ਤੂ ਮਾਸੀ ਬਿਬੋ ਨੀ, ਲੈ ਜਾ ਇਕ ਸੁਨੇਹਾ ਮੇਰਾ
ਜਾ ਕਿਹ ਦੇ ਸਾਹਿਬਾ ਨੂ, ਮਿਰਜ਼ਾ ਯਾਰ ਬੁਲੌਂਦਾ ਤੇਰਾ
ਗੱਲ ਕਰਮੂ ਬਾਹਮਣ ਨੂ, ਦਾਨਾਬਾਦੋ ਜੱਟ ਬੁਲਾਇਆ
ਮੈਨੂ ਸੱਦਿਆ ਜੱਟੀ ਨੇ, ਬਕੀ ਲੈ ਸਾਲਾਂ ਤੋਂ ਮੈਂ ਆਇਆ
ਖੀਵੇ ਦੀ ਧੀ ਬਾਜੋ, ਮੈਨੂ ਦਿੱਸਦਾ ਜੱਗ ਹਨੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਆ ਗਯਾ ਤੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਬੁਲੌਂਦਾ ਤੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਬੁਲੌਂਦਾ ਤੇਰਾ
ਘਰ ਸੱਦ ਕੇ ਆਪਣੇ ਨੀ, ਮਾਸੀ ਗੱਲਾਂ ਅੱਜ ਕਰਾ ਦੇ
ਹੋ ਗਈ ਮੁੱਦਤ ਮਿਲਯਾ ਨੂ, ਜੱਟੀ ਨੂ ਦੋ ਪਲ ਕੋਲ ਬਹਾ ਦੇ
ਕਿਵੇਂ ਬੋਲ ਕੇ ਦੱਸਾਂ ਨੀ, ਆਓਂਦਾ ਰੰਨ ਦਾ ਪ੍ਯਾਰ ਬਥੇਰਾ
ਜਾ ਕਿਹ ਦੇ ਸਾਹਿਬਾ ਨੂ, ਮਿਰਜ਼ਾ ਯਾਰ ਬੁਲੌਂਦਾ ਤੇਰਾ
ਲੈ ਜਾਣੀ ਚੰਦਰਾ ਨੇ, ਤੜਕੇ ਪੜ੍ਹ ਦੁ ਨਿਕਾਹ ਨੀ ਕ਼ਾਜ਼ੀ
ਜੱਟ ਮਿਰਜ਼ਾ ਖਰਲਾਂ ਦਾ, ਮਾਸੀ ਜਿੱਤ ਕੇ ਹਰ ਗਯਾ ਬਾਜ਼ੀ
ਜੰਗ ਦੁਸ਼ਮਣ ਜਾਪੇ ਨੀ, ਵੈਰੀ ਬਣ ਗਯਾ ਚਾਰ ਚੁਫੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਬੁਲੌਂਦਾ ਤੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਬੁਲੌਂਦਾ ਤੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਬੁਲੌਂਦਾ ਤੇਰਾ
ਅੱਜ ਤਕ ਜੋ ਮੇਰੀ ਸੀ, ਹੋ ਜੁ ਹੋਰ ਕਿੱਸੇ ਦੀ ਪਲ ਨੂ
ਤਰਸੁ ਮੈ ਮੁਹ ਦੇਖਨ ਨੂ, ਮਾਸੀ ਮੈਂ ਸਾਹਿਬਾ ਦਾ ਕਲ ਨੂ
ਗੱਲਾਂ ਹੋਣ ਜਲਾਲ ਦੀਆ, ਦੇਵਦਾ ਫਿਰੇ ਡੋਲੀਯਾ ਜੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਬੁਲੌਂਦਾ ਤੇਰਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਬੁਲੌਂਦਾ
ਜਾ ਕਿਹ ਦੇ ਸਾਹਿਬਾ ਨੂ, ਜੱਟੀਏ ਯਾਰ ਬੁਲੌਂਦਾ ਤੇਰਾ