ਕਦੇ ਅੱਖ ਮਿਲਾਈ ਸੀ ਅੱਖ 'ਚ ਤੂੰ
ਹੁਣ ਮੈਥੋਂ ਨਜ਼ਰ ਚੁਰਾਵੇਂ ਨੀ
ਅੱਜ ਪਤਾ ਨੀ ਕੀ ਤੂੰ ਚਾਹਵੇਂ ਨੀ
ਤੇਰੀ ਯਾਦ ਨਾਲ ਗੱਲਾਂ ਮਾਰ ਲਾਂ ਮੈਂ
4 ਬੂੰਦਾਂ ਚੋਅ ਜਾਣ ਅੱਖਾਂ 'ਚੋਂ
ਬੋਝ ਸਾਰੇ ਮਨ ਦਾ ਤਾਰ ਲਾਂ ਮੈਂ
ਖ਼ੌਰੇ ਰੱਬ ਕਿਉਂ ਬਣ ਗਿਆ ਵੈਰੀ ਨੀ
ਤੇਰੀ ਖ਼ੁਸ਼ੀ 'ਚੋਂ ਖ਼ੁਸ਼ੀ ਨੂੰ ਟੋਲਦੀ ਸੀ
ਮੈਂ ਮਤਲਬ ਤੇਰੇ ਨਾਲ ਬਹੁਤ ਖ਼ੁਸ਼ ਸੀ
ਤੈਨੂੰ ਉਂਝ ਹੀ ਲੱਗਿਆ ਪਿਆਰ ਨਹੀਂ ਸੀ
ਪਰ ਆਪਣੇ ਵਿੱਚ ਤਾਂ ਬਹੁਤ ਕੁੱਝ ਸੀ
ਜੇ ਵੱਸ ਹੁੰਦਾ ਤਾਂ ਸਾਂਭ ਲੈਂਦੀ
ਤੇਰੀ ਅੱਖ 'ਚੋਂ ਜੋ ਹੰਝੂ ਚੋਏ