ਇਸ਼ਕੇ ਵਿੱਚ ਪੈਰ ਜੇਹਾ ਪਾਕੇ ਬਹਿ ਗਈ ਆ ਦਿਲ ਤੁੜਵਾ ਕੇ
ਉਮਰਾਂ ਦੇ ਰੋਣੇ ਪਾ ਲਏ ਅੱਖ ਪਰਦੇਸੀ ਨਾਲ ਲਾ ਕੇ
ਫੁੱਲਾਂ ਵਰਗਾ ਸੀ ਬਾਲਮ ਜਿਸਮਾਂ ਨਾਲ ਖੇਡ ਕੇ ਜ਼ਾਲਮ
ਦੇਕੇ ਨਜ਼ਰਾਨੇ ਗ਼ਮ ਦੇ ਸੁਨਾ ਸਾਡਾ ਕਰ ਗਿਆ ਆਲਮ
ਕੋਈ ਦੁਆ ਨਾ ਦਵਾ ਲੱਗੇ ਸਾਹ ਹੁੰਦੇ ਜੁਦਾ ਲੱਗੇ
ਵੈਰੀ ਕਿਉਂ ਖ਼ੁਦਾ ਲੱਗੇ ਆ ਕੇ ਸਮਝਾ ਲੈ ਮੈਨੂੰ
ਪਾਗਲ ਨਾ ਹੋ ਜਾਵਾਂ ਆ ਕੇ ਬਚਾ ਲੈ ਮੈਨੂੰ
ਇਹ ਤੋਂ ਪਹਿਲਾਂ ਮਰ ਜਾਵਾਂ ਸੀਨੇ ਨਾਲ ਲਾ ਲੈ ਮੈਨੂੰ
ਪਾਗਲ ਨਾ ਹੋ ਜਾਵਾਂ ਆ ਕੇ ਬਚਾ ਲੈ ਮੈਨੂੰ
ਇਹ ਤੋਂ ਪਹਿਲਾਂ ਮਰ ਜਾਵਾਂ ਸੀਨੇ ਨਾਲ ਲਾ ਲੈ ਮੈਨੂੰ
ਪਾਗਲ ਨਾ ਹੋ ਜਾਵਾਂ, ਹਾਂ ਹਾਂ
ਪਾਗਲ ਨਾ ਹੋ ਜਾਵਾਂ ਆ ਕੇ ਬਚਾ ਲੈ ਮੈਨੂੰ
ਇਹ ਤੋਂ ਪਹਿਲਾਂ ਮਰ ਜਾਵਾਂ ਸੀਨੇ ਨਾਲ
ਬੱਸ ਤੇਰੇ ਤੇ ਮਰੀ ਆਂ ਕਿਸੇ ਹੋਰ ਤੇ ਨਹੀਂ ਮਰੀ
ਜਿੱਥੇ ਛੱਡ ਗਿਆ ਸੀ ਵੇ ਹਾਲੇ ਉੱਥੇ ਹੀ ਆਂ ਖੜ੍ਹੀ
ਯਾਦਾਂ ਤੇਰੀਆਂ ਚ ਹੋਈ ਖੱਜਲ ਖ਼ੁਆਰ
ਕਿੰਨਾ ਚਿਰ ਹੋ ਗਿਆ ਨਾ ਦੇਖਿਆ ਸ਼ਿੰਗਾਰ
ਸਖੀਆਂ ਦੀ ਮਹਿਫ਼ਿਲ ਚ ਹੋਈ ਚੰਨਾ ਬਾਹਰ
ਕੋਮਲ ਜਵਾਨੀ ਤੇ ਜੁਦਾਈਆਂ ਵਾਲਾ ਭਾਰ
ਠੀਕ ਕਿੱਥੇ ਹੁੰਦੇ ਨੇ ਮੁਹੱਬਤਾਂ ਦੇ ਰੋਗੀ
ਕੰਮਾਂ ਕਾਰਾਂ ਤੋਂ ਮੈਂ ਗਈ ਬੱਸ ਰਹਿ ਗਈ ਤੇਰੇ ਜੋਗੀ
ਬਿਰਹੋ ਦੀ ਰੁੱਤ ਹੋਰ ਜਾਰੀ ਨਹੀਂਓਂ ਭੋਗੀ
ਤੇਰੇ ਪਿੱਛੇ ਰਾਂਝਿਆ ਵੇ ਹੀਰ ਹੋਈ ਜੋਗੀ
ਤੇਰੇ ਪਿੱਛੇ ਰਾਂਝਿਆ ਵੇ ਹੀਰ ਹੋਈ ਜੋਗੀ
ਸੋਹਣੀ ਵੀ ਚਨਾ ਤੇ ਰੁੜ੍ਹਦੀ ਸੱਸੀ ਵੀ ਕਿੱਥੇ ਮੁੜਦੀ
ਮੈਨੂੰ ਵੀ ਮੇਰੀ ਕਹਾਣੀ ਲੱਗਦੀ ਕੁੱਝ ਐਦਾਂ ਜੁੜਦੀ
ਤੇਰੇ ਲਈ ਜੱਗ ਨਾਲ ਖੈ ਗਏ ਤੈਨੂੰ ਸੀ ਰੂਹ ਤੱਕ ਲੈ ਗਏ
ਮੇਰੇ ਨਾਲ ਵਿਆਹ ਦੇ ਸੀ ਜੋ ਕਿੱਥੇ ਤੇਰੇ ਵਾਅਦੇ ਰਹਿ ਗਏ
ਮਰਜ਼ੀ ਵਿੱਚ ਜਾਨ ਜਿਹੀ ਧਰ ਦੇ ਲੱਗੀਆਂ ਦਾ ਮਾਣ ਜਿਹਾ ਕਰ ਦੇ
ਕਾਂਜੀ ਅਹਿਸਾਨ ਜਿਹਾ ਕਰ ਦੇ ਗ਼ਜ਼ਲਾਂ ਵਿੱਚ ਪਾ ਲੈ ਮੈਨੂੰ
ਪਾਗਲ ਨਾ ਹੋ ਜਾਵਾਂ ਆ ਕੇ ਬਚਾ ਲੈ ਮੈਨੂੰ
ਇਹ ਤੋਂ ਪਹਿਲਾਂ ਮਰ ਜਾਵਾਂ ਸੀਨੇ ਨਾਲ ਲਾ ਲੈ ਮੈਨੂੰ
ਪਾਗਲ ਨਾ ਹੋ ਜਾਵਾਂ ਆ ਕੇ ਬਚਾ ਲੈ ਮੈਨੂੰ
ਇਹ ਤੋਂ ਪਹਿਲਾਂ ਮਰ ਜਾਵਾਂ ਸੀਨੇ ਨਾਲ ਲਾ ਲੈ ਮੈਨੂੰ
ਪਾਗਲ ਨਾ ਹੋ ਜਾਵਾਂ, ਹਾਂ ਹਾਂ