Please leave your number and name
I give you call back, bye bye
ਵੇ ਅੱਜ ਤੈਨੂੰ ਫੇਰ Call ਕੀਤੀ ਵਾਰ ਵਾਰ
ਚੇਤੇ ਤੇਰਾ ਆ ਗਿਆ ਸੀ ਸੋਹਣੇਆ ਪਿਆਰ
ਵੇ ਮਾਫ ਕਰੀ ਤੋੜ੍ਹ ਗਈ ਸੀ ਤੇਰਾ ਇਤਬਾਰ
ਰੋਲ ਕੇ ਤੂੰ ਤੁਰਗਈ ਸੀ ਮੁੰਡੇ ਨੂ ਕੁੜੇ
ਅੱਜ ਕਾਹਤੋਂ ਆਈ ਚੰਗਾ Time ਦੇਖ ਕੇ
ਹੁਣ ਕਾਹਤੋਂ ਫਿਰੇ ਮੇਰਾ ਹੱਥ ਫੜਨੇ ਨੇ ਨੂ
ਦੁਨੀਆ ਦੀ ਲੱਗੀ ਪਿੱਛੇ Line ਦੇਖ ਕੇ
ਜੇਬ ਜਦੋ ਖਾਲੀ ਸੀ ਤੂੰ ਹਾਮੀ ਨੀ ਓ ਭਰੀ
ਲੋਕਾਂ ਵਾਲੀਏ ਨੀ ਲੋਕਾਂ ਵਰਗੀ ਹੀ ਕਰੀ
ਰਹਿ ਲੂ ਤੇਰੇ ਬਿਨ ਕੀ ਕੀ ਸਹਿ ਲੂ ਤੇਰੇ ਬਿਨ
ਏਸ ਗੱਲ ਦੀ ਤੂੰ ਹੁਣ ਕਾਹਤੋਂ ਕਰੇ Worry
ਰਹਿਣ ਦੇ ਤੂੰ ਦੂਰ ਹੁਣ ਪਿਆਰ ਚ ਦੀਵਾਨੇਆ ਨੂ
ਰਹਿਣ ਦੇ ਤੂੰ ਦੂਰ ਹੁਣ ਪਿਆਰ ਦੇ ਖ਼ਜ਼ਾਨੇਆ ਨੂ
ਪੈਸੇਆ ਤੋਂ ਬਿਨਾ ਮੈਨੂ ਹੋਰ ਕੁਝ ਸੁੱਝਦਾ ਨਾ
ਭਾਵੇਂ ਬੋਲੀ ਜਾਂਦੇ ਖਿਲਾਫ਼ ਤੂ ਜਮਾਨੇਆ ਨੂ
ਛੱਡ ਦੇ ਤੂੰ ਗਿਲਾ ਲੱਗ ਗਲ ਨਾਲ ਜਾ ਵੇ
ਜੱਗ ਵੀ ਤਬਾਹ ਏ ਜੇ ਤੂੰ ਮੇਰੇ ਤੋਂ ਫਨਾ ਵੇ
ਕੇ ਸੋਚਦਾ ਏ ਥੋੜਾ ਮੰਨ ਸਮਝਾ ਵੇ
ਦੋਨਾਂ ਦਾ ਕਸੂਰ ਦੇਖ ਰੱਬ ਵੀ ਗਵਾਹ ਏ
ਛੱਡ ਦੇ ਤੂੰ ਹੱਕ ਜੇਹੇ ਜਤਾਉਣੇ ਮੁੰਡੇ ਤੇ
ਜੱਗ ਜਿੱਤਣੇ ਨੂ ਹੁਣ ਆਏਆ ਜੱਗ ਤੇ
ਤੈਨੂੰ ਦੱਸ ਖੇਹਰੀ ਗੱਲੋ ਮਾਫ ਕਰਦਾ
ਮੈਨੂ ਤਾ ਯਕੀਨ ਵੀ ਨੀ ਰਿਹਾ ਰੱਬ ਤੇ
ਤੈਨੂੰ ਚੁੱਭਦਾ ਯਾ ਨਾਮ ਨਾਰਾ ਵਿੱਚ ਸੁਣ ਦੀ ਏ
ਅੱਜ ਮੇਰੇ ਗਾਣੇ ਨੀ ਤੂੰ Car'ਆਂ ਵਿੱਚ ਸੁਣ ਦੀ ਏ
ਛੱਡ ਗਈ ਸੀ ਮੈਨੂ ਨੀ ਤੂੰ Middle Class ਕਹਿ ਕੇ
ਦੇਖ ਹੁਣ ਵੱਡੇ ਕਲਾਕਾਰਾਂ ਵਿੱਚ ਸੁੰਦੀ ਏ
ਪੈਸੇਆ ਨਾਲ ਭਰ ਲੂ ਮੈਂ ਰਹਿੰਦਿਆ ਜੋ ਕਮੀਆਂ ਨੀ
ਤੇਰੇ ਤੋਂ ਵੀ ਬਾਅਦ ਭੁੱਤ ਆਇਆ ਗਿਆ ਨਵੀਆਂ ਨੀ
ਹੁਣ ਮੈਨੂ ਕਿਸੇ ਨਾ ਵੀ ਸੱਚਾ ਪਿਆਰ ਹੋਇਆ ਨਾ
ਮੁਹੱਬਤਾਂ ਜੋ ਸੱਚੀਏਆ ਓਹ ਸਾਡੇ ਲਈ ਤਾ ਬਣੀਆ ਨੀ
ਛੱਡ ਆਇਆ ਸ਼ਹਿਰ ਤੇਰਾ ਛੱਡ ਆਇਆ ਪਿੰਡ ਨੀ
ਹੁੰਦੀ ਨਾ ਜੇ ਦੂਰ ਤੂ ਏਥੇ ਤੱਕ ਆਉਂਦਾ ਕਿੰਜ ਨੀ
ਦੂਰ ਦੂਰ ਰਹਿ ਮੈਨੂ ਬਣ ਕੁਝ ਲੈਣ ਦੇ
ਜੇ ਬਣੇਆ ਨਾ ਤਾਹਨੇ ਲੋਕਾਂ ਦੇ ਵੀ ਪੈਣ ਗੇ
ਕਿੱਥੇ ਨਾ ਮੈਂ ਖੜੀ ਤੇਰੇ ਨਾਲ ਸੋਹਣੇਆ
ਹੁਣ ਕਾਹਤੋਂ ਗੱਲਾਂ ਹੋਰ ਹੋਰ ਕਰਦਾ
ਮੰਨੇਆ ਤੂੰ ਜਾਨ ਕਲਾਕਾਰਾਂ ਵਿੱਚ ਆਵੇ
ਪ੍ਰ ਮੈਨੂ ਕਾਹਤੋਂ Ignore ਕਰਦਾ
ਕਰਾਂ Ignore ਨਾ ਮੈਂ ਸੁਣਾ ਬੱਸ ਦਿਲ ਦੀ ਨੀ
ਜੇੜੇ ਪਿੱਛੇ ਭੱਜ ਦੇ ਆ ਓਹੀ ਚੀਜ਼ ਮਿਲਦੀ ਨੀ
ਮੈਂ ਵੀ ਖੜਾ ਹੋਣਾ ਸੀਗਾ ਅੱਜ ਤੇਰੇ ਨਾਲ ਜਿੱਥੇ
ਪਹਿਲਾ ਖੜੇ ਸਿਗੇ ਜੇ ਤੂੰ ਓਥੋ ਕਦੇ ਹਿਲਦੀ ਨੀ
ਛੱਡ ਗੱਲਾਂ ਸਭ ਹੁਣ ਮੰਜ਼ਿਲ ਨੂੰ ਪਾਲਾ
ਮੈਂ ਨਾ ਬਣੀ ਤੇਰੀ ਛੱਡ ਜ਼ਿੰਦਗੀ ਬਣਾ ਲਾ