ਕਸਮਾਂ ਵਾਅਦੇ ਕੀਤੇ ਸਾਰੇ ਭੁੱਲ ਗਈ ਏ
ਪਰ ਸਾਨੂੰ ਯਾਦ ਨਾ ਆਵੇ ਤੈਨੂੰ ਤਾ ਮੰਨੀਏ
ਹੌਲੀ ਹੌਲੀ ਜ਼ਿੰਦਗੀ ਵਿਚੋਂ ਕੱਢ ਗਈ ਏ
ਦਿਲ ਚੋਂ ਕੱਢ ਵਿਖਾਵੇ ਤੈਨੂੰ ਤਾ ਮੰਨੀਏ
ਤੈਨੂੰ ਤਾ ਮੰਨੀਏ, ਤੈਨੂੰ ਤਾ ਮੰਨੀਏ,
ਤੈਨੂੰ ਤਾ ਮੰਨੀਏ, ਤੈਨੂੰ ਤਾ ਮੰਨੀਏ
ਕਸਮਾਂ ਵਾਅਦੇ ਕੀਤੇ ਸਾਰੇ ਭੁੱਲ ਗਈ ਏ
ਪਰ ਸਾਨੂੰ ਯਾਦ ਨਾ ਆਵੇ ਤੈਨੂੰ ਤਾ ਮੰਨੀਏ
ਤੂੰ ਪਾਵੇ ਪਿਆਰ ਸਾਡੇ ਨੂੰ, ਸਮਝਿਆ ਇਕ ਮਖੌਲ ਜਿਹਾ
ਚੇਤਾ ਆਵੇ ਸਾਡਾ ਨੀ, ਤੈਨੂੰ ਪੈਣਾ ਹੋਲ ਜਿਹਾ
ਜਿੰਨ੍ਹਾਂ ਰਾਹਾਂ ਦੇ ਉੱਤੇ ਅਸੀਂ ਰੁਲ ਗਏ ਆਂ
ਉਹਨਾਂ ਰਾਹਾਂ ਤੇ ਜਾਵੇ ਤੈਨੂੰ ਤਾ ਮੰਨੀਏ
ਕਸਮਾਂ ਵਾਅਦੇ ਕੀਤੇ ਸਾਰੇ ਭੁੱਲ ਗਈ ਏ
ਪਰ ਸਾਨੂੰ ਯਾਦ ਨਾ ਆਵੇ ਤੈਨੂੰ ਤਾ ਮੰਨੀਏ
ਮਾਰ ਡੰਗ ਉਹਨਾਂ ਜ਼ੁਲਫ਼ਾਂ ਨੇ, ਜਿੰਨ੍ਹਾਂ ਨੇ ਮੁਖ ਤੇ ਛਾਂ ਕੀਤੀ
ਤੂੰ ਸੌਦਾ ਕਰ ਗਈ ਜ਼ਿੰਦਗੀ ਦਾ, ਅਸੀਂ ਤਾ ਹੱਸ ਕੇ ਹਾਂ ਕੀਤੀ
ਲਾ ਤੇਰੇ ਨਾਲ ਰਾਤਾਂ ਦੀ ਨੀਂਦ ਗਵਾ ਬੈਠੇ
ਸੁਖ ਚੈਨ ਹੀ ਮੋੜ ਲਵੈਂ ਤੈਨੂੰ ਤਾ ਮੰਨੀਏ
ਕਸਮਾਂ ਵਾਅਦੇ ਕੀਤੇ ਸਾਰੇ ਭੁੱਲ ਗਈ ਏ
ਪਰ ਸਾਨੂੰ ਯਾਦ ਨਾ ਆਵੇ ਤੈਨੂੰ ਤਾ ਮੰਨੀਏ
ਜਦੋਂ ਗੱਲ ਚੱਲੂ ਕਾਲੇ ਦੀ, ਤੇਰਾ ਵਿਚ ਜ਼ਿਕਰ ਜ਼ਰੂਰ ਹੋਣਾ
ਲੱਭੇਗੀ ਨਿਜ਼ਾਮਪੁਰੀ, ਪਰ ਓਹ ਤੇਥੋਂ ਦੂਰ ਹੋਣਾ
ਵਫ਼ਾ ਭਰੋਸਾ ਪਿਆਰ ਦੇ ਪਰੇ ਜੋ ਹਰਜਾਨੇ
ਉਹਨਾਂ ਦਾ ਮੁੱਲ ਚੁਕਾਵੈਂ ਤੈਨੂੰ ਤਾ ਮੰਨੀਏ
ਕਸਮਾਂ ਵਾਅਦੇ ਕੀਤੇ ਸਾਰੇ ਭੁੱਲ ਗਈ ਏ
ਪਰ ਸਾਨੂੰ ਯਾਦ ਨਾ ਆਵੇ ਤੈਨੂੰ ਤਾ ਮੰਨੀਏ