਿਖਿਆ ਸੀ ਤੇਰੇ ਬਿਨਾਂ ਕੋਈ ਨੀ
ਲਾਇਆ ਫੋਨ ਤੇ ਬੁਲਾਇਆ ਫਿਰ ਯਾਰਾਂ ਨੂੰ ਗੱਲ ਝੂਠੀ ਜੀ ਸਹਿਣ ਓਦੋਂ ਹੋਈ ਨੀ
ਤੇਰੇ ਗਮਾਂ ਵਿਚ ਮੁੱਕ ਗਈ ਸੀ ਦਾਰੂ ਨੀ ਓਦੋਂ ਦੇਖਿਆ ਨਾ ਕੀ ਆ ਅੱਜ ਵਾਰ ਨੀ
ਬਹਿੰਦਾ ਨੀ ਸੀ ਕੋਲ ਗੱਲ ਦੂਰ ਪੀਣ ਦੀ ਲੱਗੀ ਵੱਜਣ ਸ਼ਰਾਬੀ ਤੂੰ ਤਾਂ ਯਾਰ ਨੀ
ਬਹਿੰਦਾ ਨੀ ਸੀ ਕੋਲ ਗੱਲ ਦੂਰ ਪੀਣ ਦੀ ਲੱਗੀ ਵੱਜਣ ਸ਼ਰਾਬੀ ਤੂੰ ਤਾਂ ਯਾਰ ਨੀ
ਖੋਰੇ ਕਿੰਨਾ ਚਿਰ ਹੋਰ ਚੇਤੇ ਆਉਣਗੇ ਤੇਰੇ ਨਾਲ ਬਿਤਾਏ ਸਾਲ ਸੱਤ ਨੀ
ਦਾਰੂ ਨਾਲ ਸਕੂਨ ਲੱਗੇ ਪਏ ਆ ਦਿੱਤੇ ਤੇਰੇ ਧੋਖਿਆਂ ਦੇ ਫੱਟ ਨੀ

ਇੰਝ ਰੂਹ ਨੂੰ ਤੂੰ ਕਰ ਗਈ ਏ ਜਖਮੀ ਜਿਦਾਂ ਤਨ ਨੂੰ ਕੋਈ ਕਰੇ ਹਥਿਆਰ ਨੀ
ਬਹਿੰਦਾ ਨੀ ਸੀ ਕੋਲ ਗੱਲ ਦੂਰ ਪੀਣ ਦੀ ਲੱਗੀ ਵੱਜਣ ਸ਼ਰਾਬੀ ਤੂੰ ਤਾਂ ਯਾਰ ਨੀ
ਬਹਿੰਦਾ ਨੀ ਸੀ ਕੋਲ ਗੱਲ ਦੂਰ ਪੀਣ ਦੀ ਲੱਗੀ ਵੱਜਣ ਸ਼ਰਾਬੀ ਤੂੰ ਤਾਂ ਯਾਰ ਨੀ
ਅੰਦਰੋਂ ਤਾਂ ਅੱਜ ਵੀ ਮੈਂ ਚੇਤੇ ਆਉਂਦਾ ਹੋਣਾ ਰਹਿੰਦਾ ਚਾਹੇ ਗੈਰ ਆ ਕਰੀਬ ਨੀ
ਪਿਆਰ ਕੀਤਾ ਸੀ ਗਾ ਜਿੰਨਾ ਤੈਨੂੰ ਕਵੀ ਨੇ ਪਿਆਰ ਕਿੱਥੇ ਹੋਣਾ ਗੈਰ ਤੋਂ ਨਸੀਬ ਨੀ

ਜਦੋਂ ਸੁਪਨੇ ’ਚ ਆਇਆ ਪਿੰਡ ਲੌਂਗੋਵਾਲ ਤੇਰੇ ਹੰਜੂ ਸੁੱਤੀ ਦੇ ਵੀ ਆਉਂ ਅੱਖੋਂ ਬਾਹਰ ਨੀ