LyricFind Logo
LyricFind Logo
Profile image icon
Lyric cover art

Sajna De Desh Valo

Apple Music logo
Deezer logo
Spotify logo
Lyrics
ਵੇ ਕੋਈ ਲਾਲ ਰਜਾਈ ਮਾਹੀਆ
ਵੇ ਜਿੰਨੀ ਤੂੰ ਮਹਿਸੂਸ ਕੀਤੀ
ਏਨੀ ਗ਼ਲਤੀ ਤੇ ਨਹੀਂ ਮਾਹੀਆ
ਹਾਏ ਹਾਏ
ਏਨੀ ਗ਼ਲਤੀ ਤੇ ਨਹੀਂ ਮਾਹੀਆ

ਸੱਜਣਾਂ ਦੇ ਦੇਸ਼ ਵੱਲੋਂ ਆਉਂਦੀਏ ਹਵਾਏ ਨੀ
ਸੱਜਣਾਂ ਦੇ ਦੇਸ਼ ਵੱਲੋਂ ਆਉਂਦੀਏ ਹਵਾਏ ਨੀ
ਏਹ ਵੀ ਦੱਸ ਨਾਲ ਤੇਰੇ ਉਹ ਕਿਉਂ ਨਹੀਂ ਆਏ ਨੀ
ਸੱਜਣਾਂ ਦੇ ਦੇਸ਼ ਵੱਲੋਂ ਆਉਂਦੀਏ ਹਵਾਏ ਨੀ
ਸੱਜਣਾਂ ਦੇ ਦੇਸ਼ ਵੱਲੋਂ

ਵਗਣੀ ਏ ਜਦੋਂ ਮੇਰਾ ਸੀਨਾ ਜਾਵੇ ਚੀਰ ਨੀ
ਸੱਜਣਾਂ ਦੇ ਨਾਲ ਮੇਰਾ ਦਿਲ ਬਣੇ ਪੀਰ ਨੀ
ਵਗਣੀ ਏ ਜਦੋਂ ਮੇਰਾ ਸੀਨਾ ਜਾਵੇ ਚੀਰ ਨੀ
ਸੱਜਣਾਂ ਦੇ ਨਾਲ ਮੇਰਾ ਦਿਲ ਬਣੇ ਪੀਰ ਨੀ
ਸੁੰਨਾ ਏ ਹਨੇਰਾ ਵੇਹੜਾ
ਸੁੰਨਾ ਏ ਹਨੇਰਾ ਵੇਹੜਾ ਕੌਣ ਰੁਸ਼ਨਾਏ ਨੀ
ਏਹ ਵੀ ਦੱਸ ਨਾਲ ਤੇਰੇ ਉਹ ਕਿਉਂ ਨਹੀਂ ਆਏ ਨੀ
ਸੱਜਣਾਂ ਦੇ ਦੇਸ਼ ਵੱਲੋਂ ਆਉਂਦੀਏ ਹਵਾਏ ਨੀ
ਸੱਜਣਾਂ ਦੇ ਦੇਸ਼ ਵੱਲੋਂ ਆਉਂਦੀਏ ਹਵਾਏ ਨੀ

ਓਹਦੇ ਬਿਨਾਂ ਰਾਤਾਂ ਮੈਨੂੰ ਕਾਲੀਆਂ ਨੇ ਡੰਗਣਾ
ਦਿਲ ਨੇ ਪਿਆਰ ਦਾ ਹਿਸਾਬ ਪੂਰਾ ਮੰਗਣਾ
ਹਾਏ ਹਾਏ
ਓਹਦੇ ਬਿਨਾਂ ਰਾਤਾਂ ਮੈਨੂੰ ਕਾਲੀਆਂ ਨੇ ਡੰਗਣਾ
ਦਿਲ ਨੇ ਪਿਆਰ ਦਾ ਹਿਸਾਬ ਪੂਰਾ ਮੰਗਣਾ
ਓਹਦੇ ਬਿਨਾਂ ਦਿਲ ਮੇਰਾ
ਓਹਦੇ ਬਿਨਾਂ ਦਿਲ ਮੇਰਾ ਡੁੱਬ ਡੁੱਬ ਜਾਏ ਨੀ
ਏਹ ਵੀ ਦੱਸ ਨਾਲ ਤੇਰੇ
ਏਹ ਵੀ ਦੱਸ ਨਾਲ ਤੇਰੇ ਉਹ ਕਿਉਂ ਨਹੀਂ ਆਏ ਨੀ
ਸੱਜਣਾਂ ਦੇ ਦੇਸ਼ ਵੱਲੋਂ ਆਉਂਦੀਏ ਹਵਾਏ ਨੀ
ਸੱਜਣਾਂ ਦੇ ਦੇਸ਼ ਵੱਲੋਂ

ਰੱਬ ਕੋਲੋਂ ਇਹੋ ਮੰਗਾਂ ਸਾਡੀ ਹੋਵੇ ਮੁਲਾਕਾਤ ਨੀ
ਦਿਲ ਵਾਲੇ ਦੁੱਖੜੇ ਸੁਣਾਵਾਂ ਸਾਰੀ ਰਾਤ ਨੀ
ਰੱਬ ਕੋਲੋਂ ਇਹੋ ਮੰਗਾਂ ਸਾਡੀ ਹੋਵੇ ਮੁਲਾਕਾਤ ਨੀ
ਦਿਲ ਵਾਲੇ ਦੁੱਖੜੇ ਸੁਣਾਵਾਂ ਸਾਰੀ ਰਾਤ ਨੀ
ਗ਼ਮ ਲੱਖਵਿੰਦਰ ਦਾ ਵੱਢ ਵੱਢ ਖਾਏ ਨੀ
ਏਹ ਵੀ ਦੱਸ ਨਾਲ ਤੇਰੇ
ਏਹ ਵੀ ਦੱਸ ਨਾਲ ਤੇਰੇ ਉਹ ਕਿਉਂ ਨਹੀਂ ਆਏ ਨੀ
ਸੱਜਣਾਂ ਦੇ ਦੇਸ਼ ਵੱਲੋਂ ਆਉਂਦੀਏ ਹਵਾਏ ਨੀ
ਸੱਜਣਾਂ ਦੇ ਦੇਸ਼ ਵੱਲੋਂ

WRITERS

JATINDER JITTU, RANJIT SHANKERSHREE WALA

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

From This Artist