ਗੁਜ਼ਰ ਜਾਏ ਜੋ ਦਰ ਤੇਰੇ, ਸਫਲ ਉਹ ਜ਼ਿੰਦਗਾਨੀ ਏ

ਜੋ ਤੇਰੇ ਕੰਮ ਆ ਜਾਏ, ਮੁਬਾਰਕ ਉਹ ਜਵਾਨੀ ਏ
ਕਦੇ ਭੁੱਲ ਕੇ ਵੀ ਨਾ ਭੁੱਲਾਂ ਕਿ ਕੀ ਔਕਾਤ ਹੈ ਮੇਰੀ?

ਜੋ ਅੱਜ ਕੁਛ ਕੋਲ ਐ ਮੇਰੇ, ਇਹ ਸਭ ਹੀ ਦਾਤ ਹੈ ਤੇਰੀ
ਜੋ ਅੱਜ ਖ਼ੁਸ਼ੀਆਂ ਤੇ ਖੇਡੇ ਨੇ, ਇਹ ਤੇਰੀ ਮਿਹਰਬਾਨੀ ਏ
ਜੋ ਅੱਜ ਖ਼ੁਸ਼ੀਆਂ ਤੇ ਖੇਡੇ ਨੇ, ਇਹ ਤੇਰੀ ਮਿਹਰਬਾਨੀ ਏ
ਜੋ ਤੇਰੇ ਕੰਮ ਆ ਜਾਏ, ਮੁਬਾਰਕ ਉਹ ਜਵਾਨੀ ਏ
ਗੁਜ਼ਰ ਜਾਏ ਜੋ ਦਰ ਤੇਰੇ, ਸਫਲ ਉਹ ਜ਼ਿੰਦਗਾਨੀ ਏ
ਤੇਰੀ ਰਹਿਮਤ ਕਮਾਲ-ਏ-ਬੇ-ਮਿਸਾਲ ਐ, ਮੇਰੇ ਦਾਤਾ
ਤੇਰੀ ਰਹਿਮਤ ਕਮਾਲ-ਏ-ਬੇ-ਮਿਸਾਲ ਐ, ਮੇਰੇ ਦਾਤਾ
ਨਜ਼ਰ ਜਾਂਦੀ ਐ ਜਿਸ ਪਾਸੇ, ਤੂੰ ਮੇਰੇ ਨਾਲ ਐ, ਦਾਤਾ
ਮੇਰੇ ਜੀਵਨ ਦੀ ਤੂੰ, ਦਾਤਾ, ਬਦਲ ਦਿੱਤੀ ਕਹਾਣੀ ਏ
ਮੇਰੇ ਜੀਵਨ ਦੀ ਤੂੰ, ਦਾਤਾ, ਬਦਲ ਦਿੱਤੀ ਕਹਾਣੀ ਏ
ਜੋ ਤੇਰੇ ਕੰਮ ਆ ਜਾਏ, ਮੁਬਾਰਕ ਉਹ ਜਵਾਨੀ ਏ
ਗੁਜ਼ਰ ਜਾਏ ਜੋ ਦਰ ਤੇਰੇ, ਸਫਲ ਉਹ ਜ਼ਿੰਦਗਾਨੀ ਏ
ਗੁਜ਼ਰ ਜਾਏ ਜੋ ਦਰ ਤੇਰੇ, ਸਫਲ ਉਹ ਜ਼ਿੰਦਗਾਨੀ ਏ
ਜੋ ਤੇਰੇ ਕੰਮ ਆ ਜਾਏ, ਮੁਬਾਰਕ ਉਹ ਜਵਾਨੀ ਏ
ਗਜ਼ਰ ਜਾਏ ਜੋ ਦਰ ਤੇਰੇ, ਸਫਲ ਉਹ ਜ਼ਿੰਦਗਾਨੀ ਏ