ਨੀ ਸਾ ਰੇ ਗਾ ਨੀ ਸਾ ਨੀ ਸਾ ਰੇ ਗਾ ਨੀ ਸਾ
ਰੋਗ ਇਸ਼ਕੇ ਦਾ ਚੰਨਾ ਸਾਨੂੰ ਲਾ ਕੇ
ਰੋਗ ਇਸ਼ਕੇ ਦਾ ਚੰਨਾ ਸਾਨੂੰ ਲਾ ਕੇ ਵੇ
ਸਾਨੂੰ ਯਾਦਾਂ ਵਾਲੀ ਸੂਲੀ ਤੇ ਚੜਾ ਕੇ
ਯਾਦਾਂ ਵਾਲੀ ਸੂਲੀ ਤੇ ਚੜਾ ਕੇ ਵੇ
ਰੋਗ ਇਸ਼ਕੇ ਦਾ ਚੰਨਾ ਸਾਨੂੰ ਲਾ ਕੇ ਵੇ
ਪੀੜਾ ਦੇ ਗਿਓ ਤੂੰ ਦਿਲ ਨੂੰ ਸਵਾਦ ਵੇ
ਹਾਂ ਹਾਂ ਪੀੜਾ ਦੇ ਗਿਓ ਤੂੰ ਦਿਲ ਨੂੰ ਸਵਾਦ ਵੇ
ਅੱਖਾਂ ਲਾਈ ਰੋਣ ਵਾਲੀ ਬਰਸਾਤ ਵੇ
ਅੱਖਾਂ ਲਾਈ ਰੋਣ ਵਾਲੀ ਬਰਸਾਤ ਵੇ
ਸਾਨੂੰ ਬਿਰਹੋਂ ਦੀ ਸੂਲੀ ਤੇ ਚੜਾ ਕੇ
ਹਾਏ ਬਿਰਹੋਂ ਦੀ ਸੂਲੀ ਤੇ ਚੜਾ ਕੇ ਵੇ
ਰੋਗ ਇਸ਼ਕੇ ਦਾ ਚੰਨਾ ਸਾਨੂੰ ਲਾ ਕੇ ਵੇ
ਨੀ ਸਾ ਰੇ ਗਾ ਨੀ ਸਾ ਨੀ ਸਾ ਰੇ ਗਾ ਨੀ ਸਾ
ਚੈਨ ਦਿਲ ਦਿਆਂ ਅੱਖਾਂ ਦਿਆਂ ਤਾਰਿਆਂ (ਤਾਰਿਆਂ)
ਚੈਨ ਦਿਲ ਦਿਆਂ ਅੱਖਾਂ ਦਿਆਂ ਤਾਰਿਆਂ
ਵੇ ਸਾਨੂੰ ਜਾਣ ਤੇ ਈਮਾਨ ਤੋਂ ਵੀ ਪਿਆਰਿਆਂ
ਸਾਨੂੰ ਜਾਣ ਤੇ ਈਮਾਨ ਤੋਂ ਵੀ ਪਿਆਰਿਆਂ
ਸਾਡੀ ਜੂ ਵਿਚ ਵੰਜਲੀ ਵਜਾ ਕੇ ਹਾਏ
ਵੇ ਆਪ ਜਾ ਕੇ ਕਿੱਥੇ ਬਹਿ ਗਿਓ
ਰੋਗ ਇਸ਼ਕੇ ਦਾ ਚੰਨਾ ਸਾਨੂੰ ਲਾ ਕੇ ਵੇ
ਨੀ ਸਾ ਰੇ ਗਾ ਨੀ ਸਾ ਨੀ ਸਾ ਰੇ ਗਾ ਨੀ ਸਾ
ਰੂਹ ਕੰਬਦੀ ਕਲੇਜਾ ਮੇਰਾ ਡੋਲਦਾ (ਡੋਲਦਾ)
ਰੂਹ ਕੰਬਦੀ ਕਲੇਜਾ ਮੇਰਾ ਡੋਲਦਾ
ਜਦੋ ਕਾਗ ਵੇ ਬਨੇਰੇ ਉੱਤੇ ਬੋਲ ਦਾ
ਹੋ ਜਦੋ ਕਾਗ ਵੇ ਬਨੇਰੇ ਉੱਤੇ ਬੋਲ ਦਾ
ਚਿੱਠੀ ਆਉਣੀ ਦੱਸ ਤੇਰੀ ਕਿਹੜੀ ਗਾ ਕੇ
ਆਉਣੀ ਦੱਸ ਤੇਰੀ ਕਿਹੜੀ ਗਾ ਕੇ
ਵੇ ਆਪ ਜਾ ਕੇ ਕਿੱਥੇ ਬਹਿ ਗਿਓ
ਰੋਗ ਇਸ਼ਕੇ ਦਾ ਚੰਨਾ ਸਾਨੂੰ ਲਾ ਕੇ ਵੇ
ਹੱਥ ਬੰਨ ਤੈਨੂੰ ਅਰਜ਼ਾ ਗੁਜ਼ਾਰ ਦੀ (ਗੁਜ਼ਾਰ ਦੀ)
ਹੱਥ ਬੰਨ ਤੈਨੂੰ ਅਰਜ਼ਾ ਗੁਜ਼ਾਰ ਦੀ
ਆਜਾ ਸੋਹ ਏ ਫ਼ਿਦਾ ਦੇ ਤੈਨੂੰ ਪਿਆਰ ਦੀ
ਆਜਾ ਸੋਹ ਏ ਫ਼ਿਦਾ ਦੇ ਤੈਨੂੰ ਪਿਆਰ ਦੀ
ਹਾਏ ਹੁਣ ਆਖਾਂ ਸਭ ਨੂੰ ਸੁਣਾ ਕੇ ਵੇ
ਰੋਗ ਇਸ਼ਕੇ ਦਾ ਚੰਨਾ ਸਾਨੂੰ ਲਾ ਕੇ ਵੇ
ਨੀ ਸਾ ਰੇ ਗਾ ਨੀ ਸਾ ਨੀ ਸਾ ਰੇ ਗਾ ਨੀ ਸਾ ਗਾ ਮਾ ਪਾ ਗਾ ਮਾ ਪਾ ਨੀ ਸਾ