ਵੱਜਦੀ ਨਹੀ ਸੱਟ ਕਾਰਤੂਸ chamber ਵਿਚ ਚੜੇ ਰਹਿ ਗਏ
ਘੋੜੇ ਨਹੀ ਦੱਬੇ ਜਾਂਦੇ ਅਸਲੇ ਹੱਥ ਫੜੇ ਰਹਿ ਗਏ
ਡੂੰਘੇ ਸਮੁੰਦਰਾਂ ਨਾਲੋਂ ਨੈਣ ਓਹਦੇ ਤੱਕਦੇ ਗਏ
ਜੱਟਾਂ ਨਾ ਖੇਡੀ ਖੂਨ ਨਾ ਜਿਵੇ ਮੈਨੂੰ ਡੱਕਦੇ ਗਏ
ਅਸਲੇ ਦੇ ਕਾਰੋਬਾਰੀ ਖੜ ਗਏ ਬਣਗੇ ਮੂਕ ਓਦੋ
ਸੂਟ ਪਟਿਆਲਾ ਪਾਕੇ ਟੱਕਰੀ ਬੰਦੂਕ ਜਦੋਂ
ਸੂਟ ਪਟਿਆਲਾ ਪਾਕੇ ਟੱਕਰੀ ਬੰਦੂਕ ਜਦੋਂ
ਜਿੱਦਾਂ ਮੇਰੀ ਰੂਹ ਅੱਜ ਤੜਫ਼ੀ ਪਹਿਲਾਂ ਕਦੇ ਤੜਫ਼ੀ ਨਾ
ਖਹਿ ਕੇ ਗਈ ਅੱਖ ਨੂੰ ਗੋਲੀ ਤਾਂ ਵੀ ਅੱਖ ਝੱਪਕੀ ਨਾ
ਕੰਮ ਜੋ ਤੇਰੇ ਲੱਕ ਨੇ ਕੀਤਾ ਨਾ ਹੋਇਆ ਗ੍ਰਨੇਡਾ ਤੋਂ
ਸੁੱਤਾ ਤੇਰੇ ਇਸ਼ਕ ਚ ਚੀਤਾ ਪੱਟਿਆ ਗਿਆ ਭੇਡਾਂ ਤੋਂ
ਨੈਣਾ ਦਾ ਤੀਰ ਸੀਨੇ ਤੇ ਵੱਜਿਆ ਆ ਚੂਕ ਜਦੋਂ
ਸੂਟ ਪਟਿਆਲਾ ਪਾਕੇ ਟੱਕਰੀ ਬੰਦੂਕ ਜਦੋਂ
ਸੂਟ ਪਟਿਆਲਾ ਪਾਕੇ ਟੱਕਰੀ ਬੰਦੂਕ ਜਦੋਂ
Shoot at sight ਦੇ order ਤਾਂ ਵੀ ਜੱਟ care ਨੀ ਕਰਦਾ
ਜਿਦਣ ਦਾ ਤੱਕਿਆ ਤੈਨੂੰ ਦਿਲ ਸਾਲਾ ਮਰਨ ਤੋਂ ਡਰਦਾ
ਪਿਆਰ ਨਹੀ ਮੰਗਦਾ ਤੇਰਾ ਭਾਵੇਂ ਕਰ hate ਲਵੀ
ਕਿੱਲੋਆ ਵਿਚ ਵਿਕੂ ਖ਼ਜ਼ਾਲਾ ਭਾਵੇਂ ਜਦ ਵੇਚ ਲਵੀ
ਛੱਡ ਕੇ ਨਾ ਜਾਵੀ ਦਿਲ ਚੋਂ ਨਿਕਲੀ ਐ ਹੂਕ ਓਦੋ
ਸੂਟ ਪਟਿਆਲਾ ਪਾਕੇ ਟੱਕਰੀ ਬੰਦੂਕ ਜਦੋਂ
ਸੂਟ ਪਟਿਆਲਾ ਪਾਕੇ ਟੱਕਰੀ ਬੰਦੂਕ ਜਦੋਂ
ਕਦੇ ਦਿਲ ਕਹਿੰਦਾ ਜੱਟਾਂ ਇਹਦੇ ਨਾਲ ਧੱਕਾ ਕਰਲਾ
ਪਿਆਰ ਨਾਲ ਮੰਨਦੀ ਜੇ ਨਹੀ ਰੁਖ ਥੋੜਾ ਤੱਤਾ ਕਰਲਾ
ਰੂਹ ਚੋਂ ਆਵਾਜ ਫਿਰ ਆਵੇ ਹੰਜੂ ਇਹਦੇ ਵਹਿਣ ਨਾ ਦੇਵੀ
ਦੁੱਖ ਤਾਂ ਬੜੀ ਗੱਲ ਦੂਰ ਦੀ ਹਵਾ ਵੀ ਖਹਿਣ ਨਾ ਦੇਵੀ
ਚੇਹਰੇ ਮਸੂਮ ਜਿਹੇ ਨੇ ਸੁੱਟਿਆ ਜੱਟ ਫੂਕ ਓਦੋ
ਸੂਟ ਪਟਿਆਲਾ ਪਾਕੇ ਟੱਕਰੀ ਬੰਦੂਕ ਜਦੋਂ
ਸੂਟ ਪਟਿਆਲਾ ਪਾਕੇ ਟੱਕਰੀ ਬੰਦੂਕ ਜਦੋਂ